ਜੇਐੱਨਐੱਨ, ਨਵੀਂ ਦਿੱਲੀ : ਭਾਰਤ ਸਮੇਤ ਲਗਪਗ ਸਾਰੇ ਦੇਸ਼ਾਂ 'ਚ ਇੰਟਰਨੈੱਟ ਆਉਣ ਤੋਂ ਬਾਅਦ ਕਈ ਵੱਡੀਆਂ ਤਬਦੀਲੀਆਂ ਹੋਈਆਂ ਹਨ। ਬੱਚੇ ਹੁਣ ਡਾਕਟਰ, ਇੰਜੀਨੀਅਰ ਬਣਨ ਦੇ ਨਾਲ-ਨਾਲ ਯੂਟਿਊਬਰ ਬਣਨ ਦੇ ਸੁਪਨੇ ਵੀ ਦੇਖ ਰਹੇ ਹਨ। ਇਕ ਖੋਜ ਅਨੁਸਾਰ ਹੁਣ ਜਿੰਨੇ ਬੱਚੇ ਪੁਲਾੜ ਯਾਤਰੀ ਬਣਨਾ ਚਾਹੁੰਦੇ ਹਨ, ਉਨ੍ਹਾਂ ਤੋਂ ਤਿੰਨ ਗੁਣਾਂ ਜ਼ਿਆਦਾ ਯੂਟਿਊਬਰ ਬਣਨ ਦੀ ਇੱਛਾ ਰੱਖਦੇ ਹਨ। ਐਕਰੀਡੇਟਿਡ ਡੈਬਿਟ ਰਿਲੀਫ ਨੇ ਭਾਰਤ ਸਮੇਤ ਦੁਨੀਆ ਦੇ 187 ਦੇਸ਼ਾਂ ਦੇ ਸਭ ਤੋਂ ਪ੍ਰਸਿੱਧ ਯੂਟਿਊਬਰ ਦੀ ਸੂਚੀ ਜਾਰੀ ਕੀਤੀ ਸੀ। ਇਸ ਦੇ ਆਧਾਰ 'ਤੇ ਵਿਜੂਅਲ ਕੈਪਿਟਲਿਸਟ ਨੇ ਦੱਸਿਆ ਹੈ ਕਿ ਇਕ ਯੂਟਿਊਬਰ ਕਿਸ ਤਰ੍ਹਾਂ ਕਮਾਈ ਕਰਦਾ ਹੈ ਤੇ ਦੁਨੀਆ 'ਚ ਕਿਸੇ ਸ਼੍ਰੇਣੀ 'ਚ ਕਿਹੜਾ ਯੂਟਿਊਬਰ ਸਿਖ਼ਰ 'ਤੇ ਹੈ। ਇਸ ਸੂਚੀ 'ਚ ਸਿਰਫ਼ ਨਿੱਜੀ ਤੌਰ 'ਤੇ ਸਫਲ ਯੂਟਿਊਬਰ ਬਾਰੇ ਦੱਸਿਆ ਗਿਆ ਹੈ।


ਪਿਊਡਾਈਪਾਈ ਸਭ ਤੋਂ ਪਸੰਦੀਦਾ

ਦੁਨੀਆ ਦਾ ਸਭ ਤੋਂ ਪਸੰਦੀਦਾ ਯੂਟਿਊਬਰ ਪਿਊਡਾਈਪਾਈ ਹੈ। ਉਸ ਦਾ ਅਸਲੀ ਨਾਂ ਫਿਲੀਕਸ ਕਿਅਲਬਰਗ ਹੈ ਤੇ ਉਹ ਸਵੀਡਨ ਦਾ ਹੈ। ਉਨ੍ਹਾਂ ਨੂੰ ਨਵੀਆਂ ਵੀਡੀਓ ਜਾਰੀ ਕਰਨ ਲਈ ਜਾਣਿਆ ਜਾਂਦਾ ਹੈ। ਉਹ ਸਾਲ 2010 'ਚ ਯੂਟਿਊਬ 'ਤੇ ਆਏ ਤੇ ਹੁਣ ਉਨ੍ਹਾਂ ਦੇ ਕਰੀਬ 10.5 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰ ਹਨ। ਉਹ ਇੰਗਲੈਂਡ 'ਚ ਹਨ ਤੇ ਉਨ੍ਹਾਂ ਦਾ ਚੈਨਲ ਅਮਰੀਕਾ 'ਚ ਰਜਿਸਟਰ ਹੈ।

ਭਾਰਤ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਯੂਟਿਊਬਰ ਹਨ ਅਜੈ ਨਾਗਰ

ਭਾਰਤ 'ਚ ਸਭ ਤੋਂ ਪ੍ਰਸਿੱਧ ਯੂਟਿਊਬਰ ਕੈਰੀ ਮਿਨਾਟੀ ਹੈ। ਸਾਲ 2014 'ਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਤੇ ਸਿਰਫ਼ ਛੇ ਸਾਲਾਂ 'ਚ ਹੀ ਉਨ੍ਹਾਂ ਦੇ 2 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰ ਹੋ ਚੁੱਕੇ ਹਨ। ਉਨ੍ਹਾਂ ਦਾ ਅਸਲੀ ਨਾਂ ਅਜੈ ਨਾਗਰ ਹੈ। ਉਨ੍ਹਾਂ ਨੇ ਆਪਣੀ ਪਹਿਲੀ ਵੀਡੀਓ 2010 'ਚ ਮਹਿਜ਼ 10 ਸਾਲ ਦੀ ਉਮਰ 'ਚ ਯੂਟਿਊਬ 'ਤੇ ਪਾਈ ਸੀ। 12ਵੀਂ 'ਚ ਉਨ੍ਹਾਂ ਨੇ ਇਸ ਨੂੰ ਪੂਰਨ ਤੌਰ 'ਤੇ ਆਪਣਾ ਕਿੱਤਾ ਬਣਾ ਲਿਆ। ਸਾਲ 2019 'ਚ ਟਾਈਮ ਪੱਤ੍ਰਿਕਾ ਨੇ ਉਸ ਨੂੰ ਅਗਲੀ ਪੀੜ੍ਹੀ ਦਾ ਨੇਤਾ ਦੱਸਿਆ ਸੀ। 10 ਲੋਕਾਂ ਦੀ ਆਲਮੀ ਸੂਚੀ 'ਚ ਉਹ ਸ਼ਾਮਿਲ ਸਨ, ਜੋ ਰਾਜਨੀਤੀ, ਸੰਗੀਤ ਤੇ ਹੋਰ ਖੇਤਰਾਂ 'ਚ ਨਵੇਂ ਰਸਤੇ ਬਣਾ ਰਹੇ ਹਨ।

ਇਸ ਤਰ੍ਹਾਂ ਕਮਾਉਂਦੇ ਹਨ ਪੈਸੇ

ਜੇ ਇਕ ਯੂਟਿਊਬਰ ਕੋਲ ਇਕ ਹਜ਼ਾਰ ਸਬਸਕ੍ਰਾਈਬਰ ਹਨ ਤੇ 4,000 ਘੰਟੇ ਤਕ ਉਸ ਦੇ ਚੈਨਲ ਨੂੰ ਦੇਖਿਆ ਜਾਂਦਾ ਹੈ ਤਾਂ ਯੂਟਿਊਬ ਉਸ ਦੇ ਅਕਾਊਂਟ ਨੂੰ ਇਸ਼ਤਿਹਾਰ ਜ਼ਰੀਏ ਹੋਣ ਵਾਲੀ ਆਮਦਨ ਲਈ ਸਵੀਕਾਰ ਕਰ ਸਕਦਾ ਹੈ। ਯੂਟਿਊਬਰ ਨੂੰ ਉਦੋਂ ਭੁਗਤਾਨ ਕੀਤਾ ਜਾਂਦਾ ਹੈ, ਜਦੋਂ ਇਕ ਦਰਸ਼ਕ ਪੂਰਾ ਇਸ਼ਤਿਹਾਰ ਦੇਖੇ ਜਾਂ ਉਸ 'ਤੇ ਕਲਿੱਕ ਕਰੇ।

ਯੂਟਿਊਬ ਪ੍ਰੀਮੀਅਮ

ਇਹ ਇਕ ਮਹੀਨਾਵਾਰ ਸਬਸਕ੍ਰਿਪਸ਼ਨ ਸੇਵਾ ਹੈ, ਜਿਸ 'ਚ ਦਰਸ਼ਕ ਆਪਣੇ ਪਸੰਦੀਦਾ ਕੰਟੈਂਟ ਨੂੰ ਬਿਨਾਂ ਕਿਸੇ ਇਸ਼ਤਿਹਾਰ ਤੋਂ ਦੇਖ ਸਕਦੇ ਹਨ। ਯੂਟਿਊਬਰ ਨੂੰ ਸਬਸਕ੍ਰਿਪਸ਼ਨ ਦੇ ਲਾਭ 'ਚੋਂ ਹਿੱਸਾ ਮਿਲਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸ ਦੇ ਚੈਨਲ ਨੂੰ ਕਿੰਨੇ ਲੋਕਾਂ ਨੇ ਦੇਖਿਆ।

ਕਾਰਪੋਰੇਟ ਸਪਾਂਸਰਸ਼ਿਪ

ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਲਈ ਵੱਖ-ਵੱਖ ਕਾਰਪੋਰੇਟ ਯੂਟਿਊਬ ਚੈਨਲਾਂ 'ਤੇ ਮੋਟੀ ਰਕਮ ਦਿੰਦੇ ਹਨ। ਕਾਰਪੋਰੇਟ ਸਪਾਂਸਰਸ਼ਿਪ ਨੂੰ ਆਕਰਸ਼ਿਤ ਕਰਨ ਲਈ ਸਬਸਕ੍ਰਾਈਬਰ ਦੀ ਗਿਣਤੀ ਬਹੁਤ ਵਧੀਆ ਹੋਣੀ ਚਾਹੀਦੀ ਹੈ।

Posted By: Harjinder Sodhi