ਰਾਇਪੁਰ, ਏਐੱਨਆਈ : ਛੱਤੀਸਗੜ੍ਹ 'ਚ ਦੋ ਜਵਾਨਾਂ ਵਿਚਕਾਰ ਲੜਾਈ ਹੋ ਗਈ ਹੈ। ਇਸ ਦੌਰਾਨ ਹੋਈ ਫਾਇਰਿੰਗ 'ਚ 2 ਜਵਾਨਾਂ ਦੀ ਮੌਤ ਤੇ ਇਕ ਜ਼ਖ਼ਮੀ ਹੋ ਗਿਆ। ਇਹ ਲੜਾਈ ਅਮਦਈ ਘਾਟੀ ਕੈਂਪ, ਨਾਰਾਇਣਪੁਰ 'ਚ ਹੋਈ। ਇਸ ਦੌਰਾਨ ਇਕ ਜਵਾਨ ਨੇ ਆਪਣੇ ਸਾਥੀ 'ਤੇ ਏਕੇ-47 ਨਾਲ ਫਾਇਰਿੰਗ ਕੀਤੀ। ਇਹ ਫਾਇਰਿੰਗ ਸੀਏਐੱਫ 9 ਬਟਾਲੀਅਨ ਦੇ ਇਕ ਜਵਾਨ ਵੱਲੋਂ ਕੀਤੀ ਗਈ। ਫ਼ਿਲਹਾਲ ਇਹ ਮਾਮਲਾ ਫਾਇਰਿੰਗ ਤਕ ਕਿਵੇਂ ਪਹੁੰਚਿਆ ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੋਰੋਨਾ ਸੰਕਟ ਦੇ ਸਮੇਂ ਜਵਾਨਾਂ ਵਿਚਕਾਰ ਹੋਈ ਇਹ ਫਾਇਰਿੰਗ ਦੀ ਘਟਨਾ ਕਾਫ਼ੀ ਦੁਖਦਾਈ ਹੈ।


ਇਹ ਛੋਟੇਡੋਂਗਰ ਥਾਣੇ ਦਾ ਮਾਮਲਾ ਹੈ। ਫਾਇਰਿੰਗ ਕਰਨ ਵਾਲੇ ਦੋਸ਼ੀ ਦਾ ਨਾਂ ਘਣਸ਼ਿਆਮ ਕੁਮੇਟੀ ਦੱਸਿਆ ਜਾ ਰਿਹਾ ਹੈ। ਫਾਇਰਿੰਗ 'ਚ ਹੈੱਡ ਕਾਂਸਟੇਬਲ ਰਾਮੇਸ਼ਵਰ ਸਮੂਹ ਤੇ ਬਿੰਦਸ਼ਵੇਰ ਸਾਹਨੀ ਦੀ ਮੌਤ ਹੋ ਗਈ ਹੈ ਤੇ ਲੱਛੂ ਰਾਮ ਪ੍ਰੇਮੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਜਵਾਨ ਨੂੰ ਰਾਇਪੁਰ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਜਵਾਨ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਨਸ਼ਿਆਮ ਕੁਮੇਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੂਰੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।

Posted By: Sarabjeet Kaur