ਪ੍ਰਯਾਗਰਾਜ : ਦੇਸ਼ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਨਜ਼ਦੀਕ ਸਸਤੇ ਪਰ ਸਰਬ ਸਹੂਲਤ ਯੁਕਤ ਰੈਸਟ ਰੂਮ ਮੁਹੱਈਆ ਕਰਾਉਣ ਦਾ ਜ਼ਿੰਮਾ ਇਸ ਸਟਾਰਟਅਪ ਨੇ ਉਠਾਇਆ ਹੈ। ਆਈਬੀਟੀ ਰੂਮਜ਼ ਪ੍ਰਾਜੈਕਟ ਦੀ ਸ਼ੁਰੂਆਤ ਲਖਨਊ ਤੋਂ ਹੋ ਚੁੱਕੀ ਹੈ। ਛੇਤੀ ਹੀ ਦੇਸ਼ ਦੇ ਹੋਰਨਾਂ ਵੱਡੇ ਸ਼ਹਿਰਾਂ 'ਚ ਇਸ ਨੂੰ ਵਿਸਥਾਰ ਦਿੱਤਾ ਜਾਣਾ ਹੈ।

ਯੂਨੀਕ ਸਟਾਰਟਅਪ ਦੇ ਪਿੱਛੇ ਦੋ ਨੌਜਵਾਨਾਂ ਦੀ ਸੋਚ ਹੈ। ਇਸ ਤਹਿਤ ਦੇਸ਼ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਨਜ਼ਦੀਕ ਏਅਰਪੋਰਟ ਦੀ ਤਰਜ਼ 'ਤੇ ਨਹਾਉਣ, ਧੋਣ, ਫ੍ਰੈਸ਼ ਹੋਣ ਨਾਲ ਵੇਟਿੰਗ ਰੂਮ ਦੀ ਉੱਚ ਪੱਧਰੀ ਸਹੂਲਤ ਦੇਣ ਦੀ ਯੋਜਨਾ ਹੈ। ਲਖਨਊ ਦੇ ਬਾਅਦ ਹੁਣ ਹੋਰ ਵੱਡੇ ਸ਼ਹਿਰਾਂ 'ਚ ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮਹਿਰਾਜਗੰਜ ਜ਼ਿਲ੍ਹੇ ਦੇ ਨੌਤਨਵਾਂ ਦੇ ਰਹਿਣ ਵਾਲੇ ਰਜਤ ਜਾਇਸਵਾਲ ਅਤੇ ਬਿਜੇਂਦਰ ਮਧੇਸ਼ੀਆ ਦੋਸਤ ਹਨ। ਰਜਤ ਨੇ ਗਲਗੋਟੀਆ ਯੂਨੀਵਰਸਿਟੀ ਨੋਇਡਾ ਤੋਂ 2016 'ਚ ਬੀਸੀਏ ਕੀਤੀ ਅਤੇ ਬਿਜੇਂਦਰ ਨੇ ਬੀਬੀਡੀ ਲਖਨਊ ਤੋਂ ਐੱਮਬੀਏ ਕੀਤੀ ਹੈ। ਰਜਤ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਰਵਾਇਤੀ ਤੌਰ 'ਤੇ ਇਲੈਕਟ੫ਾਨਿਕਸ ਸਾਮਾਨ ਦਾ ਕਾਰੋਬਾਰ ਕਰਦਾ ਹੈ। ਉਨ੍ਹਾਂ ਨੂੰ ਵੀ ਕਈ ਵਾਰੀ ਆਪਣੇ ਪਿਤਾ ਨਾਲ ਬਿਜ਼ਨਸ ਟਿ੫ਪ 'ਤੇ ਦਿੱਲੀ ਜਾਣਾ ਪੈਂਦਾ ਸੀ। ਸਟੇਸ਼ਨ 'ਤੇ ਟ੍ਰੇਨ ਤੋਂ ਉਤਰਣ ਦੇ ਬਾਅਦ ਸਿਰਫ਼ ਫ੍ਰੈਸ਼ ਹੋਣ ਲਈ 800 ਤੋਂ 1000 ਰੁਪਏ ਤਕ ਦਾ ਕਮਰਾ ਲੈਣਾ ਪੈਂਦਾ ਸੀ। ਸਿਰਫ਼ ਇਕ ਘੰਟੇ ਲਈ 1000 ਰੁਪਏ ਖ਼ਰਚ ਕਰਨਾ ਮੁਸ਼ਕਲ ਲੱਗਦਾ ਸੀ। ਇਥੋਂ ਇਸ ਸਟਾਰਟਅਪ ਦਾ ਆਈਡੀਆ ਮਿਲਿਆ ਕਿ ਕਿਉਂ ਨਾ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਨਜ਼ਦੀਕ ਅਜਿਹਾ ਲੌਂਜ ਖੋਲਿ੍ਹਆ ਜਾਵੇ ਜਿੱਥੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਦੇਣੇ ਹੋਣ।

ਭਾਰਤੀ ਸੂਚਨਾ ਟੈਕਨਾਲੋਜੀ ਇੰਸਟੀਚਿਊਟ (ਟਿ੫ਪਲ ਆਈਟੀ) ਪ੍ਰਯਾਗਰਾਜ ਨੇ ਮਨਿਸਟਰੀ ਆਫ ਇਲੈਕਟ੫ਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਤਹਿਤ ਟਾਈਡ ਸਕੀਮ ਰਾਹੀਂ ਇਸ ਸਟਾਰਟਅਪ ਨੂੰ 25 ਲੱਖ ਰੁਪਏ ਦੀ ਫੰਡਿੰਗ ਕੀਤੀ ਹੈ। ਇਹ ਰਕਮ ਪੰਜ-ਪੰਜ ਲੱਖ ਰੁਪਏ ਕਰ ਕੇ ਪੰਜ ਕਿਸ਼ਤਾਂ 'ਚ ਮਿਲੀ ਹੈ।

ਰਜਤ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਲਖਨਊ 'ਚ ਚਾਰਬਾਗ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੋਟਲ ਮੋਹਨ ਤੋਂ ਕੀਤੀ ਹੈ। ਹੋਟਲ ਦੇ ਅੰਦਰ ਇਸ ਲਈ, ਤਾਂ ਜੋ ਗਾਹਕਾਂ ਨੂੰ ਲੱਭਣ 'ਚ ਪਰੇਸ਼ਾਨੀ ਨਾ ਹੋਵੇ। ਅਸੀਂ 31 ਜਨਵਰੀ ਤਕ ਪ੍ਰਮੋਸ਼ਨਲ ਆਫਰ ਸਿਰਫ਼ 149 ਰੁਪਏ ਦਾ ਖ਼ਰਚ ਰੱਖਿਆ ਹੈ। ਇਹ ਚਾਰਜ ਚਾਰ ਘੰਟੇ ਲਈ ਹੋਵੇਗਾ। ਬਾਅਦ 'ਚ ਚਾਰ ਘੰਟੇ ਦਾ ਨਿਯਮਿਤ ਚਾਰਜ 349 ਕਰ ਦਿੱਤਾ ਜਾਵੇਗਾ। ਬਿਜੇਂਦਰ ਨੇ ਕਿਹਾ ਕਿ ਹਾਲੇ ਤਕ ਇਸ ਤਰ੍ਹਾਂ ਦਾ ਬਿਜ਼ਨਸ ਮਾਡਲ ਮਾਰਕੀਟ 'ਚ ਉਪਲੱਬਧ ਨਹੀਂ ਹੈ। ਲਿਹਾਜ਼ਾ ਅਸੀਂ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਲਖਨਊ 'ਚ ਇਸ ਦੀ ਸ਼ੁਰੂਆਤ 10 ਜਨਵਰੀ, 2017 ਨੂੰ ਕੀਤੀ ਗਈ ਸੀ।