ਨਈ ਦੁਨੀਆ, ਰਾਏਪੁਰ : ਛੱਤੀਸਗੜ੍ਹ 'ਚ ਅਨਲਾਕ-1 ਵਿਚ ਸ਼ਹਿਰੀ ਖੇਤਰਾਂ ਵਿਚ ਆਟੋ ਤੇ ਟੈਕਸੀ ਦੀ ਇਜਾਜ਼ਤ ਤਾਂ ਦੇ ਦਿੱਤੀ ਗਈ ਹੈ ਪਰ ਅੰਤਰਰਾਜੀ ਯਾਤਰੀ ਟਰਾਂਸਪੋਰਟ ਸੇਵਾ ਦੀ ਇਜਾਜ਼ਤ ਨਹੀਂ ਹੈ। 30 ਜੂਨ ਤਕ ਟਰੇਨ, ਜਹਾਜ਼ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟਾਈਨ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਨਿੱਜੀ ਸਾਧਨ ਤੋਂ ਸੂਬੇ ਦੀ ਸਰਹੱਦ ਵਿਚ ਪ੍ਰਵੇਸ਼ ਕਰਨ ਲਈ ਸੂਬਾ ਸਰਕਾਰ ਤੋਂ ਈ-ਪਾਸ ਲੈਣਾ ਹੋਵੇਗਾ। ਇਕ ਤੋਂ ਦੂਜੇ ਜ਼ਿਲਿ੍ਹਆਂ ਵਿਚ ਵੀ ਆਉਣ-ਜਾਣ ਲਈ ਈ-ਪਾਸ ਜ਼ਰੂਰੀ ਹੈ।

ਜਨਰਲ ਪ੍ਰਸ਼ਾਸਨ ਵਿਭਾਗ (ਜੀਏਡੀ) ਦੇ ਸਕੱਤਰ ਡਾ. ਕਲਪ੍ਰਰੀਤ ਸਿੰਘ ਨੇ ਸਪੱਸ਼ਟ ਕੀਤਾ ਗਿਆ ਹੈ ਕਿ ਛੱਤੀਸਗੜ੍ਹ ਵਿਚ ਆਉਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਟ੍ਰੇਨ ਤੇ ਜਹਾਜ਼ ਰਾਹੀਂ ਆਉਣ ਵਾਲਿਆਂ ਲਈ ਪੇਡ ਕੁਆਰੰਟਾਈਨ ਦੀ ਵਿਵਸਥਾ ਹੈ। ਜਿਹੜੇ ਲੋਕ ਹੋਟਲ ਵਿਚ ਕੁਆਰੰਟਾਈਨ ਨਹੀਂ ਹੋਣਾ ਚਾਹੁੰਦੇ ਹਨ, ਉਹ ਹੋਮ ਕੁਆਰੰਟਾਈਨ ਵਿਚ ਰਹਿਣਗੇ ਜਾਂ ਸਰਕਾਰੀ ਕੁਆਰੰਟਾਈਨ ਸੈਂਟਰ ਵਿਚ। ਸੂਬੇ ਦੇ ਜਨਤਕ ਪਾਰਕ, ਸਪੋਰਟਸ ਕੰਪਲੈਕਸ ਅਤੇ ਸਟੇਡੀਅਮ 7 ਜੂਨ ਤਕ ਬੰਦ ਰਹਿਣਗੇ। ਇਸੇ ਤਰ੍ਹਾਂ ਵਣਜ ਵਿਭਾਗ ਨੇ ਸੂਬੇ ਵਿਚ ਰੈਸਟੋਰੈਂਟ, ਹੋਟਲ, ਬਾਰ ਅਤੇ ਕਲੱਬਾਂ ਨੂੰ ਵੀ 7 ਜੂਨ ਤਕ ਬੰਦ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।

Posted By: Rajnish Kaur