style="text-align: justify;"> ਮੈਂਗਲੁਰੂ (ਪੀਟੀਆਈ) : ਕਰਨਾਟਕ ਪੁਲਿਸ ਨੇ ਮੈਂਗਲੁਰੂ ਹਵਾਈ ਅੱਡੇ 'ਤੇ ਆਈਈਡੀ ਲਾ ਕੇ ਦਹਿਸ਼ਤ ਫੈਲਾਉਣ ਦੀ ਵਾਰਦਾਤ ਦੇ ਕਰੀਬ ਪੰਜ ਮਹੀਨੇ ਬਾਅਦ ਮੁਲਜ਼ਮ ਆਦਿੱਤਿਆ ਰਾਓ ਖ਼ਿਲਾਫ਼ 700 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਇਸੇ ਸਾਲ ਗਣਤੰਤਰ ਦਿਵਸ ਤੋਂ ਪਹਿਲਾਂ 20 ਜਨਵਰੀ ਨੂੰ ਮੈਂਗਲੁਰੂ ਕੌਮਾਂਤਰੀ ਹਵਾਈ ਅੱਡੇ ਦੇ ਕੂਚ ਦੁਆਰ 'ਤੇ ਇਕ ਸ਼ੱਕੀ ਬੈਗ ਮਿਲਿਆ ਸੀ, ਜਿਸ 'ਚ ਸਰਗਰਮ ਇੰਪ੍ਰੋਵਾਈਜ਼ਿਡ ਐਕਸਪਲੋਸਿਵ ਡਿਵਾਈਸ (ਆਈਈਡੀ) ਪਾਇਆ ਗਿਆ ਸੀ।

ਹਾਲਾਂਕਿ, ਧਮਾਕੇ ਤੋਂ ਪਹਿਲਾਂ ਉਸ ਨੂੰ ਨਕਾਰਾ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਦੋ ਦਿਨ ਬਾਅਦ 36 ਸਾਲਾ ਆਦਿੱਤਿਆ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਜਾਂਚ ਅਧਿਕਾਰੀ ਏਸੀਪੀ ਕੇ ਯੂ ਬੇਲੀਅੱਪਾ ਨੇ ਡਿਪਟੀ ਕਮਿਸ਼ਨਰ ਤੇ ਗ੍ਹਿ ਸਕੱਤਰ ਤੋਂ ਆਗਿਆ ਮਿਲਣ ਤੋਂ ਬਾਅਦ ਵੀਰਵਾਰ ਨੂੰ ਮੈਂਗਲੁਰੂ ਸਥਿਤ ਮੈਜਿਸਟ੍ਰੇਟ ਕੋਰਟ 'ਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ।