ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਕਾਰਪੋਰੇਟ ਲਾਬਿਸਟ ਦੀਪਕ ਤਲਵਾੜ ਅਤੇ ਉਸ ਦੇ ਬੇਟੇ ਆਦਿੱਤਿਆ ਤਲਵਾੜ ਖ਼ਿਲਾਫ਼ ਸ਼ਨਿਚਰਵਾਰ ਨੂੰ ਪਟਿਆਲਾ ਹਾਊਸ ਦੀ ਇਕ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕੀਤੀ।

ਚਾਰਜਸ਼ੀਟ 'ਚ ਜਾਂਚ ਏਜੰਸੀ ਨੇ ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਾਨ ਦੀ ਅਦਾਲਤ 'ਚ ਕਿਹਾ ਕਿ ਤਲਵਾੜ ਨੇ ਵਿਚੋਲੀਏ ਵਾਂਗ ਕੰਮ ਕਰਦੇ ਹੋਏ ਵਿਦੇਸ਼ੀ ਨਿੱਜੀ ਹਵਾਬਾਜ਼ੀ ਕੰਪਨੀਆਂ ਦੇ ਹੱਕ ਵਿਚ ਮਾਹੌਲ ਬਣਾਇਆ। ਇਸ ਨਾਲ ਰਾਸ਼ਟਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ ਨੁਕਸਾਨ ਹੋਇਆ ਸੀ। ਦੱਸਣਯੋਗ ਹੈ ਕਿ ਤਲਵਾੜ ਨੂੰ 30 ਜਨਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਫਿਲਹਾਲ ਉਹ ਨਿਆਇਕ ਹਿਰਾਸਤ ਵਿਚ ਹੈ।