ਜੰਮੂ : ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਸਰਗਰਮੀਆਂ ਦੇ ਮਾਮਲੇ 'ਚ ਜੰਮੂ-ਕਸ਼ਮੀਰ ਦੇ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਸਮੇਤ ਛੇ ਲੋਕਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸਿੰਘ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ, ਉਨ੍ਹਾਂ 'ਚ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਈਅਦ ਨਵੀਦ ਮੁਸ਼ਤਾਕ ਉਰਫ ਨਵੀਦ ਬਾਬੂ ਤੇ ਗਰੁੱਪ ਦੇ ਓਵਰਗਰਾਊਂਡ ਵਰਕਰ ਇਰਫਾਨ ਸ਼ਫੀ ਮੀਰ ਤੇ ਸੰਗਠਨ ਦੇ ਮੈਂਬਰ ਰਫੀ ਅਹਿਮਦ ਰਾਠਰ ਸ਼ਾਮਲ ਹਨ। ਉਨ੍ਹਾਂ ਤੋਂ ਇਲਾਵਾ ਦੋ ਹੋਰ ਮੈਂਬਰਾਂ ਤਨਵੀਰ ਅਹਿਮਦ ਵਾਨੀ ਤੇ ਨਵੀਦ ਬਾਬੂ ਦੇ ਭਰਾ ਸਈਅਦ ਇਰਫਾਨ ਅਹਿਮਦ ਦੇ ਖਿਲਾਫ਼ ਵੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।

Posted By: Jagjit Singh