- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਕਾਨੇਰ 'ਚ ਵੀ ਸਿਜ਼ੇਰੀਅਨ ਡਿਲਿਵਰੀ ਤੋਂ ਬਾਅਦ ਇਕ ਤੋਂ ਬਾਅਦ ਇਕ 6 ਔਰਤਾਂ ਦੀ ਹਾਲਤ ਵਿਗੜ ਗਈ। ਉਨ੍ਹਾਂ ਦੀਆਂ ਕਿਡਨੀਆਂ ਫੇਲ੍ਹ ਹੋ ਗਈਆਂ। ਇਨ੍ਹਾਂ ਮਰੀਜ਼ਾਂ ਦਾ ਡਾਇਲਸਿਸ ਚੱਲ ਰਿਹਾ ਹੈ। ਸਾਰੀਆਂ ਨੂੰ ICU 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਫਲੋਦੀ ਦੀ ਰਹਿਣ ਵਾਲੀ 20 ਸਾਲਾ ਪ੍ਰੀਤੀ ਵੈਂਟੀਲੇਟਰ 'ਤੇ ਹੈ।

ਡਿਜੀਟਲ ਡੈਸਕ, ਜੈਪੁਰ :ਕੋਟਾ ਦੇ ਮੈਡੀਕਲ ਕਾਲਜ ਤੋਂ ਬਾਅਦ ਬੀਕਾਨੇਰ ਦੇ ਪੀਬੀਐੱਮ ਹਸਪਤਾਲ 'ਚ ਵੀ ਡਾਕਟਰਾਂ ਦੀ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮਹੀਨਾ ਪਹਿਲਾਂ ਕੋਟਾ 'ਚ ਸਿਜ਼ੇਰੀਅਨ ਡਿਲਿਵਰੀ ਤੋਂ ਬਾਅਦ ਕਿਡਨੀ ਫੇਲ੍ਹ ਹੋਣ ਕਾਰਨ 5 ਔਰਤਾਂ ਦੀ ਮੌਤ ਹੋ ਗਈ ਸੀ। ਕਈ ਹੋਰ ਔਰਤਾਂ ਨੂੰ ਗੰਭੀਰ ਹਾਲਤ 'ਚ ਦੂਜੇ ਨਿੱਜੀ (ਪ੍ਰਾਈਵੇਟ) ਹਸਪਤਾਲਾਂ 'ਚ ਸ਼ਿਫਟ ਕਰਨਾ ਪਿਆ ਸੀ।
ਇਸੇ ਤਰ੍ਹਾਂ ਬੀਕਾਨੇਰ 'ਚ ਵੀ ਸਿਜ਼ੇਰੀਅਨ ਡਿਲਿਵਰੀ ਤੋਂ ਬਾਅਦ ਇਕ ਤੋਂ ਬਾਅਦ ਇਕ 6 ਔਰਤਾਂ ਦੀ ਹਾਲਤ ਵਿਗੜ ਗਈ। ਉਨ੍ਹਾਂ ਦੀਆਂ ਕਿਡਨੀਆਂ ਫੇਲ੍ਹ ਹੋ ਗਈਆਂ। ਇਨ੍ਹਾਂ ਮਰੀਜ਼ਾਂ ਦਾ ਡਾਇਲਸਿਸ ਚੱਲ ਰਿਹਾ ਹੈ। ਸਾਰੀਆਂ ਨੂੰ ICU 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਫਲੋਦੀ ਦੀ ਰਹਿਣ ਵਾਲੀ 20 ਸਾਲਾ ਪ੍ਰੀਤੀ ਵੈਂਟੀਲੇਟਰ 'ਤੇ ਹੈ। ਸਾਰੀਆਂ ਔਰਤਾਂ ਦੀ ਉਮਰ 20 ਤੋਂ 27 ਸਾਲ ਦੇ ਵਿਚਕਾਰ ਹੈ।
ਸ਼ੁਰੂਆਤ ਵਿੱਚ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰ ਇਸ ਪੂਰੇ ਮਾਮਲੇ ਨੂੰ ਦਬਾਉਣ ਅਤੇ ਛੁਪਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ, ਪਰ ਪ੍ਰਭਾਵਿਤ ਔਰਤਾਂ ਦੀ ਵਿਗੜਦੀ ਹਾਲਤ ਨੇ ਪੂਰੇ ਸਿਸਟਮ ਦੀ ਪੋਲ ਖੋਲ੍ਹ ਦਿੱਤੀ ਹੈ।
ਇਹ ਘਟਨਾ 10 ਤੋਂ 15 ਦਿਨ ਪਹਿਲਾਂ ਹੋਈ ਸੀ। ਪੀ.ਬੀ.ਐੱਮ. ਹਸਪਤਾਲ ਦੇ ਮੈਟਰਨਿਟੀ ਵਿੰਗ (ਜਣੇਪਾ ਵਿਭਾਗ) ਵਿੱਚ ਜਿਨ੍ਹਾਂ ਔਰਤਾਂ ਦੀ ਸੀ-ਸੈਕਸ਼ਨ ਸਰਜਰੀ ਹੋਈ ਸੀ, ਉਨ੍ਹਾਂ ਦੀ ਹਾਲਤ ਅਚਾਨਕ ਵਿਗੜਨ ਲੱਗੀ। ਉਨ੍ਹਾਂ ਨੂੰ ਪਿਸ਼ਾਬ ਰੁਕਣ, ਕਿਡਨੀ ਫੇਲ੍ਹ ਹੋਣ ਅਤੇ ਪਲੇਟਲੇਟ ਕਾਊਂਟ ਘੱਟ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। HOD ਡਾਕਟਰ ਸੰਤੋਸ਼ ਖਜੋਤੀਆ ਦਾ ਕਹਿਣਾ ਹੈ ਕਿ ਕਿਡਨੀ ਫੇਲ੍ਹ ਹੋਣ ਦਾ ਕਾਰਨ ਸਿਰਫ਼ ਇਨਫੈਕਸ਼ਨ ਨਹੀਂ ਹੈ। ਜ਼ਿਆਦਾ ਬਲੀਡਿੰਗ (ਖ਼ੂਨ ਵਹਿਣਾ) ਵੀ ਇਸ ਦੀ ਵਜ੍ਹਾ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੋਟਾ ਮੈਡੀਕਲ ਕਾਲਜ ਵਿੱਚ ਹੋਈ ਲਾਪਰਵਾਹੀ ਦੀ ਜਾਂਚ ਏਮਜ਼ ਦਿੱਲੀ ਨੂੰ ਸੌਂਪੀ ਗਈ ਸੀ। ਰਿਪੋਰਟ ਤੋਂ ਪਤਾ ਲੱਗਿਆ ਕਿ ਕੋਟਾ 'ਚ ਗਰਭਵਤੀ ਔਰਤਾਂ ਨੂੰ ਬਲੀਡਿੰਗ ਰੋਕਣ ਲਈ ਦਿੱਤੇ ਗਏ ਆਕਸੀਟੋਸਿਨ ਇੰਜੈਕਸ਼ਨ 'ਚ ਜ਼ਰੂਰੀ ਤੱਤ ਨਹੀਂ ਸਨ। ਇਸ ਤੋਂ ਬਾਅਦ ਰਾਜਸਥਾਨ ਡਰੱਗ ਡਿਪਾਰਟਮੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਅੰਮ੍ਰਿਤਸਰ ਦੀ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ।
ਐੱਸਪੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਰੇਂਦਰ ਵਰਮਾ ਨੇ ਕਿਹਾ, "ਐਕਿਊਟ ਕਿਡਨੀ ਇੰਜਰੀ ਦੇ ਕਈ ਕਾਰਨ ਹੋ ਸਕਦੇ ਹਨ। ਆਈਸੀਯੂ 'ਚ ਭਰਤੀ ਸਾਰੀਆਂ ਮਰੀਜ਼ਾਂ ਦੀ ਹਾਲਤ ਸਥਿਰ ਹੈ। ਆਪ੍ਰੇਸ਼ਨ ਥੀਏਟਰ 'ਚ ਇਨਫੈਕਸ਼ਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਲਈ ਅਸੀਂ ਇਕ ਇਨਫੈਕਸ਼ਨ ਡਿਟੈਕਟਰ ਲਗਾਉਣ ਜਾ ਰਹੇ ਹਾਂ। ਇਹ ਸਿਰਫ਼ 90 ਸੈਕੰਡਾਂ ਵਿੱਚ ਇਨਫੈਕਸ਼ਨ ਦਾ ਪਤਾ ਲਗਾ ਸਕਦਾ ਹੈ।"
ਪ੍ਰੋਫੈਸਰ (ਨੇਫਰੋਲੋਜੀ) ਜਿਤੇਂਦਰ ਫਾਲੌਦੀਆ ਨੇ ਕਿਹਾ, "HELLP ਸਿੰਡਰੋਮ ਦੇ ਕਾਰਨ ਪੰਜਾਂ ਵਿੱਚੋਂ ਇੱਕ ਔਰਤ ਵੈਂਟੀਲੇਟਰ 'ਤੇ ਹੈ। ਹਸਪਤਾਲ ਵਿੱਚ ਇਨਫੈਕਸ਼ਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਅਜੇ ਜਾਂਚ ਚੱਲ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।"