ਪ੍ਰਸ਼ਾਂਤ ਮਿਸ਼ਰ : ਬਚਪਨ 'ਚ ਬਨਾਰਸ 'ਚ ਵੀ ਪਲੀ-ਵਧੀ ਸਿਨੇ ਅਭਿਨੇਤਰੀ ਮਨੀਸ਼ਾ ਕੋਇਰਾਲਾ ਆਪਣੀ ਮਾਂ ਸੁਸ਼ਮਾ ਕੋਇਰਾਲਾ ਨਾਲ ਕਾਸ਼ੀ ਪਹੁੰਚਦੀ ਹੈ। ਗੱਡੀ 'ਚ ਬੈਠ ਕੇ ਏਅਰਪੋਰਟ ਤੋਂ ਸ਼ਹਿਰ ਵੱਲ ਦਾਖ਼ਲ ਹੁੰਦੇ ਹੀ ਥੋੜ੍ਹੀ ਹੈਰਾਨੀ ਨਾਲ ਚਾਲਕ ਟੀਪੂ ਯਾਦਵ ਤੋਂ ਪੁੱਛ ਬੈਠਦੀ ਹੈ-ਬਨਾਰਸ ਹੀ ਜਾ ਰਹੋ ਹੋ ਨਾ? ਟੀਪੂ ਮੁਸਕਰਾਉਂਦੇ ਹੋਏ ਭਰੋਸਾ ਦਿਵਾਉਂਦਾ ਹੈ-ਜੀ ਮੈਡਮ, ਉੱਥੇ ਹੀ ਜਾ ਰਹੇ ਹਾਂ। ਮਨੀਸ਼ਾ ਨੂੰ ਹਾਲੇ ਵੀ ਯਕੀਨ ਨਹੀਂ ਹੁੰਦਾ, ਕਹਿੰਦੀ ਹੈ-ਓਹ! ਏਨਾ ਬਦਲ ਗਿਆ ਬਨਾਰਸ। ਟੀਪੂ ਗੱਲਬਾਤ ਅੱਗੇ ਤੋਰਦਾ ਹੈ ਤੇ ਕਹਿੰਦਾ ਹੈ-ਮੈਡਮ ਜੀ, ਬਾਬੇ (ਬਾਬਾ ਵਿਸ਼ਵਨਾਥ) ਦੀ ਨਗਰੀ ਹੈ, ਇਸ ਨੂੰ ਕੌਣ ਰੋਕੇਗਾ, ਬਾਬੇ ਨੇ ਨਰਿੰਦਰ ਮੋਦੀ ਨੂੰ ਭੇਜ ਦਿੱਤਾ ਹੈ ਤੇ ਸਭ ਕੁਝ ਦਰੁਸਤ ਹੋ ਗਿਆ। ਇਨ੍ਹਾਂ ਚਾਰ ਸਾਲਾਂ 'ਚ ਬਹੁਤ ਕੰਮ ਹੋਏ ਹਨ। ਸ਼ਹਿਰ ਘੁੰਮੋ। ਤੁਹਾਨੂੰ ਬਦਲਾਅ ਹੀ ਬਦਲਾਅ ਦਿਖਾਈ ਦੇਵੇਗਾ। ਤਿੰਨ ਦਿਨ ਘੁੰਮਣ ਤੋਂ ਬਾਅਦ ਮਨੀਸ਼ਾ ਕਹਿੰਦੀ ਹੈ-ਸ਼ਹਿਰ ਸੁੰਦਰ ਲੱਗ ਰਿਹੈ।

ਸਟਾਰ ਅਨੁਪਮ ਖੇਰ ਨੇ ਤਿੰਨ ਦਿਨਾਂ ਤੱਕ ਗੰਗਾ ਘਾਟ ਨਾਲ ਲੱਗੇ ਰੇਲ ਸਟੇਸ਼ਨ ਤੇ ਸ਼ਹਿਰ ਦੇ ਪੱਕੇ ਮਹਿਲ ਦਾ ਚੱਕਰ ਲਗਾਇਆ। ਉਨ੍ਹਾਂ ਨੇ ਬਦਲਾਅ ਮਹਿਸੂਸ ਕੀਤਾ। ਜੌਨਪੁਰ ਦੇ ਸੁਫੀਆਨ ਦੁਬਈ ਤੋਂ ਕਮਾ ਕੇ ਪਰਤੇ ਹਨ ਤੇ ਉਨ੍ਹਾਂ ਨੂੰ ਆਪਣਾ ਸ਼ਹਿਰ ਬਦਲਿਆ ਹੋਇਆ ਨਜ਼ਰ ਆਉਂਦਾ ਹੈ।

ਮੇਰਾ ਵੀ ਸਾਲਾਂ ਤੋਂ ਆਉਣਾ ਜਾਣਾ ਰਿਹਾ ਹੈ। ਬਦਲਾਅ ਦੀ ਬਹੁਤ ਚਰਚਾ ਸੁਣੀ, ਤਾਂ ਬਾਬੇ ਦੇ ਦਰਸ਼ਨ ਬਹਾਨੇ ਪਹੁੰਚ ਗਿਆ ਕਾਸ਼ੀ। ਸੱਚ ਮੰਨੋ, ਚੌਕ, ਗਿਆਨਵਾਪੀ ਤੇ ਗੋਦੌਲੀਆ ਦੀਆਂ ਗ਼ਲੀਆਂ 'ਚ ਘੁੰਮਦਿਆਂ ਲੱਗਿਆ ਨਵੀਂ ਥਾਂ 'ਤੇ ਘੁੰਮ ਰਿਹਾ ਹਾਂ। ਸਿਰ 'ਤੇ ਝੂਲਣ ਵਾਲੇ ਬਿਜਲੀ ਦੇ ਤਾਰ ਗਾਇਬ ਹਨ, ਸੜਕਾਂ ਰੋਸ਼ਨ ਸਨ, ਸ਼ਰੀਰ ਨਾਲ ਟਕਰਾਉਣ ਵਾਲੀ ਭੀੜ ਵੀ ਗਾਇਬ ਸੀ। ਬਿਜਲੀ ਦੀਆਂ ਤਾਰਾਂ ਹੁਣ ਜ਼ਮੀਨਦੋਜ਼ ਹੋ ਗਈਆਂ ਹਨ ਤੇ ਹੈਰੀਟੇਜ ਪੋਲ ਤੇ ਉਸ 'ਤੇ ਚਮਕ ਰਹੀ ਐੱਲਈਡੀ ਲਾਈਟ ਨਾਲ ਸੜਕਾਂ ਰੋਸ਼ਨ ਹੋ ਰਹੀਆਂ ਸਨ। ਹਰ ਗਲੀ ਆਪਣੀ ਰਵਾਇਤੀ ਵਿਰਾਸਤ ਨੂੰ ਬਿਆਨ ਕਰ ਰਹੀ ਸੀ। ਇਹ ਦੇਖ ਕੇ ਸੁਖਦ ਅਹਿਸਾਸ ਹੋਇਆ ਤਾਂ ਗਲੀ ਜਿਸ ਮੰਜ਼ਲ ਵੱਲੋਂ ਜਾ ਰਹੀ ਹੈ, ਉਸ 'ਚ ਉੱਥੋਂ ਦਾ ਪੂਰਾ ਇਤਿਹਾਸ ਦਿਖਾਈ ਦਿੰਦਾ ਹੈ। ਜਿਹੜੀ ਗਲੀ ਬਿਸਮਿੱਲਾ ਖਾਂ ਦੇ ਘਰ ਵੱਲ ਜਾ ਰਹੀ ਹੈ, ਉਸ 'ਚ ਦਾਖ਼ਲ ਹੁੰਦੇ ਹੀ ਤੁਹਾਨੂੰ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਜਾਣਗੀਆਂ। ਕੰਧਾਂ ਉਨ੍ਹਾਂ ਦੀਆਂ ਕਹਾਣੀਆਂ ਬਿਆਨ ਕਰਦੀਆਂ ਹਨ।

ਬਾਬਾ ਦੇ ਦਰਬਾਰ ਪਹੁੰਚਣ ਤੋਂ ਪਹਿਲਾਂ ਫਿਰ ਉਹੀ ਅਹਿਸਾਸ ਹੋਇਆ, ਲੱਗਿਆ ਅਣਜਾਣ ਥਾਂ 'ਤੇ ਹਾਂ। ਅਸਲ 'ਚ ਮੰਦਰ ਦੇ ਆਲੇ ਦੁਆਲੇ ਦੇ ਘਰ ਖਾਲੀ ਹੋਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਲਾਂ ਤੋਂ ਆਲੇ ਦੁਆਲੇ ਰਹਿ ਰਹੇ ਲੋਕਾਂ ਨੇ ਹਰਜਾਨਾ ਲੈ ਕੇ ਖ਼ੁਸ਼ੀ-ਖ਼ੁਸ਼ੀ ਘਰ ਖਾਲੀ ਕਰ ਦਿੱਤੇ ਹਨ। 296 ਘਰ ਖਾਲੀ ਕਰਵਾਏ ਜਾ ਚੁੱਕੇ ਹਨ, ਤਾਂ ਜੋ ਗੰਗਾ ਘਾਟ ਤੋਂ ਬਾਬਾ ਦੀ ਦਹਿਲੀਜ਼ ਤੱਕ ਸਿੱਧਾ ਕਾਰੀਡੋਰ ਬਣ ਸਕੇ। ਸੰਭਵ ਹੈ ਕਿ ਮੰਦਰ ਤੋਂ ਹੀ ਗੰਗਾ ਦੇ ਦਰਸ਼ਨ ਹੀ ਹੋ ਜਾਣ। ਹੁਣ ਤੱਕ ਕਰੀਬ 550 ਕਰੋੜ ਰੁਪਏ ਹਰਜਾਨੇ 'ਚ ਦਿੱਤੇ ਜਾ ਚੁੱਕੇ ਹਨ।

ਅੱਸੀ ਘਾਟ 'ਤੇ ਸੁਬਹ-ਏ-ਬਨਾਰਸ ਤੇ ਸ਼ਾਮ ਦੀ ਗੰਗਾ ਆਰਤੀ ਤਾਂ ਖੈਰ ਕੋਈ ਵੀ ਨਹੀਂ ਖੁੰਝਦਾ। ਹਰ ਵਾਰ ਵਾਂਗ ਇਸ ਵਾਰ ਵੀ ਗਿਆ ਤੇ ਪਹਿਲੀ ਵਾਰ ਖ਼ੁਸ਼ੀ ਹੋਈ। ਗੰਦਗੀ ਦੇਖ ਕੇ ਹਰ ਵਾਰ ਮਨ ਮਸੋਸਿਆ ਸੀ, ਦਿਲ ਵਾਰ-ਵਾਰ ਪੁੱਛਦਾ ਸੀ ਕਿ ਸਾਰਿਆਂ ਨੂੰ ਪਾਵਨ ਕਰਨ ਵਾਲੀ ਗੰਗਾ ਮਈਆ ਕੀ ਇਸੇ ਤਰ੍ਹਾਂ ਮੈਲੀ ਰਹੇਗੀ। ਪੱਛਮ ਦੇ ਕਿਸੇ ਵੀ ਦੇਸ਼ 'ਚ ਘੁੰਮ ਕੇ ਆਓ। ਪਰ ਛੋਟੀ ਜਿਹੀ ਨਦੀ ਵੀ ਉਸ ਦੇ ਆਪਣੇ ਹਾਲ 'ਚ ਮਿਲੀ। ਉਸ ਨੂੰ ਸਹੇਜ ਕੇ ਰੱਖਿਆ, ਜਿਵੇਂ ਉਹ ਰੁੱਸੀ ਤਾਂ ਦਾਮਨ ਖਾਲੀ ਹੋ ਜਾਵੇਗਾ। ਅਸੀਂ ਗੰਗਾ ਨੂੰ ਬਨਾਰਸ ਦੇ ਘਾਟਾਂ ਤੱਕ ਸਹੇਜ ਕੇ ਨਹੀਂ ਰੱਖ ਸਕਦੇ। ਇਸ ਵਾਰ ਗੰਗਾ ਘਾਟ 'ਤੇ ਗਿਆ ਤਾਂ ਦਿਲ ਨੂੰ ਸਕੂਨ ਮਿਲਿਆ। ਕਾਫ਼ੀ ਸਮਾਂ ਉੱਥੇ ਬੈਠਾ ਰਿਹਾ, ਗੰਗਾ ਦੇ ਵਿਰਾਟ ਦਰਸ਼ਨ ਹੋਏ। ਮਿੰਟ ਹਾਊਸ 'ਤੇ ਚਾਹ ਪੀਣ ਤੋਂ ਬਾਅਦ ਕੁਲ੍ਹੜ ਡਸਟਬਿਨ ਵੱਲ ਵਧਾਇਆ ਤਾਂ ਫਿਰ ਹੈਰਾਨ ਹੋਇਆ। ਕੀ ਬਨਾਰਸੀਪਨ ਵੀ ਖ਼ਤਮ ਹੋ ਗਿਆ? ਜਿਹੜਾ ਅਲਮਸਤ ਮਿਜ਼ਾਜ ਹੈ ਉਹ ਤਾਂ ਖੈਰ ਨਹੀਂ ਬਦਲੇਗਾ, ਬਦਲਣਾ ਚਾਹੀਦਾ ਵੀ ਨਹੀਂ ਪਰ ਸਫਾਈ ਬਾਰੇ ਆਮ ਬਨਾਰਸੀ ਵੀ ਜਾਗਿਆ ਹੈ। ਨਹੀਂ ਤਾਂ ਬਨਾਰਸ 'ਚ ਡਸਟਬਿਨ ਦਾ ਕੀ ਮਤਲਬ। ਤਹਿਜ਼ੀਬ ਨਾਲ ਪਾਨ ਦੀ ਪੀਕ ਜੇਕਰ ਡਸਟਬਿਨ 'ਚ ਪਾਈ ਤਾਂ ਕਾਹਦੇ ਬਨਾਰਸੀ?

ਅਸਲ 'ਚ ਕੋਈ ਵੀ ਬਦਲਾਅ ਨਾ ਇਕ ਦਿਨ 'ਚ ਸੰਭਵ ਹੈ ਤੇ ਨਾ ਹੀ ਇਕ ਆਦਮੀ ਦੇ ਵਸ ਦੀ ਗੱਲ ਹੈ। ਸਰਕਾਰ ਤੇ ਪ੍ਰਸ਼ਾਸਨ ਦੀ ਇਕ ਹੱਦ ਹੈ। ਬਦਲਾਅ ਤਾਂ ਆਮ ਨਾਗਰਿਕ ਹੀ ਕਰ ਸਕਦਾ ਹੈ। ਬਨਾਰਸ ਦੇ ਲੋਕਾਂ ਨੇ ਬਦਲਾਅ ਸੋਚਿਆ ਹੈ, ਇਹ ਵੱਡੀ ਗੱਲ ਹੈ। ਪਰ ਇਸ ਲਈ ਮਾਹੌਲ ਬਣਾਉਣ ਦਾ ਸਿਹਰਾ ਇੱਥੋਂ ਦੇ ਸੰਸਦ ਮੈਂਬਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਜਾਂਦਾ ਹੈ। ਉਨ੍ਹਾਂ ਨੇ ਬਨਾਰਸ ਨਾਲ ਆਪਣਾ ਆਤਮਿਕ ਰਿਸ਼ਤਾ ਜੋੜਨ 'ਚ ਕਾਮਯਾਬੀ ਹਾਸਲ ਕੀਤੀ ਹੈ। ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ।

ਬਨਾਰਸ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਮੈਂ ਮੋਦੀ ਨੂੰ ਸੁਣਿਆ ਸੀ। 2014 'ਚ। ਬੋਲ ਰਹੇ ਸਨ। ਮੇਰੀ ਸਮਰੱਥਾ ਨਹੀਂ ਕਿ ਬਨਾਰਸ ਬਦਲ ਸਕਾਂ। ਇੱਥੋਂ ਦੀ ਵਿਰਾਸਤ 'ਚ ਇਕ ਇੱਟ ਜੋੜ ਸਕਾਂ, ਇਹੀ ਯਤਨ ਕਰਾਂਗਾ। ਸ਼ਾਇਦ ਉਨ੍ਹਾਂ ਨੇ ਈਮਾਨਦਾਰੀ ਤੋਂ ਬਚਨ ਨਿਭਾਇਆ। ਵਿਕਾਸ 'ਚ ਮਜ਼ਬੂਤ ਇੱਟ ਜੁੜੀ ਹੈ। ਕਾਸ਼ੀ..ਇਹ ਕਿਸੇ ਇਕ ਸ਼ਹਿਰ ਦਾ ਨਾਂ ਨਹੀਂ ਹੋ ਸਕਦਾ। ਇਹ ਤਾਂ ਅਹਿਸਾਸ ਹੈ ਗਿਆ, ਸ਼ਰਧਾ ਤੇ ਸਮਰਪਣ ਦਾ। ਬਾਬਾ ਵਿਸ਼ਵਨਾਥ ਤੇ ਗੰਗਾ ਮਈਆ ਦੇ ਵਿਰਾਟ ਸਰੂਪ 'ਚ ਰਚਣ-ਵਸਣ ਦਾ। ਇਸ ਅਹਿਸਾਸ ਤੱਕ ਪਹੁੰਚਣ ਲਈ ਤਾਂ ਖੈਰ ਨਿੱਜੀ ਆਚਾਰ, ਵਿਹਾਰ ਤੇ ਜੀਵਨ ਸ਼ੈਲੀ 'ਚ ਵੱਡ ਬਦਲਾਅ ਦੀ ਲੋੜ ਪਵੇਗੀ। ਪਰ ਕਿਹਾ ਜਾ ਸਕਦਾ ਹੈ ਕਿ ਜੋ ਕੁਝ ਬਦਲਾਅ ਹੋਇਆ ਹੈ ਉਹ ਬਨਾਰਸ ਨੂੰ ਕਾਸ਼ੀ ਬਣਾਉਣ ਦੀ ਦਿਸ਼ਾ 'ਚ ਸਾਰਥਕ ਕਦਮ ਸਾਬਿਤ ਹੋਵੇਗਾ।

ਬਾਬਾ ਵਿਸ਼ਵਨਾਥ ਮੰਦਰ ਦੇ ਆਲੇ-ਦੁਆਲੇ ਘਰ ਖਾਲੀ ਜ਼ਰੂਰ ਕਰਵਾਏ ਗੇ ਹਨ, ਪਰ ਉਹ ਜ਼ਬਰੀ ਨਹੀਂ ਹੋਇਆ। ਬਹੁਤ ਹੀ ਸਦਭਾਵ ਨਾਲ, ਆਪਸੀ ਸਮਝ ਨਾਲ। ਲੋਕ ਖ਼ੁਦ ਇਸ ਲਈ ਤਿਆਰ ਹੋ ਗਏ ਤੇ ਉਨ੍ਹਾਂ ਨੂੰ ਪੂਰਾ ਹਰਜਾਨਾ ਵੀ ਮਿਲਿਆ। ਬਨਾਰਸ 'ਚ ਜੋ ਕੁਝ ਵਿਕਾਸ ਹੋਇਆ, ਉਸ 'ਚ ਜਨਤਾ ਦੀ ਵੀ ਭਾਈਵਾਲੀ ਹੈ।