ਨਵੀਂ ਦਿੱਲੀ: ਜ਼ਰਾ ਸੋਚੋ ਕਿ ਜੇਕਰ ਤੁਹਾਨੂੰ ਚੰਦ 'ਤੇ ਜਾਣ ਦਾ ਮੌਕਾ ਮਿਲੇ ਤੇ ਕਿਹਾ ਜਾਵੇ ਕਿ ਆਪਣੀ ਕੁਝ ਪਸੰਦੀਦਾ ਚੀਜ਼ਾਂ ਉੱਥੇ ਲੈ ਜਾ ਸਕਦੇ ਹੋ ਤਾਂ ਤੁਸੀਂ ਕੀ ਲੈ ਕੇ ਜਾਣਾ ਪਸੰਦ ਕਰੋਗੇ? ਅਜਿਹਾ ਅਸੀਂ ਨਹੀਂ ਪੁੱਛ ਰਹੇ ਬਲਕਿ ਇਸਰੋ ਨੇ ਲੋਕਾਂ ਤੋਂ ਪੁੱਛਿਆ ਹੈ। ਇਸਰੋ ਨੇ ਲੋਕਾਂ ਤੋਂ ਜਵਾਬ ਮੰਗਿਆ ਕਿ ਉਹ ਚੰਦ 'ਤੇ ਕੀ ਲੈ ਕੇ ਜਾਣਾ ਚਾਹੁਣਗੇ ਤੇ ਲੋਕਾਂ ਨੇ ਵੀ ਸੋਚ-ਸਮਝ ਕੇ ਇਸ ਦਾ ਮਜ਼ੇਦਾਰ ਰਿਪਲਾਈ ਕੀਤਾ ਹੈ।

ਚੰਦਰਮਾ 'ਤੇ ਪਹਿਲੀ ਔਰਤ ਨੂੰ ਭੇਜਣ ਦੀਆਂ ਤਿਆਰੀਆਂ 'ਚ ਜੁਟੀ NASA, 30 ਅਰਬ ਡਾਲਰ ਆਵੇਗੀ ਲਾਗਤ


ਸਮਾਰਟ ਟੀਵੀ, ਤਿੰਰਗਾ ਤੇ ਆਲੂ

ਇਸਰੋ ਵੱਲੋਂ ਪੁੱਛੇ ਗਏ ਸਵਾਲ ਦਾ ਲੋਕਾਂ ਨੇ ਮਜ਼ੇਦਾਰ ਜਵਾਬ ਦਿੱਤਾ। ਕਿਸੇ ਨੇ ਕਿਹਾ ਉਹ ਆਪਣੇ ਨਾਲ ਸਮਾਰਟ ਟੀਵੀ ਲੈ ਜਾਣਾ ਚਾਹੁਣਗੇ। ਕੋਈ ਆਪਣੇ ਨਾਲ ਬਹੁਤ ਸਾਰੇ ਆਲੂ ਲੈ ਜਾਣਾ ਚਾਹੁੰਦਾ ਹੈ, ਪਰ ਜ਼ਿਆਦਾਤਕ ਲੋਕ ਅਜਿਹੇ ਹਨ ਜਿਨ੍ਹਾਂ ਦੀ ਪਹਿਲੀ ਪਸੰਦ ਤਿਰੰਗਾ ਹੈ। ਉਹ ਚੰਦ 'ਤੇ ਜਾਂਦੇ ਸਮੇਂ ਆਪਣੇ ਨਾਲ ਤਿਰੰਗਾ ਲੈ ਜਾਣਾ ਚਾਹੁੰਦੇ ਹਨ।


ਜ਼ਿਆਦਾਤਰ ਲੋਕ ਚੰਦ 'ਤੇ ਫੋਟੋ ਖਿੱਚਣ ਲਈ ਕੈਮਰਾ, ਸੈਲਫੀ ਸਟਿੱਕ ਤੇ DSLR ਲਿਜਾਣਾ ਚਾਹੁੰਦੇ ਹਨ।

Posted By: Akash Deep