ਨਵੀਂ ਦਿੱਲੀ: Chandrayaan 2 ਦੇ ਭਾਰਤ ਦੇ ਮਿਸ਼ਨ ਨੂੰ ਲੈ ਕੇ ਹੁਣ ਤਕ ਕਈ ਅਪਡੇਟਸ ਆ ਗਈਆਂ ਹਨ। ਕੁਝ ਹੀ ਦਿਨਾਂ 'ਚ ਚੰਦਰਯਾਨ 2 ਚੰਦਰਮਾ 'ਤੇ ਲੈਂਡ ਕਰਨ ਵਾਲਾ ਹੈ। ਲਖਨਊ ਦੀ ਰਾਸ਼ੀ ਵਰਮਾ, ਦਿੱਲੀ ਪਬਲਿਕ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਚੰਦਰਯਾਨ 2 ਦੀ ਚੰਦਰਮਾ 'ਤੇ ਲੈਂਡਿੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿਖਾਈ ਦੇਣ ਵਾਲੀ ਹੈ। ਚੰਦਰਮਾ ਤੇ ਚੰਦਰਯਾਨ 2 ਦੀ ਲੈਂਡਿੰਗ ਨੂੰ ਬੈਂਗਲੁਰੂ 'ਚ 7 ਸਤੰਬਰ ਨੂੰ ਦੇਖਿਆ ਜਾਵੇਗਾ। ਰਾਸ਼ੀ ਨੂੰ ਇਸ ਈਵੈਂਟ ਲਈ ਆਨਲਾਈਨ ਕੁਇੱਜ਼ ਦੇ ਆਧਾਰ 'ਤੇ ਸੈਲੇਕਟ ਕੀਤਾ ਗਿਆ ਹੈ। ਆਨਲਾਈਨ ਕੁਇੱਜ਼ ਦੇ ਆਧਾਰ 'ਤੇ ਹਰ ਸੂਬੇ ਤੋਂ ਦੋ ਵਿਦਿਆਰਥੀਆਂ ਨੂੰ ਇਸ ਈਵੈਂਟ ਨੂੰ ਦੇਖਣ ਲਈ ਸੈਲੇਕਟ ਕੀਤਾ ਜਾ ਰਿਹਾ ਹੈ।

Posted By: Amita Verma