ਵਾਸ਼ਿੰਗਟਨ, ਏਜੰਸੀ। Chadrayaan 2: ਨਾਸਾ ਨੇ ਸ਼ੁੱਕਰਵਾਰ ਨੂੰ ਆਪਣੇ ਲੂਨਰ ਟੋਹੀ ਕੈਮਰੇ ਵੱਲੋਂ ਲਈਆਂ ਤਸਵੀਰਾਂ ਨੂੰ ਜਾਰੀ ਕੀਤੀਆਂ ਹਨ। ਨਾਸਾ ਨੇ ਚੰਦਰਮਾ ਦੇ ਉਸ ਹਿੱਸੇ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿੱਥੇ ਭਾਰਤ ਦੇ ਚੰਦਰਯਾਨ ਮਿਸ਼ਨ ਦੇ ਲੈਂਡਰ ਵਿਕਰਮ ਨੇ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ। ਪਰ ਨਾਸਾ ਨੇ ਨਾਲ ਹੀ ਕਿਹਾ ਕਿ ਲੈਂਡਰ ਵਿਕਰਮ ਦੇ ਸਟੀਕ ਸਥਾਨ ਦਾ ਪਤਾ ਹੁਣ ਤਕ ਨਹੀਂ ਲੱਗ ਸਕਿਆ ਹੈ।

ਲੈਂਡਰ ਵਿਕਰਮ ਨੂੰ ਲੱਭਿਆ ਜਾ ਰਿਹਾ

ਇਸਰੋ ਨੇ ਚੰਦਰਯਾਨ-2 ਦੇ ਨਾਲ ਵਿਕਰਮ ਲੈਂਡਰ ਨੂੰ ਭੇਜਿਆ ਸੀ, ਚੰਦਰਮਾ 'ਤੇ ਉਤਰਨ ਤੋਂ ਪਹਿਲਾਂ ਹੀ ਉਸ ਦਾ ਸੰਪਰਕ ਇਸਰੋ ਨਾਲੋਂ ਟੁੱਟ ਗਿਆ ਸੀ। ਉਸ ਨੂੰ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਉਤਰਨਾ ਸੀ ਪਰ ਉਹ ਉਸ 'ਚ ਕਾਮਯਾਬ ਨਹੀਂ ਹੋ ਸਕਿਆ। ਨਾਸਾ ਦੇ ਆਰਬਿਟਰ ਨੇ ਇਸ ਹਫ਼ਤੇ ਉਸ ਜਗ੍ਹਾ ਤੋਂ ਉਡਾਨ ਭਰੀ ਸੀ, ਜਿੱਥੇ ਲੈਂਡਰ ਵਿਕਰਮ ਦੇ ਹੋਣ ਦੀ ਸੰਭਾਵਨਾ ਸੀ। ਪਰ ਸੂਰਜ ਦੀ ਰੋਸ਼ਨੀ ਘੱਟ ਹੋਣ ਕਾਰਨ ਵਿਕਰਮ ਸਾਫ਼ ਤੌਰ 'ਤੇ ਨਹੀਂ ਦਿਸਿਆ। ਉਸ ਤੋਂ ਬਾਅਦ ਵੀ ਨਾਸਾ ਨੇ ਉੱਥੇ ਦੀਆਂ ਤਸਵੀਰਾਂ ਖਿੱਚੀਆਂ ਹਨ।


ਨਾਸਾ ਦੇ ਲੂਨਰ ਰੀਕਾਨਸੇਨਸ ਆਰਬਿਟਰ (LROC) ਨੇ ਚੰਦਰਮਾ ਦੀ ਸਤ੍ਹਾ ਨੇੜੇਓ ਲੰਘਦੇ ਇਹ ਤਸਵੀਰਾਂ ਲਈਆਂ ਹਨ।


ਚੰਦਰਯਾਨ-2 ਦਾ ਆਰਬਿਟਰ ਕਰ ਰਿਹਾ ਸਹੀ ਕੰਮ

ਇਸ ਤੋਂ ਪਹਿਲਾਂ ਵੀਰਵਾਰ ਨੂੰ ਇਸਰੋ ਪ੍ਰਮੁੱਖ ਕੇ. ਸਿਵਨ ਨੇ ਦੱਸਿਆ ਕਿ ਚੰਦਰਯਾਨ-2 ਦਾ ਆਰਬਿਟਰ ਸਹੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਉਸ 'ਤੇ ਲੱਗੇ ਪੇਲੋਡ ਜਾਂਚ 'ਚ ਖ਼ਰੇ ਪਾਏ ਗਏ ਹਨ। ਆਉਣ ਵਾਲੇ ਦਿਨਾਂ 'ਚ ਇਸਰੋ ਕਈ ਨਵੇਂ ਤੇ ਅਹਿਮ ਨਤੀਜੇ ਮਿਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸਿਵਨ ਨੇ ਦੱਸਿਆ ਸੀ ਕਿ ਲੈਂਡਿੰਗ ਤੋਂ ਪਹਿਲਾਂ ਤਕ ਦੀ ਚੰਦਰਯਾਨ-2 ਦੀਆਂ ਗਤੀਵਿਧੀਆਂ ਨੂੰ ਸਟੀਕ ਤਰੀਕੇ ਨਾਲ ਅੰਜਾਮ ਦਿੱਤੇ ਜਾਣ ਕਾਰਨ ਆਰਬਿਟਰ 'ਚ ਵਾਧੂ ਈਧਨ ਬਚਿਆ ਹੈ। ਇਸ ਈਧਨ ਦੀ ਮਦਦ ਨਾਲ ਆਰਬਿਟਰ ਸੱਤ ਸਾਲ ਤਕ ਕੰਮ ਕਰਦਾ ਰਹਿ ਸਕਦਾ ਹੈ।

-

Posted By: Akash Deep