ਨਵੀਂ ਦਿੱਲੀ, ਏਜੰਸੀ। ਇਸਰੋ ਦੇ ਵਿਗਿਆਨੀ ਹੁਣ ਵੀ ਆਪਣੇ ਚੰਦਰਯਾਨ-2 ਦੇ ਵਿਕਰਮ ਲੈਂਡਰ ਨਾਲ ਸੰਪਰਕ ਸਥਾਪਿਤ 'ਚ ਲੱਗੇ ਹਨ। ਵਿਕਰਮ ਲੈਂਡਰ ਨਾਲ ਸੰਪਰਕ ਹੋਣ ਦੀ ਉਮੀਦ ਹੁਣ ਘੱਟ ਹੀ ਹੈ। ਕਿਉਂਕਿ ਚੰਦਰਮਾ 'ਤੇ ਰਾਤ ਹੋਣ ਵਾਲੀ ਹੈ। ਉੱਥੇ ਹੀ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਚੰਦਰਯਾਨ-2 ਮਿਸ਼ਨ 'ਚ ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਵੀ ਸਾਥ ਦੇਣ ਲਈ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ ਹੈ।

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਟਵੀਟ ਕਰ ਕੇ ਕਿਹਾ, 'ਸਾਡਾ ਸਾਥ ਦੇਣ ਲਈ ਧੰਨਵਾਦ। ਦੁਨੀਆ ਭਰ 'ਚ ਭਾਰਤੀਆਂ ਦੀਆਂ ਉਮੀਦਾਂ ਤੇ ਸੁਪਨਿਆਂ ਦੀ ਤਾਕਤ ਨਾਲ ਅਸੀਂ ਅੱਗੇ ਵਧਣਾ ਜਾਰੀ ਰੱਖਾਂਗੇ। ਸਾਨੂੰ ਹਮੇਸ਼ਾ ਆਸਮਾਨ ਛੋਹਣ ਲਈ ਪ੍ਰੇਰਿਤ ਕਰਨ ਲਈ ਪ੍ਰੇਰਿਤ ਕਰਨ ਲਈ ਧੰਨਵਾਦ।'


7 ਸਤੰਬਰ ਤੜਕੇ 1.50 ਵਜੇ ਦੇ ਆਸਪਾਸ ਲੈਂਡਰ ਦਾ ਚੰਦਰ ਦੇ ਦੱਖਣੀ ਧਰੁਵ 'ਤੇ ਹਾਰਡ ਲੈਂਡਿੰਗ ਹੋਈ ਸੀ। ਜਿਸ ਸਮੇਂ ਚੰਦਰਯਾਨ-2 ਦਾ ਵਿਕਰਮ ਲੈਂਡਰ ਦੀ ਹਾਰਡ ਲੈਂਡਿੰਗ ਹੋਈ, ਉਸ ਸਮੇਂ ਉਥੇ ਸਵੇਰ ਸੀ। ਯਾਨੀ ਸੂਰਜ ਦੀ ਰੌਸ਼ਨੀ ਚੰਦਰਮਾ 'ਤੇ ਪੈਣੀ ਸ਼ੁਰੂ ਹੋਈ ਸੀ। ਚੰਦਰਮਾ ਦਾ ਪੂਰਾ ਦਿਨ ਧਰਤੀ ਦੇ 14 ਦਿਨਾਂ ਬਰਾਬਰ ਹੁੰਦਾ ਹੈ। ਯਾਨੀ 20 ਜਾਂ 21 ਸਤੰਬਰ ਨੂੰ ਚੰਦਰਮਾ 'ਤੇ ਰਾਤ ਹੋ ਜਾਵੇਗੀ। 14 ਦਿਨ ਕੰਮ ਕਰਨ ਦਾ ਮਿਸ਼ਨ ਲੈ ਕੇ ਵਿਕਰਮ ਤੇ ਰੋਵਰ ਦੇ ਮਿਸ਼ਨ ਦਾ ਸਮਾਂ ਪੂਰਾ ਹੋ ਜਾਵੇਗਾ। ਅੱਜ 18 ਸਤੰਬਰ ਹੈ, ਯਾਨੀ ਚੰਦਰਮਾ 'ਤੇ 20-21 ਸਤੰਬਰ ਨੂੰ ਹੋਣ ਵਾਲੀ ਰਾਤ 'ਚ ਕੁਝ ਹੀ ਸਮਾਂ ਬਚਿਆ ਹੈ।

Posted By: Akash Deep