ਏਜੰਸੀ, ਨਵੀਂ ਦਿੱਲੀ : ਭਾਰਤੀ ਸੁਤੰਤਰਤਾ ਸੰਗਰਾਮ ਦੇ ਮਹਾਨਾਇਕ ਅਤੇ ਅੰਗਰੇਜ਼ਾਂ ਦਾ ਡੱਟ ਕੇ ਮੁਕਾਬਲਾ ਕਰਨ ਵਾਲੇ ਸੁਤੰਤਰਤਾ ਸੈਨਾਨੀ ਚੰਦਰ ਸ਼ੇਖਰ ਆਜ਼ਾਦ ਦਾ 89ਵਾਂ ਸ਼ਹਾਦਤ ਦਿਵਸ ਹੈ। ਹਰ ਸਾਲ 27 ਫਰਵਰੀ ਨੂੰ ਆਜ਼ਾਦ ਦੇ ਇਸ ਬਲੀਦਾਨ ਨੂੰ ਸ਼ਹਾਦਤ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਇਕ ਆਦਿਵਾਸੀ ਪਿੰਡ ਭਾਬਰਾ ਵਿਚ ਹੋਇਆ ਸੀ। ਵੀਰਵਾਰ ਨੂੰ ਸ਼ਹਾਦਤ ਦਿਵਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਚੰਦਰ ਸ਼ੇਖਰ ਆਜ਼ਾਦ ਨੂੰ ਯਾਦ ਕੀਤਾ।

ਅਮਿਤ ਸ਼ਾਹ ਨੇ ਟਵੀਟ ਕਰਦੇ ਹੋਏ ਕਿਹਾ,' ਚੰਦਰ ਸ਼ੇਖਰ ਆਜ਼ਾਦ ਜੀ ਭਾਰਤੀ ਇਤਿਹਾਸ ਅਤੇ ਸਾਡੇ ਸੁਤੰਤਰਤਾ ਅੰਦੋਲਨ ਦੇ ਉਹ ਸੁਨਹਿਰੇ ਅਧਿਆਏ ਹਨ ਜਿਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਹਰ ਭਾਰਤੀ ਦਾ ਦਿਲ ਮਾਣ ਨਾਲ ਭਰ ਜਾਂਦਾ ਹੈ। ਮਾਂ ਭੂਮੀ ਲਈ ਉਨ੍ਹਾਂ ਦੀ ਸ਼ਰਧਾ, ਤਿਆਗ ਅਤੇ ਬਲੀਦਾਨ ਸਾਡੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇਗਾ। ਉਨ੍ਹਾਂ ਨੂੰ ਕੋਟਿਨ ਕੋਟਿ ਪ੍ਰਣਾਮ। ' ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਆਜ਼ਾਦ ਅੰਗਰੇਜ਼ੀ ਸ਼ਾਸਨ ਦੇ ਅੱਗੇ ਕਦੇ ਵੀ ਨਹੀਂ ਝੁਕੇ। ਦੱਸ ਦੇਈਏ ਕਿ ਆਜ਼ਾਦ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅੰਗਰੇਜ਼ ਕਦੇ ਵੀ ਜ਼ਿੰਦਾ ਨਹੀਂ ਪਕੜ ਸਕਣਗੇ।

ਦੱਸ ਦੇਈਏ ਕਿ ਫਰਵਰੀ 1931 ਵਿਚ ਆਜ਼ਾਦ ਇਲਾਹਬਾਦ ਵਿਚ ਜਵਾਹਰ ਲਾਲ ਨਹਿਰੂ ਨੂੰ ਮਿਲਣ ਆਨੰਦ ਭਵਨ ਗਏ ਸਨ ਪਰ ਉਥੇ ਨਹਿਰੂ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਗੁੱਸੇ ਵਿਚ ਉਥੇ ਐਲਫ੍ਰੇਡ ਪਾਰਕ ਚਲੇ ਗਏ। ਇਸ ਸਮੇਂ ਉਨ੍ਹਾਂ ਨਾਲ ਉਥੇ ਸੁਖਦੇਵ ਵੀ ਸਨ। ਉਹ ਆਗਾਮੀ ਰਣਨੀਤੀ ਤਿਆਰ ਕਰ ਰਹੇ ਸਨ।

Posted By: Tejinder Thind