ਨਈ ਦੁਨੀਆ, ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਚੁਣੇ ਚਾਰ ਸ਼ਹਿਰਾਂ ਜੈਪੁਰ, ਇੰਦੌਰ, ਚੇਨਈ ਅਤੇ ਬੈਂਗਲੁਰੂ ਨੂੰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਹੋਰ ਸ਼ਹਿਰੀ ਕੇਂਦਰਾਂ ਲਈ ਸੰਭਾਵਿਤ ਰੋਲ ਮਾਡਲ ਦੇ ਰੂਪ ਵਿਚ ਕੰਮ ਕਰ ਸਕਦੇ ਹਨ। ਮਹਾਮਾਰੀ ਤੋਂ ਬਾਅਦ ਵਿਗੜੀ ਅਰਥਵਿਵਸਥਾ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਭਾਰਤ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਵਿਚ ਕੇਂਦਰ ਸਰਕਾਰ ਨੇ ਕੋਵਿਡ-19 ਪ੍ਰਬੰਧਨ ਦੇ ਦੋ ਵਿਆਪਕ ਪਹਿਲੂਆਂ ਵਿਚ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਵੱਖ-ਵੱਖ ਨਗਰ ਨਿਗਮਾਂ ਵਿਚ ਮੀਟਿੰਗ ਕੀਤੀ।

ਅਧਿਕਾਰੀਆਂ ਨੇ ਕਿਹਾ, ਸਕਾਰਾਤਮਕ ਮਾਮਲਿਆਂ ਦੀ ਬਹੁਤ ਜ਼ਿਆਦਾ ਗਿਣਤੀ ਨੂੰ ਸੰਭਾਲਣ ਅਤੇ ਮੌਤ ਦਰ ਨੂੰ ਘੱਟ ਰੱਖਣ ਵਿਚ ਪ੍ਰਭਾਵੀ ਅਭਿਆਸ ਨੂੰ ਲੈ ਕੇ ਉਨ੍ਹਾਂ ਨਾਲ ਚਰਚਾ ਕੀਤੀ ਗਈ। ਕੇਂਦਰ ਸਰਕਾਰ ਨੇ ਜੈਪੁਰ ਅਤੇ ਇੰਦੌਰ ਮਹਾਨਗਰ ਖੇਤਰਾਂ ਦੀ ਪਛਾਣ ਕੀਤੀ, ਜੋ ਬਹੁਤ ਜ਼ਿਆਦਾ ਕੇਸਾਂ ਨਾਲ ਨਜਿੱਠਣ ਦੇ ਨਵੇਂ ਤਰੀਕਿਆਂ ਲਈ ਰੋਲ ਮਾਡਲ ਹੋ ਸਕਦੇ ਹਨ। ਉਥੇ ਚੇਨਈ ਅਤੇ ਬੈਂਗਲੁਰੂ ਵੱਡੇ ਸ਼ਹਿਰਾਂ ਦੇ ਉਦਾਹਰਣ ਦੇ ਰੂਪ ਵਿਚ ਆਪਣੀ ਮੌਤ ਦਰ ਨੂੰ ਘੱਟ ਰੱਖਣ ਵਿਚ ਸਮੱਰਥ ਹਨ।

Posted By: Tejinder Thind