ਜੇਐੱਨਐੱਨ, ਨਵੀਂ ਦਿੱਲੀ : ਹੁਣ ਡਿਜੀਟਲ ਲੈਣ-ਦੇਣ 'ਤੇ ਮਰਚੈਂਟ ਡਿਸਕਾਊਂਟ ਰੇਟ (MDR) ਚਾਰਜ ਨਹੀਂ ਲੱਗੇਗਾ। ਜੇਕਰ ਪਹਿਲੀ ਜਨਵਰੀ 2020 ਤੋਂ ਬਾਅਦ ਕਿਸੇ ਵੀ ਲੈਣ-ਦੇਣ 'ਤੇ ਇਹ ਚਾਰਜ ਕੱਟਿਆ ਹੈ ਤਾਂ ਬੈਂਕ ਇਨ੍ਹਾਂ ਗਾਹਕਾਂ ਨੂੰ ਰਿਫੰਡ ਵੀ ਕਰਨਗੇ। ਕੇਂਦਰੀ ਸਿੱਧੇ ਕਰ ਬੋਰਡ ਯਾਨੀ (CDTB) ਨੇ ਐਤਵਾਰ ਨੂੰ ਬੈਂਕਾਂ ਨੂੰ ਹੁਕਮ ਦਿੱਤਾ ਕਿ ਉਹ ਪਹਿਲੀ ਜਨਵਰੀ 2020 ਨੂੰ ਜਾਂ ਉਸ ਤੋਂ ਬਾਅਦ ਇਲਕੈਟ੍ਰੋਨਿਕ ਮੋਡ ਜ਼ਰੀਏ ਕੀਤੇ ਗਏ ਲੈਣ-ਦੇਣ 'ਤੇ ਵਸੂਲੇ ਗਏ ਚਾਰਜ ਨੂੰ ਜਲਦ ਰਿਫੰਡ ਕਰੇ।

ਕੇਂਦਰੀ ਸਿੱਧੇ ਕਰ ਬੋਰਡ ਵੱਲੋਂ ਜਾਰੀ ਸਰਕੂਲਰ 'ਚ ਕਿਹਾ ਗਿਆ ਹੈ ਕਿ ਸਾਰੇ ਬੈਂਕ ਇਨਕਮ ਟੈਕਸ ਐਕਟ 1961 ਦੇ ਸੈਕਸ਼ਨ 269su ਦੇ ਅਧੀਨ ਇਲੈਕਟ੍ਰੋਨਿਕ ਮੋਡ ਜ਼ਰੀਏ ਪਹਿਲੀ ਜਨਵਰੀ ਜਾਂ ਉਸ ਤੋਂ ਬਾਅਦ ਕੀਤੇ ਗਏ ਲੈਣ-ਦੇਣ 'ਤੇ ਵਸੂਲੇ ਗਏ ਚਾਰਜ ਨੂੰ ਤੁਰੰਤ ਰਿਫੰਡ ਕਰ ਦੇਣ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਬੜਾਵਾ ਦੇਣ ਲਈ ਇਹ ਫੈਸਲਾ ਲਿਆ ਹੈ।

ਦਰਅਸਲ ਕੇਂਦਰ ਸਰਕਾਰ ਨੇ ਪਿਛਲੇ ਸਾਲ ਦਸੰਬਰ 'ਚ ਹੀ ਇਕ ਸਰਕੁਲਰ ਜਾਰੀ ਕਰ ਕੇ ਕਿਹਾ ਸੀ ਕਿ ਪਹਿਲੀ ਜਨਵਰੀ 2020 ਤੋਂ ਇਲਕੈਟ੍ਰੋਨਿਕ ਮੋਡ ਜ਼ਰੀਏ ਭੁਗਤਾਨ ਕਰਨ 'ਤੇ ਮਰਚੈਂਟ ਡਿਸਕਾਊਂਟ ਰੇਟ ਯਾਨੀ mdr ਸਮੇਤ ਕੋਈ ਚਾਰਜ ਨਹੀਂ ਵਸੂਲਿਆ ਜਾਵੇਗਾ। ਹੁਣ ਆਪਣੇ ਨਵੇਂ ਨਿਰਦੇਸ਼ਾਂ 'ਚ ਕੇਂਦਰੀ ਸਿੱਧੇ ਕਰ ਬੋਰਡ ਨੇ ਕਿਹਾ ਹੈ ਕਿ ਕੁਝ ਬੈਂਕ ਯੂਪੀਆਈ ਜ਼ਰੀਏ ਭੁਗਤਾਨ 'ਤੇ ਚਾਰਜ ਵਸੂਲ ਰਹੇ ਹਨ। ਅਜਿਹਾ ਕਰ ਕੇ ਬੈਂਕ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਹੁਣ ਅਜਿਹਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ।

Posted By: Sunil Thapa