ਨਵੀਂ ਦਿੱਲੀ (ਪੀਟੀਆਈ) : ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਦੇ ਪ੍ਰੋਟੋਕਾਲ ਤਹਿਤ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦਾ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ 'ਚ ਦਿਲਚਸਪੀ ਦਿਖਾਉਣ ਵਾਲੇ ਅਦਾਰਿਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਆਈਸੀਐੱਮਆਰ ਨੇ ਇਸ ਕਲੀਨਿਕਲ ਟਰਾਇਲ 'ਚ ਸਾਮਲ ਹੋਣ ਲਈ ਵੱਖ-ਵੱਖ ਅਦਾਰਿਆਂ ਨੂੰ ਸੱਦਾ ਦਿੱਤਾ ਸੀ।


ਕੋਵਿਡ-19 ਰੋਗੀਆਂ 'ਚ ਕਾਂਵਲੇਸੈਂਟ ਪਲਾਜ਼ਮਾ ਦੇ ਕਲੀਨਿਕਲ ਟਰਾਇਲ ਬਾਰੇ ਇਕ ਨੋਟਿਸ 'ਚ ਸੀਡੀਐੱਸਸੀਓ ਨੇ ਕਿਹਾ ਕਿ ਆਈਸੀਐੱਮਆਰ ਨੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੂੰ ਉਨ੍ਹਾਂ ਸਾਰੇ ਅਦਾਰਿਆਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਨੇ ਟਰਾਇਲ ਦੇ ਸੰਚਾਲਨ 'ਚ ਦਿਲਚਸਪੀ ਦਿਖਾਈ ਹੈ। ਭਾਰਤ ਸਰਕਾਰ ਵਲੋਂ ਸਿਹਤ ਮੰਤਰਾਲੇ ਦੇ ਨੋਟਿਸ 'ਚ ਕਿਹਾ ਗਿਆ ਹੈ ਕਿ ਕਾਂਵਲੇਸੈਂਟ ਪਲਾਜ਼ਮਾ ਦੀ ਥੈਰੇਪੀ ਉਨ੍ਹਾਂ ਕੋਵਿਡ-19 ਦੇ ਮਰੀਜ਼ਾਂ ਲਈ ਇਸਤੇਮਾਲ ਹੋਵੇਗੀ ਜਿਨ੍ਹਾਂ ਦੀ ਹਾਲਤ 'ਚ ਐਸਟੇਰਾਇਡ ਲੈਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੈ। ਨਾਲ ਹੀ ਉਸ ਮਰੀਜ਼ ਨੂੰ ਆਕਸੀਜਨ ਦੇਣ ਦੀ ਲਗਾਤਾਰ ਜ਼ਰੂਰਤ ਵਧਦੀ ਜਾ ਰਹੀ ਹੈ। ਇਸ ਥੈਰੇਪੀ ਤਹਿਤ ਉਸ ਵਿਅਕਤੀ ਦੇ ਖੂਨ ਤੋਂ ਐਂਟੀਬਾਡੀ ਲਏ ਜਾਂਦੇ ਹਨ ਜਿਹੜੇ ਕੋਰੋਨਾ ਦੇ ਇਨਫੈਕਸ਼ਨ ਤੋਂ ਠੀਕ ਹੋ ਚੁੱਕਾ ਹੈ। ਫਿਰ ਕੋਰੋਨਾ ਦੇ ਗੰਭੀਰ ਮਰੀਜ਼ਾਂ ਦਾ ਉਸ ਐਂਟੀਬਾਡੀ ਨਾਲ ਇਲਾਜ ਕੀਤਾ ਜਾਂਦਾ ਹੈ। ਐੱਸ ਐਂਟੀਬਾਡੀ ਨੂੰ ਮਰੀਜ਼ ਦੇ ਖੂਨ 'ਚ ਟਰਾਂਸਮਿਟ ਕਰ ਕੇ ਉਸ ਦੀ ਇਮਿਊਨਿਟੀ ਵਧਾਉਂਦਾ ਹੈ।

Posted By: Rajnish Kaur