ਨਵੀਂ ਦਿੱਲੀ (ਪੀਟੀਆਈ) : ਆਈਐੱਮਏ ਪੋਂਜੀ ਘੁਟਾਲੇ ਵਿਚ ਸੀਬੀਆਈ ਨੇ ਦੋ ਮੁਲਜ਼ਮਾਂ ਖ਼ਿਲਾਫ਼ ਬੈਂਗਲੁਰੂ ਦੀ ਅਦਾਲਤ ਵਿਚ ਪੂਰਕ ਦੋਸ਼ ਪੁੱਤਰ ਦਾਖ਼ਲ ਕੀਤੀ ਹੈ। ਇਸਲਾਮਿਕ ਤਰੀਕੇ ਨਾਲ ਘੱਟ ਸਮੇਂ ਵਿਚ ਜ਼ਿਆਦਾ ਰਿਟਰਨ ਦਾ ਦਾਅਵਾ ਕਰਨ ਵਾਲੀ ਇਸ ਸਕੀਮ ਵਿਚ ਲੱਖਾਂ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਸਨ। ਪ੍ਰਭਾਵਿਤ ਲੋਕਾਂ ਵਿਚ ਜ਼ਿਆਦਾਤਰ ਗਿਣਤੀ ਮੁਸਲਮਾਨਾਂ ਦੀ ਸੀ।

ਜਾਂਚ ਏਜੰਸੀ ਮੁਤਾਬਕ, ਸੀਬੀਆਈ ਨੇ ਹਾਲ ਹੀ ਵਿਚ ਵਿਸ਼ੇਸ਼ ਅਦਾਲਤ ਵਿਚ ਮੁਹੰਮਦ ਹਨੀਫ ਅਤੇ ਖਲੀਮੁੱਲਾਹ ਜਮਾਲ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ। ਇਨ੍ਹਾਂ ਲੋਕਾਂ 'ਤੇ ਨਿਵੇਸ਼ ਕਰਨ ਲਈ ਪ੍ਰਭਾਵਿਤ ਕਰਨ ਦਾ ਦੋਸ਼ ਹੈ। ਫਿਲਹਾਲ ਹਨੀਫ ਅਤੇ ਜਮਾਲ ਪੁਲਿਸ ਦੀ ਹਿਰਾਸਤ ਵਿਚ ਹਨ। ਸੀਬੀਆਈ ਵੱਲੋਂ ਇਸ ਮਾਮਲੇ ਵਿਚ ਇਹ ਦੂਜੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਚਾਰਜਸ਼ੀਟ ਵਿਚ ਦੋਸ਼ ਲਾਇਆ ਗਿਆ ਹੈ ਕਿ ਸ਼ਿਵਾਜੀ ਨਗਰ ਮਦਰੱਸੇ ਵਿਚ ਮੌਲਵੀ ਹਨੀਫ ਅਤੇ ਕੋਲਾਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਉਰਦੂ ਦੇ ਅਧਿਆਪਕ ਜਮਾਲ ਨੇ ਲੋਕਾਂ ਵਿਚਾਲੇ ਆਈਐੱਮਏ ਸਕੀਮ ਦਾ ਪ੍ਰਚਾਰ ਕੀਤਾ, ਇਸ ਦੇ ਬਦਲੇ ਵਿਚ ਕੰਪਨੀ ਨੇ ਉਨ੍ਹਾਂ ਨੂੰ ਪੈਸੇ ਦਿੱਤੇ।