ਜੇਐੱਨਐੱਨ, ਨਵੀਂ ਦਿੱਲੀ : ਸੰਗੀਤ ਨਾਟਕ ਅਕੈਡਮੀ ਦੀ ਸਾਬਕਾ ਮੁਖੀ ਲੀਲਾ ਸੈਮਸਨ ਖ਼ਿਲਾਫ਼ ਸ਼ਨਿਚਰਵਾਰ ਨੂੰ ਸੀਬੀਆਈ ਨੇ ਇਕ ਮਾਮਲਾ ਦਰਜ ਕੀਤਾ। ਇਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੁਥਮਬਲਮ ਸਭਾਗਾਰ ਦੇ ਨਵਨੀਕਰਨ ਦੇ ਕੰਮ 'ਚ 7.02 ਕਰੋੜ ਦੀ ਕਥਿਤ ਬੇਨਿਯਮੀ ਕੀਤੀ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਇਲਾਵਾ ਇਸ ਕੇਸ 'ਚ ਹੋਰ ਲੋਕਾਂ 'ਤੇ ਕੇਸ ਦਰਜ ਗਿਆ ਹੈ।

ਅਧਿਕਾਰੀਆਂ ਮੁਤਾਬਕ ਲੀਲਾ ਸੈਮਸਨ ਦੇ ਇਲਾਵਾ ਫਾਊਂਡੇਸ਼ਨ ਦੇ ਤਤਕਾਲੀਨ ਮੁੱਖ ਲੇਖਾ ਅਧਿਕਾਰੀ ਟੀਐੱਸ ਮੂਰਤੀ, ਲੇਖਾ ਅਧਿਕਾਰੀ ਐੱਸ, ਰਾਮਚੰਦਰਨ, ਇੰਜੀਨੀਅਰਿੰਗ ਅਧਿਕਾਰੀ ਵੀ, ਸ਼੍ਰੀਨਿਵਾਸਨ ਤੇ ਸੀਆਰਡੀ ਦੇ ਮਾਲਕ ਤੇ ਚੇਨੇ ਦੇ ਇੰਜੀਨੀਅਰਾਂ ਖ਼ਿਲਾਫ਼ ਵੀ ਮਾਮਲੇ ਦਰਜ ਕੀਤੇ ਗਏ ਹਨ।

ਜਾਂਚ 'ਚ ਕਿਹਾ ਗਿਆ ਕਿ ਸੰਸਕ੍ਰਿਤਕ ਮੰਤਰਾਲੇ ਦੇ ਮੁੱਖ ਸਤਕਰਤਾ ਅਧਿਕਾਰੀ ਨੇ ਆਪਣੀ ਸ਼ਿਕਾਇਤ 'ਚ ਉਨ੍ਹਾਂ 'ਤੇ ਦੋਸ਼ ਲਾਇਆ ਸੀ ਕਿ ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਵਿੱਤ ਨਿਯਮਾਂ ਦਾ ਉਲੰਘਣ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕੁਥਮਬਲ ਸਭਾਗਾਰ ਦੇ ਨਵੀਨੀਕਰਨ ਦੇ ਕੰਮਾਂ ਲਈ 7 ਕਰੋੜ ਦੀ ਬੇਨਿਯਮੀ ਵਰਤੀ। ਦੱਸ ਦਈਏ ਕਿ ਲੀਲਾ ਸੈਮਸਨ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਥੇ ਉਹ ਕੇਂਦਰੀ ਫਿਲਮ ਪ੍ਰਮਾਣਿਤ ਬੋਰਡ ਦੀ ਪ੍ਰਧਾਨ ਵੀ ਰਹਿ ਚੁਕੀ ਹੈ।

Posted By: Sunil Thapa