ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੀਬੀਆਈ ਦੇ ਅੰਤਰਿਮ ਡਾਇਰੈਕਟਰ ਬੀ ਨਾਗੇਸ਼ਵਰ ਰਾਓ ਨੂੰ ਅੱਜ ਸਾਰਾ ਦਿਨ ਅਦਾਲਤ 'ਚ ਬੈਠਣ ਦੀ ਸਜ਼ਾ ਸੁਣਾਈ ਹੈ। ਸਰਵਉੱਚ ਆਦਾਲਤ ਨੇ ਅਪਮਾਨਤਾ ਦੇ ਇਕ ਮਾਮਲੇ 'ਚ ਸੀਬੀਆਈ ਦੇ ਇਤਿਹਾਸ 'ਚ ਪਹਿਲੀ ਵਾਰ ਇਸੇ ਅਧਿਕਾਰੀ ਨੂੰ ਇਹ ਸਜ਼ਾ ਦਿੱਤੀ ਹੈ। ਨਾਗੇਸ਼ਵਰ ਰਾਓ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਜੋ ਉਨ੍ਹਾਂ ਨੂੰ ਆਪਣੀ ਜੇਬ੍ਹ 'ਚੋਂ ਭਰਨਾ ਹੋਵੇਗਾ।

ਇਹ ਪੂਰਾ ਮਾਮਲਾ ਮੁਜੱਫ਼ਰਪੁਰ ਲੜਕੀਆਂ ਦੀ ਸੁਰੱਖਿਆ ਅਤੇ ਘਰੇਲੂ ਯੌਨ ਪੀੜਤ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏਕੇ ਸ਼ਰਮਾ ਦੇ ਟਰਾਂਸਫਰ ਦਾ ਹੈ। ਨਾਗੇਸ਼ਵਰ ਰਾਓ ਨੇ ਕੋਰਟ ਤੋਂ ਪੁੱਛੇ ਬਗੈਰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਸੀ। ਇਸ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਹ ਸਜ਼ਾ ਸੁਣਾਈ। ਨਾਲ ਹੀ ਸੀਬੀਆਈ ਦੀ ਝਾੜ ਕੀਤੀ ਹੈ।

ਲੱਗਿਆ ਸੀ ਅਦਾਲਤ ਮਾਫ਼ ਕਰ ਦੇਵੇਗੀ ਪਰ ਅਜਿਹਾ ਨਹੀਂ ਹੋਇਆ

ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਨਾਗੇਸ਼ਵਰ ਰਾਓ ਮਾਫ਼ੀ ਮੰਗਣ ਲਈ ਤਿਆਰ ਹਨ ਅਤੇ ਉਨ੍ਹਾਂ ਦਾ ਮਕਸਦ ਅਦਾਲਤ ਦਾ ਅਪਮਾਨ ਕਰਨਾ ਨਹੀਂ ਸੀ ਪਰ ਸੀਜੇਆਈ ਰੰਜਨ ਗੋਗੋਈ ਨਹੀਂ ਮੰਨੇ। ਉਨ੍ਹਾਂ ਕਿਹਾ ਟਰਾਂਸਫਰ ਕਰਨ ਤੋਂ ਪਹਿਲਾਂ ਤੁਸੀਂ ਇਕ ਦਿਨ ਵੀ ਇੰਤਜ਼ਾਰ ਨਹੀਂ ਕਰ ਸਕੇ।

ਸਾਲਾਂ ਦੀ ਸੇਵਾ 'ਤੇ ਲੱਗਾ ਦਾਗ, ਹੋ ਸਕਦੀ ਹੈ ਵੱਡੀ ਕਾਰਵਾਈ

ਸਾਰਾ ਦਿਨ ਅਦਾਲਤ 'ਚ ਬੈਠੇ ਰਹਿਣ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਭਰਨ ਮਗਰੋਂ ਵੀ ਨਾਗੇਸ਼ਵਰ ਰਾਓ ਦੀ ਪਰੇਸ਼ਾਨੀ ਘੱਟ ਨਹੀਂ ਹੋਵੇਗੀ। ਖ਼ਬਰ ਹੈ ਕਿ ਅਦਾਲਤ ਦੇ ਇਸ ਫ਼ੈਸਲੇ ਮਗਰੋਂ ਸੀਬੀਆਈ 'ਚ ਵੱਡੀ ਬੈਠਕ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਬਰਖ਼ਾਸਤ ਹੀ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਫ਼ੈਸਲਾ ਹੁੰਦਾ ਹੈ ਕਿ 1986 ਬੈਂਚ ਜੇ ਇਸ ਅਧਿਕਾਰੀ ਦੀ ਸੇਵਾ 'ਤੇ ਵੱਡਾ ਦਾਗ ਹੋਵੇਗਾ।

ਅਦਾਲਤ ਨੇ ਚਿਤਾਨਵੀ ਦਿੱਤੀ ਸੀ, ਆਦੇਸ਼ ਨਾਲ ਨਾ ਖੇਡਣਾ

ਇਸ ਤੋਂ ਪਹਿਲਾਂ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਕੋਰਟ ਦੇ ਆਦੇਸ਼ ਨਾਲ ਕਦੇ ਨਾ ਖੇਡਣਾ। ਮਨਾਂ ਕਰਨ ਦੇ ਬਾਵਜੂਦ ਏਕੇ ਸ਼ਰਮਾ ਦਾ ਤਬਾਦਲਾ ਕਰਨ ਨੂੰ ਅਦਾਲਤ ਦਾ ਅਪਮਾਨ ਮੰਨਦੇ ਹੋਏ ਐੱਸਸੀ ਨੇ ਟਰਾਂਸਫਰ ਕਰ ਵਾਲੇ ਤਤਕਾਲੀ ਅੰਤਰਿਮ ਸੀਬੀਆਈ ਅਧਿਕਾਰੀ ਨਾਗੇਸ਼ਵਰ ਰਾਓ ਅਤੇ ਸੀਬੀਆਈ ਡਾਇਰੈਕਟਰ ਭਾਸਕਰਨ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ।

Posted By: Akash Deep