ਕੰਨੂਰ : ਸੀਬੀਆਈ ਨੇ ਸੋਮਵਾਰ ਨੂੰ ਹੱਤਿਆ ਦੇ ਇਕ ਮਾਮਲੇ ਵਿਚ ਮਾਕਪਾ ਵਿਧਾਇਕ ਸਮੇਤ ਦੋ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ ਕਰ ਦਿੱਤਾ। ਹੱਤਿਆ ਦਾ ਇਹ ਮਾਮਲਾ ਸਾਲ 2012 ਦਾ ਹੈ।

ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਮਾਕਪਾ ਸਕੱਤਰ ਪੀ ਜੈਰਾਜਨ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਹੱਤਿਆ) ਅਤੇ 124-ਬੀ (ਅਪਰਾਧਕ ਸਾਜ਼ਿਸ਼) ਤਹਿਤ ਅਤੇ ਪਾਰਟੀ ਦੇ ਵਿਧਾਇਕ ਟੀਵੀ ਰਾਜੇਸ਼ ਖ਼ਿਲਾਫ਼ 124-ਬੀ ਤਹਿਤ ਦੋਸ਼-ਪੱਤਰ ਦਾਖ਼ਲ ਕੀਤੇ ਗਏ ਹਨ। ਦੋਸ਼ ਪੱਤਰ ਇੱਥੇ ਤੇਲੀਚੇਰੀ ਕੋਰਟ ਵਿਚ ਦਾਖ਼ਲ ਕੀਤੇ ਗਏ।

ਇਸ ਮਾਮਲੇ ਦੀ ਸੁਣਵਾਈ ਹੁਣ ਵੀਰਵਾਰ ਨੂੰ ਹੋਵੇਗੀ। ਫਰਵਰੀ 2012 ਵਿਚ ਅਬਦੁੱਲ ਸ਼ਕੂਰ ਦੀ ਹੱਤਿਆ ਦੇ ਮਾਮਲੇ ਵਿਚ ਜੈਰਾਜਨ ਅਤੇ ਰਾਜੇਸ਼ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਅਗਸਤ ਵਿਚ ਜ਼ਮਾਨਤ ਮਿਲ ਗਈ ਸੀ। 22 ਵਰਿ੍ਹਆਂ ਦਾ ਸ਼ਕੂਰ ਇੰਡੀਅਨ ਯੂਨੀਅਨ ਮੁਸਲਿਮ ਲੀਗ ਦਾ ਵਰਕਰ ਸੀ।