ਜੇਐੱਨਐੱਨ, ਨਵੀਂ ਦਿੱਲੀ : ਛੇ ਅਪ੍ਰੈਲ ਨੂੰ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਤੇ ਪੁੱਡੂਚੇਰੀ 'ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਐਤਵਾਰ ਨੂੰ ਰੁਕ ਗਿਆ। ਬੰਗਾਲ ਦੇ ਤੀਜੇ ਗੇੜ 'ਚ 31 ਵਿਧਾਨ ਸਭਾ ਸੀਟਾਂ ਵੋਟਿੰਗ ਹੋਵੇਗੀ। ਅਸਾਮ 'ਚ ਤੀਜੇ ਤੇ ਆਖ਼ਰੀ ਗੇੜ ਲਈ 40 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਉੱਥੇ ਹੀ ਤਾਮਿਲਨਾਡੂ, ਕੇਰਲ ਤੇ ਪੁੱਡੂਚੇਰੀ ਲਈ ਇੱਕੇ ਇਕ ਗੇੜ 'ਚ ਲੜੀਵਾਰ 232, 140 ਤੇ 30 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ।

ਬੰਗਾਲ ਵਿਧਾਨ ਸਬਾ ਚੋਣਾਂ ਦੇ ਤੀਜੇ ਗੇੜ 'ਚ ਤਿੰਨ ਜ਼ਿਲਿ੍ਹਆਂ ਹਾਵੜਾ, ਹੁਗਲੀ ਤੇ ਦੱਖਣੀ 24 ਪਰਗਨਾ ਦੀਆਂ 31 ਸੀਟਾਂ 'ਤੇ ਕੁਲ 205 ਉਮੀਦਵਾਰ ਮੈਦਨ 'ਚ ਹਨ। ਵੋਟਿੰਗ ਛੇ ਅਪ੍ਰਰੈਲ ਨੂੰ ਹੋਵੇਗੀ। ਇਸ ਗੇੜ ਲਈ ਬੀਤੀ 12 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਤੀਜੇ ਗੇੜ 'ਚ ਹਾਵੜਾ ਦੀਆਂ ਸੱਤ, ਹੁਗਲੀ ਦੀਆਂ ਅੱਠ ਤੇ ਦੱਖਣੀ 24 ਪਰਗਨਾ ਜ਼ਿਲ੍ਹੇ ਦੀਆਂ 16 ਸੀਟਾਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ 31 ਸੀਟਾਂ 'ਚੋਂ 30 'ਤੇ ਤਿ੍ਣਮੂਲ ਕਾਂਗਰਸ ਨੇ ਕਬਜ਼ਾ ਕੀਤਾ ਸੀ। ਸਿਰਫ਼ ਆਮਤਾ ਸੀਟ 'ਤੇ ਕਾਂਗਰਸ ਦੀ ਜਿੱਤ ਹੋਈ ਸੀ, ਹਾਲਾਂਕਿ ਇਸ ਵਾਰ ਮੁਕਾਬਲਾ ਸਖ਼ਤ ਹੈ। ਭਾਜਪਾ ਤਿ੍ਣਮੂਲ ਲਈ ਵੱਡੇ ਮੁਕਾਬਲੇਬਾਜ਼ ਦੇ ਤੌਰ 'ਤੇ ਉੱਭਰੀ ਹੈ। ਤੀਜੇ ਗੇੜ 'ਚ ਕੁਲ 78,52,425 ਵੋਟਰ 10,871 ਬੂਥਾਂ 'ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਤੀਜੇ ਗੇੜ 'ਚ ਕੇਂਦਰੀ ਬਲਾਂ ਦੀ ਸਭ ਤੋਂ ਵੱਧ ਤਾਇਨਾਤੀ ਦੱਖਣੀ 24 ਪਰਗਨਾ ਜ਼ਿਲ੍ਹੇ 'ਚ ਕੀਤੀ ਜਾਵੇਗੀ ਜਿੱਥੋਂ ਦੀਆਂ ਕਈ ਵਿਧਾਨ ਸਭਾ ਸੀਟਾਂ ਬੇਹੱਦ ਸੰਵੇਦਨਸ਼ੀਲ ਦੱਸੀਆਂ ਜਾ ਰਹੀਆਂ ਹਨ। ਕੇਰਲ 'ਚ 27 ਲੱਖ ਵੋਟਰ ਹਨ। ਸੱਤਾਧਾਰੀ ਲੈਫਟ ਡੈਮੋਕ੍ਰੇਟਿਕ ਫਰੰਟ, ਦਿ ਯੂਨਾਈਟਡ ਡੈਮੋਕ੍ਰੇਟਿਕ ਫਰੰਟ, ਜਿਸ ਦਾ ਕਾਂਗਰਸ ਹਿੱਸਾ ਹੈ ਤੇ ਭਾਜਪਾ ਮੁੱਖ ਤੌਰ 'ਤੇ ਚੋਣ ਮੈਦਾਨ 'ਚ ਹਨ। ਇੱਥੇ 140 ਵਿਧਾਨ ਸਭਾ ਸੀਟਾਂ 'ਤੇ ਇ੍ਵ੍ਹਾਂ ਤਿੰਨਾਂ ਵਿਚਕਾਰ ਸਖ਼ਤ ਟੱਕਰ ਹੈ। ਪੁੱਡੂਚੇਰੀ ਦੇ 30 ਵਿਧਾਨ ਸਭਾ ਚੋਣ ਹਲਕਿਆਂ ਲਈ 324 ਉਮੀਦਵਾਰ ਮੈਦਾਨ 'ਚ ਹਨ।

ਚੋਣ ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਹਟਾਇਆ

ਚੋਣ ਕਮਿਸ਼ਨ ਦੇ ਤੀਜੇ ਗੇੜ ਦੀ ਵੋਟਿੰਗ ਤੋਂ ਪਹਿਲਾਂ ਵੱਡਾ ਫੇਰਬਦਲ ਕਰਦੇ ਹੋਏ ਬੰਗਾਲ ਦੇ ਅਲੀਪੁਰਦੁਆਰ, ਹੁਗਲੀ, ਉੱਤਰ ਤੇ ਦੱਖਣੀ 24 ਪਰਗਨਾ ਜ਼ਿਲਿ੍ਹਆਂ ਦੇ ਪੁਲਿਸ ਅਧਿਕਾਰੀ ਹਟਾ ਦਿੱਤੇ ਹਨ। ਅਲੀਪੁਰਦੁਆਰ ਦੇ ਐੱਸਪੀ ਅਮਿਤਾਭ ਮਾਈਤੀ ਦੇ ਸਥਾਨ 'ਤੇ ਆਈਪੀਐੱਸ ਅਮਿਤ ਕੁਮਾਰ ਸਿੰਘ ਨੂੰ ਲਿਆਂਦਾ ਗਿਆ ਹੈ। ਹੁਗਲੀ ਦੇ ਚੰਦਨ ਨਗਰ ਪੁਲਿਸ ਕਮਿਸ਼ਨਰੇਟ ਦੇ ਡਿਪਟੀ ਕਮਿਸ਼ਨਰ ਤਥਾਗਤ ਬਸੁ ਦੇ ਬਦਲੇ ਆਈਪੀਐੱਸ ਅਭਿਸ਼ੇਕ ਮੋਦੀ ਦੀ ਨਿਯੁਕਤੀ ਕੀਤੀ ਗਈ ਹੈ। ਤਥਾਗਤ ਬਸੁ ਨੂੰ ਕੁਝ ਸਮਾਂ ਪਹਿਲਾਂ ਹੀ ਗਊ ਤਸਕਰੀ ਕਾਂਡ 'ਚ ਸੀਬੀਆਈ ਨੇ ਤਲਬ ਕੀਤਾ ਸੀ। ਦੱਖਣੀ 24 ਪਰਗਨਾ ਦੇ ਡਾਇਮੰਡ ਹਾਰਬਰ ਪੁਲਿਸ ਜ਼ਿਲ੍ਹੇ ਦੇ ਡਿਪਟੀ ਪੁਲਿਸ ਸੁਪਰ ਮਿਥੁਨ ਦੇ ਬਦਲੇ ਸ਼ਿਆਮਲ ਕੁਮਾਰ ਮੰਡਲ ਨੂੰ ਲਿਆਂਦਾ ਗਿਆ ਹੈ। ਮੰਡਲ ਪੱਛਮੀ ਮੇਦਨੀਪੁਰ (ਡੀਈਬੀ) 'ਚ ਡਿਪਟੀ ਸੁਪਰ ਦੇ ਅਹੁਦੇ 'ਤੇ ਤਾਇਨਾਤ ਹਨ। ਇਸੇ ਜ਼ਿਲ੍ਹੇ ਦੇ ਫਲਵਾ ਥਾਣੇ ਦੇ ਆਈਸੀ ਅਭਿਜੀਤ ਹਾਈਤ ਦੀ ਬਦਲੀ ਕਰ ਕੇ ਉਨ੍ਹਾਂ ਦੀ ਥਾਂ ਇਨਫੋਰਸਮੈਂਟ ਬ੍ਾਂਚ ਦੇ ਇੰਸਪੈਕਟ ਅਤਨੁ ਘੋਸ਼ਾਲ ਦੀ ਨਿਯੁਕਤੀ ਕੀਤੀ ਗਈ ਹੈ। ਉੱਤਰ 24 ਪਰਗਨਾ ਦੇ ਬੈਰਕਪੁਰ ਪੁਲਿਸ ਕਮਿਸ਼ਨਰੇਟ ਦੇ ਡੀਸੀਪੀ ਜ਼ੋਨ ਦੋ (ਦੱਖਣੀ ਡਿਵੀਜ਼ਨ) ਅਹੁਦੇ 'ਤੇ ਖੜਗਪੁਰ ਰੇਲਵੇ ਪੁਲਿਸ ਦੇ ਸੁਪਰ ਅਵਧੇਸ਼ ਪਾਠਕ ਨੂੰ ਲਿਆਂਦਾ ਗਿਆ ਹੈ।

ਪੰਜਵੇ ਗੇੜ ਤੋਂ 1,000 ਤੋਂ ਵੱਧ ਕੰਪਨੀਆਂ ਦੀ ਸੁਰੱਖਿਆ 'ਚ ਹੋਵੇਗੀ ਵੋਟਿੰਗ

ਚੋਣ ਕਮਿਸ਼ਨ ਦੀ ਪੰਜਵੇਂ ਗੇੜ ਤੋਂ ਕੇਂਦਰੀ ਬਲਾਂ ਦੀ 1,000 ਤੋਂ ਵੱਧ ਕੰਪਨੀਆਂ ਦੀ ਸੁਰੱਖਿਆ 'ਚ ਵੋਟਿੰਗ ਕਰਵਾਉਣ ਦੀ ਯੋਜਨਾ ਹੈ। ਪਹਿਲੇ ਗੇੜ 'ਚ ਕੇਂਦਰੀ ਬਲ ਦੀਆਂ 730 ਤੇ ਦੂਜੇ ਗੇੜ 'ਚ 651 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਸੀ, ਜਦਕਿ ਤੀਜੇ ਗੇੜ 'ਚ 618 ਕੰਪਨੀਆਂ ਦੀ ਤਾਇਨਾਤੀ ਕੀਤੇ ਜਾਣ ਦੀ ਖ਼ਬਰ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਸੱਤ ਅਪ੍ਰਰੈਲ ਤਕ ਕੇਂਦਰੀ ਬਲਾਂ ਦੀਆਂ 200 ਹੋਰ ਕੰਪਨੀਆਂ ਬੰਗਾਲ ਪਹੁੰਚ ਜਾਣਗੀਆਂ, ਜਿਸ ਨਾਲ ਸੂਬੇ 'ਚ ਉਨ੍ਹਾਂ ਦੀ ਗਿਣਤੀ ਇਕ ਹਜ਼ਾਰ ਨੂੰ ਪਾਰ ਕਰ ਜਾਵੇਗੀ। ਇਸੇ ਤਰ੍ਹਾਂ ਪੰਜਵੇਂ ਗੇੜ ਤੋਂ ਪਹਿਲਾਂ 70 ਹੋਰ ਕੰਪਨੀਆਂ ਦੇ ਸੂਬੇ 'ਚ ਪਹੁੰਚਣ ਦੀ ਗੱਲ ਹੈ। ਚੋਣ ਕਮਿਸ਼ਨ ਦੀ ਉੱਤਰ ਤੇ ਦੱਖਣੀ 24 ਪਰਗਨਾ, ਮਾਲਦਾ ਤੇ ਮੁਰਸ਼ਿਦਾਬਾਦ 'ਤੇ ਖ਼ਾਸ ਨਜ਼ਰ ਹੈ। ਉਨ੍ਹਾਂ ਜ਼ਿਲਿ੍ਹਆਂ 'ਚ ਬੇਰੋਕ, ਨਿਰਪੱਖ ਤੇ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਕਰਵਾਉਣਾ ਚੋਣ ਕਮਿਸ਼ਨ ਦੇ ਸਾਹਮਣੇ ਮੁਸ਼ਕਲ ਚੁਣੌਤੀ ਹੈ।