ਜੇਐੱਨਐੱਨ, ਕੋਲਕਾਤਾ : ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਭਾਜਪਾ ਵਿਧਾਇਕ ਸੁਵੇਂਦੂ ਅਦਿਕਾਰੀ ਨੇ ਬੰਗਾਲਾਦੇਸ਼ ’ਚ ਸਨਾਤਨ ਧਰਮ ਦੇ ਲੋਕਾਂ ’ਤੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਹਿੰਦੂਆਂ ਦੀ ਰੱਖਿਆ ਲਈ ਛੇਤੀ ਤੋਂ ਛੇਤੀ (ਸੋਧਿਆ ਨਾਗਰਿਕਤਾ ਕਾਨੂੰਨ) ਸੀਏਏ ਲਾਗੂ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਬੰਗਾਲ ’ਚ ਸੀਏਏ ਜ਼ਰੂਰੀ ਹੈ। ਇੱਥੋਂ ਦੇ ਰੋਹਿੰਗਿਆ ਨੂੰ ਭਜਾਉਣਾ ਪਵੇਗਾ।

ਨੰਦੀਗ੍ਰਾਮ ’ਚ ਸ਼ਨਿਚਰਵਾਰ ਨੂੰ ਇਕ ਹਿੰਦੂ ਸੰਗਠਨ ਵੱਲੋਂ ਕਰਵਾਈ ਗਈ ਪੈਦਲ ਯਾਤਰਾ ’ਚ ਭਾਜਪਾ ਨੇਤਾ ਨੇ ਕਿਹਾ ਕਿ ਬੰਗਲਾਦੇਸ਼ ’ਚ ਮੇਰੇ ਹਿੰਦੂ ਭੈਣ-ਭਰਾ ਸੰਕਟ ’ਚ ਹਨ, ਉਨ੍ਹਾਂ ਨੂੰ ਜੇਹਾਦੀ ਤਾਕਤਾਂ ਦੇ ਹੱਥੋਂ ਗੰਭੀਰ ਅੱਤਿਆਚਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਨਾਤਨ ਧਰਮ ਦੇ ਸਭ ਤੋਂ ਵੱਡੇ ਤਿਉਹਾਰਾਂ ’ਚ ਭੰਨਤੋੜ ਕੀਤੀ ਗਈ। ਮੂਰਤੀਆਂ ਤੋੜੀਆਂ ਗਈਆਂ। ਹਿੰਦੂ ਭਰਾਵਾਂ ਨੂੰ ਮਾਰਿਆ ਗਿਆ। ਮਾਵਾਂ-ਭੈਣਾਂ ਦੀ ਇੱਜ਼ਤ ਲੁੱਟੀ ਗਈ। ਅਸੀਂ ਕਦੋਂ ਤਕ ਜ਼ੁਲਮ ਸਹਾਂਗੇ? ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਹਿੰਸਾ ਦੇ ਮੱਦੇਨਜ਼ਰ ਬੰਗਾਲ ’ਚ ਸੀਏਏ ਛੇਤੀ ਲਾਗੂ ਕਰਨਾ ਪਵੇਗਾ ਤੇ ਸੂਬੇ ਤੋਂ ਰੋਹਿੰਗਿਆ ਨੂੰ ਭਜਾਉਣਾ ਪਵੇਗਾ। ਨਹੀਂ ਤਾਂ ਬੰਗਾਲ ’ਚ ਜੇਹਾਦੀ ਤਾਕਤਾਂ ਦਾ ਮਨੋਬਲ ਵਧੇਗਾ ਤੇ ਇਹ ਇੱਥੇ ਹੀ ਅੱਤਿਆਚਾਰ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੰਗਾਲ ਤੋਂ ਭਾਜਪਾ ਸੰਸਦ ਮੈਂਬਰ ਜਗਨਨਾਥ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹਿੰਦੂਆਂ ਦੀ ਰੱਖਿਆ ਲਈ ਛੇਤੀ ਤੋਂ ਛੇਤੀ ਸੋਧਿਆ ਨਾਗਰਿਕਤਾ ਕਾਨੂੰਨੀ (ਸੀਏਏ) ਲਾਗੂ ਕਰਨ ਦੀ ਮੰਗ ਕੀਤੀ ਸੀ।

Posted By: Jatinder Singh