ਜੇਐਨਐਨ, ਨਵੀਂ ਦਿੱਲੀ : ਆਈਬੀ ਦੇ ਹੈੱਡ ਕਾਂਸਟੇਬਲ ਅੰਕਿਤ ਸ਼ਰਮਾ ਦੇ ਕਤਲ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ 'ਤੇ ਮਾਮਲਾ ਦਰਜ ਹੋ ਗਿਆ ਹੈ। ਇਸ ਤੋਂ ਬਾਅਦ ਪਾਰਟੀ ਨੇ ਤੁਰੰਤ ਐਕਸ਼ਨ ਲੈਂਦਿਆਂ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਇਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਨ੍ਹਾਂ ਸਾਰਿਆਂ ਦੋਸ਼ਾਂ ਸਬੰਧੀ ਤਾਹਿਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਕਿਸ ਤਰ੍ਹਾਂ ਦਾ ਤਬਾਹੀ ਦਾ ਸਮਾਨ ਆਇਆ ਤੇ ਇਥੋਂ ਕਿਸ ਨੇ ਪੈਟਰੋਲ ਬੰਬ ਤੋਂ ਲੈ ਕੇ ਪੱਥਰ ਤੇ ਤੇਜ਼ਾਬ ਸੁੱਟੇ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਘਰ ਪੁਲਿਸ ਦੀ ਨਿਗਰਾਨੀ 'ਚ ਸੀ। ਸਾਰੇ ਦੋਸ਼ ਬੇਬੁਨਿਆਦੀ ਹਨ।

ਪੁਲਿਸ ਨੇ ਨਹੀਂ ਕੀਤੀ ਮਦਦ

ਜਾਗਰਣ ਨਾਲ ਗੱਲਬਾਤ ਕਰਦਿਆਂ ਉੱਤਰ ਪੂਰਬੀ ਦਿੱਲੀ 'ਚ ਹੋਏ ਦੰਗਿਆਂ ਨੂੰ ਲੈ ਕੇ ਦੋਸ਼ਾਂ 'ਚ ਘਿਰੇ ਆਮ ਆਦਮੀ ਪਾਰਟੀ ਦੇ ਤਾਹਿਰ ਹੁਸੈਨ ਨੇ ਕਿਹਾ ਕਿ 24 ਫਰਵਰੀ ਨੂੰ ਉਹ 11:30 ਵਜੇ ਤਕ ਆਪਣੇ ਘਰ ਸਨ। ਘਰ 'ਤੇ ਹਮਲਾ ਕੀਤਾ ਜਾ ਰਿਹਾ ਸੀ, ਜਿਸ ਕਾਰਨ ਮੈਂ ਬਾਰ-ਬਾਰ ਪੁਲਿਸ ਨੂੰ ਫੋਨ ਕੀਤਾ।


ਉਤਰ ਪੂਰਬੀ ਦਿੱਲੀ ਹਿੰਸਾ ਮਾਮਲੇ ਵਿਚ ਪੁਲਿਸ ਨੇ ਹੁਣ ਤਕ 106 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਹੁਣ ਤਕ 48 ਐਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲਿਸ ਨੇ ਉਤਰ ਪੂਰਬੀ ਦਿੱਲੀ ਵਿਚ ਡਰੋਨ ਨਾਲ ਲਿਆ ਇਕ ਵੀਡੀਓ ਜਾਰੀ ਕਰ ਦਿੱਤਾ ਹੈ, ਜਿਸ ਵਿਚ ਇਲਾਕੇ ਵਿਚ ਸ਼ਾਂਤੀ ਦਿਖ ਰਹੀ ਹੈ। ਵੀਡੀਓ ਵਿਚ ਪੁਲਿਸ ਫਲੈਗ ਮਾਰਚ ਕਰਦੇ ਹੋਏ ਨਜ਼ਰ ਆ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਇਲਾਕੇ ਵਿਚ ਸ਼ਾਂਤੀ ਹੈ। ਪੁਲਿਸ ਸ਼ਾਂਤੀ ਬਹਾਲੀ ਲਈ ਫਲੈਗ ਮਾਰਚ ਕਰ ਰਹੀ ਹੈ।ਕੇਜਰੀਵਾਲ ਨੇ ਕਿਹਾ ਕਿ ਜੇ ਹਿੰਸਾ ਵਿਚ ਕੋਈ ਆਮ ਆਦਮੀ ਪਾਰਟੀ ਦਾ ਨੇਤਾ ਜਾਂ ਵਰਕਰ ਸ਼ਾਮਲ ਹੋਇਆ ਤਾਂ ਉਸ ਨੂੰ ਦੁੱਗਣੀ ਸਜ਼ਾ ਮਿਲਣੀ ਚਾਹੀਦੀ। ਹਿੰਸਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ 10­-10 ਲੱਖ ਰੁਪਏ ਮੁਆਵਜ਼ਾ ਦੇਵੇਗੀ। ਪੁਰਾਣੀ ਦਿੱਲੀ ਵਿਚ ਏਸੀਪੀ ਮਨਜੀਤ ਸਿੰਘ ਰੰਧਾਵਾ ਨੇ ਸ਼ਾਂਤੀ ਬਹਾਲੀ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਧਰ ਹਿੰਸਾ ਗ੍ਰਸਤ ਖਜੂਰੀ ਖਾਸ ਵਿਚ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਨੇ ਫਲੈਗ ਮਾਰਚ ਕੀਤਾ। ਸਪੈਸ਼ਲ ਸੀਪੀ ਕਾਨੂੰਨ ਅਤੇ ਵਿਵਸਥਾ ਐਸਐਨ ਸ੍ਰੀਵਾਸਤਵ ਵੀਰਵਾਰ ਨੂੰ ਖਜੂਰੀ ਖਾਸ ਵਿਚ ਲੋਕਾਂ ਵਿਚ ਪਹੁੰਚਿਆ ਅਤੇ ਸਾਰਿਆਂ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸਾਰੇ ਮਿਲ ਕੇ ਭਾਈਚਾਰੇ ਦੇ ਨਾਲ ਇਕੱਠੇ ਕੰਮ ਕਰਨ। ਪੁਲਿਸ ਲੋਕਾਂ ਦੀ ਸੁਰੱਖਿਆ ਲਈ ਤਤਪਰ ਹੈ।

ਉਤਰੀ ਪੂਰਬੀ ਦਿੱਲੀ ਵਿਚ ਹਿੰਸਾ ਨੂੰ ਲੈ ਕੇ ਤੀਜੇ ਦਿਨ ਅਹਿਮ ਖੁਲਾਸਾ ਹੋਇਆ ਹੈ। ਕਰਾਵਲ ਨਗਰ ਵਿਚ ਕਾਰਾਂ ਨੂੰ ਸਾੜਨ ਬਾਰੇ ਪਤਾ ਲੱਗ ਗਿਆ ਹੈ ਕਿ ਨਹਿਰੂ ਵਿਹਾਰ ਦੇ ਵਿਧਾਇਕ ਤਾਹਿਰ ਹੁਸੈਨ ਦੇ ਘਰ ਨਾਲ ਲਗਦੇ ਸਾਬਕਾ ਵਿਧਾਇਕ ਮਹਿਕ ਸਿੰਘ ਦੇ ਘਰ ਵਿਚ ਸੋਮਵਾਰ ਨੂੰ ਖਜੂਰੀ ਦੇ ਇਕ ਪਰਿਵਾਰ ਦੀ ਲੜਕੀ ਦਾ ਵਿਆਹ ਸੀ। ਹਿੰਸਾ ਦੌਰਾਨ ਉਸ ਦਿਨ ਇਸ ਮਕਾਨ ਵਿਚ ਅੱਗ ਲਾ ਦਿੱਤੀ ਗਈ। ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਤੋੜ ਦਿੱਤੀਆਂ ਗਈ। ਲਗਪਗ ਇਕ ਦਰਜਨ ਗੱਡੀਆਂ ਸਾੜ ਦਿੱਤੀਆਂ ਗਈਆਂ।

Live Updates :

07:36 PM

ਤਾਹਿਰ ਹੁਸੈਨ 'ਤੇ ਦੋਸ਼ਾਂ ਦੀ ਜਾਂਚ ਕਰੇਗੀ SIT

AAP ਕੌਂਸਲਰ ਤਾਹਿਰ ਹੁਸੈਨ 'ਤੇ ਲੱਗੇ ਸਾਰੇ ਦੋਸ਼ਾਂ ਦੀ ਜਾਂਚ ਐੱਸਆਈਟੀ ਕਰੇਗੀ। ਦਿੱਲੀ ਪੁਲਿਸ ਦੇ ਦੇ ਬੁਲਾਰੇ ਤੇ ਕ੍ਰਾਈਮ ਬ੍ਰਾਂਚ ਦੇ ਅਡੀਸ਼ਨਲ ਕਮਿਸ਼ਨਰ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਟੀਮ ਇਸ ਹਿੰਸਾ ਨਾਲ ਜੁੜੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਈ ਲੁਕੇਸ਼ਨਾਂ 'ਤੇ ਛਾਪੇਮਾਰੀ ਕਰ ਰਹੀ ਹੈ। ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਹਿੰਸਾ ਮਾਮਲੇ 'ਚ ਕਰੀਬ ਇਕ ਹਜ਼ਾਰ ਤੋਂ ਜ਼ਿਆਦਾ CCTV ਫੁਟੇਜ ਜਮ੍ਹਾ ਕੀਤੇ ਗਏ ਹਨ। ਜਿਸ ਨੂੰ ਵਿਸਥਾਰ ਨਾਲ ਖੰਗਾਲਣ 'ਚ SIT ਦੀ ਟੀਮ ਲੱਗੀ ਹੋਈ ਹੈ। ਦਿੱਲੀ ਪੁਲਿਸ ਦੇ ਸੂਤਰਾਂ ਦੇ ਅਨੁਸਾਰ ਜਲਦ ਹੀ 30 ਹੋਰ ਨਵੇਂ FIR ਦਰਜ ਕਰਵਾਏ ਜਾਣਗੇ।

5.48

ਹਿੰਸਾ ਦੇ ਦੋਸ਼ 'ਚ ਹੁਣ ਤਕ 106 ਦੋਸ਼ੀ ਗ੍ਰਿਫਤਾਰ


ਉਤਰ ਪੂਰਬੀ ਦਿੱਲੀ ਹਿੰਸਾ ਮਾਮਲੇ ਵਿਚ ਪੁਲਿਸ ਨੇ ਹੁਣ ਤਕ 106 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਹੁਣ ਤਕ 48 ਐਫਆਈਆਰ ਦਰਜ ਕੀਤੀ ਹੈ।

5.03

ਪੁਲਿਸ ਨੇ ਜਾਰੀ ਕੀਤਾ ਡਰੋਨ ਨਾਲ ਲਿਆ ਵੀਡੀਓ

#WATCH Drone visuals from violence-affected North East Delhi. There has been no fresh incident of violence in the last two days. (Source: Delhi Police) pic.twitter.com/Bq6nQ9lKZp

— ANI (@ANI) February 27, 2020


ਦਿੱਲੀ ਪੁਲਿਸ ਨੇ ਉਤਰ ਪੂਰਬੀ ਦਿੱਲੀ ਵਿਚ ਡਰੋਨ ਨਾਲ ਲਿਆ ਇਕ ਵੀਡੀਓ ਜਾਰੀ ਕਰ ਦਿੱਤਾ ਹੈ, ਜਿਸ ਵਿਚ ਇਲਾਕੇ ਵਿਚ ਸ਼ਾਂਤੀ ਦਿਖ ਰਹੀ ਹੈ। ਵੀਡੀਓ ਵਿਚ ਪੁਲਿਸ ਫਲੈਗ ਮਾਰਚ ਕਰਦੇ ਹੋਏ ਨਜ਼ਰ ਆ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਇਲਾਕੇ ਵਿਚ ਸ਼ਾਂਤੀ ਹੈ। ਪੁਲਿਸ ਸ਼ਾਂਤੀ ਬਹਾਲੀ ਲਈ ਫਲੈਗ ਮਾਰਚ ਕਰ ਰਹੀ ਹੈ।

4.56

ਸੀਬੀਐੱਸਈ ਦੀ ਜਮਾਤ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਮੁਲਤਵੀ

ਦਿੱਲੀ ਵਿਚ ਹਿੰਸਾ ਨੂੰ ਲੈ ਕੇ ਸੀਬੀਐਸਈ ਨੇ ਫਿਰ ਤੋਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਇਸ ਵਾਰ ਸੀਬੀਐਸਈ ਨੇ 10ਵੀਂ ਅਤੇ 12ਵੀਂ ਦੋਵੇਂ ਹੀ ਜਮਾਤਾਂ ਦੀ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 28 ਅਤੇ 29 ਫਰਵਰੀ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।

4.51

ਹਿੰਸਾ 'ਚ ਸ਼ਾਮਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ : ਕੇਜਰੀਵਾਲ

ਕੇਜਰੀਵਾਲ ਨੇ ਕਿਹਾ ਕਿ ਜੇ ਹਿੰਸਾ ਵਿਚ ਕੋਈ ਆਮ ਆਦਮੀ ਪਾਰਟੀ ਦਾ ਨੇਤਾ ਜਾਂ ਵਰਕਰ ਸ਼ਾਮਲ ਹੋਇਆ ਤਾਂ ਉਸ ਨੂੰ ਦੁੱਗਣੀ ਸਜ਼ਾ ਮਿਲਣੀ ਚਾਹੀਦੀ। ਹਿੰਸਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ 10­-10 ਲੱਖ ਰੁਪਏ ਮੁਆਵਜ਼ਾ ਦੇਵੇਗੀ। ਪੁਰਾਣੀ ਦਿੱਲੀ ਵਿਚ ਏਸੀਪੀ ਮਨਜੀਤ ਸਿੰਘ ਰੰਧਾਵਾ ਨੇ ਸ਼ਾਂਤੀ ਬਹਾਲੀ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਧਰ ਹਿੰਸਾ ਗ੍ਰਸਤ ਖਜੂਰੀ ਖਾਸ ਵਿਚ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਨੇ ਫਲੈਗ ਮਾਰਚ ਕੀਤਾ। ਸਪੈਸ਼ਲ ਸੀਪੀ ਕਾਨੂੰਨ ਅਤੇ ਵਿਵਸਥਾ ਐਸਐਨ ਸ੍ਰੀਵਾਸਤਵ ਵੀਰਵਾਰ ਨੂੰ ਖਜੂਰੀ ਖਾਸ ਵਿਚ ਲੋਕਾਂ ਵਿਚ ਪਹੁੰਚਿਆ ਅਤੇ ਸਾਰਿਆਂ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸਾਰੇ ਮਿਲ ਕੇ ਭਾਈਚਾਰੇ ਦੇ ਨਾਲ ਇਕੱਠੇ ਕੰਮ ਕਰਨ। ਪੁਲਿਸ ਲੋਕਾਂ ਦੀ ਸੁਰੱਖਿਆ ਲਈ ਤਤਪਰ ਹੈ।

4.34PM

ਹਿੰਸਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ

ਉਤਰ ਪੂਰਬੀ ਦਿੱਲੀ ਵਿਚ ਹਿੰਸਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ 10­-10 ਲੱਖ ਰੁਪਏ ਮੁਆਵਜ਼ਾ ਦੇਵੇਗੀ। ਇਸ ਤੋਂ ਇਲਾਵਾ ਗੰਭੀਰ ਰੂਪ ਵਿਚ ਜ਼ਖ਼ਮੀ ਲੋਕਾਂ ਨੂੰ ਪੰਜ ਪੰਜ ਲੱਖ ਆਰਥਕ ਮਦਦ ਦਿੱਤੀ ਜਾਵੇਗੀ। ਮਾਮੂਲੀ ਰੂਪ ਵਿਚ ਜ਼ਖ਼ਮੀਆਂ ਨੂੰ 20 20 ਹਜ਼ਾਰ ਰੁਪਏ ਆਰਥਕ ਮਦਦ ਦਿੱਲੀ ਸਰਕਾਰ ਦੇਵੇਗੀ। ਇਸ ਦਾ ਐਲਾਨ ਸੀਐੱਮ ਕੇਜਰੀਵਾਲ ਨੇ ਕਿਹਾ ਕਿ ਜ਼ਖ਼ਮੀ ਲੋਕ ਫਰਿਸ਼ਤੇ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਾ ਸਕਦੇ ਹਨ।


4.23

ਮੰਤਰੀ ਇਮਰਾਨ ਹੁਸੈਨ ਅਤੇ ਅਮਨ ਕਮੇਟੀ ਦੇ ਮੈਂਬਰਾਂ ਨਾਲ ਏਸੀਪੀ ਨੇ ਮੀਟਿੰਗ, ਖਜੂਰੀ ਖਾਸ ਵਿਚ ਫਲੈਗ ਮਾਰਚ

ਪੁਰਾਣੀ ਦਿੱਲੀ ਵਿਚ ਏਸੀਪੀ ਮਨਜੀਤ ਸਿੰਘ ਰੰਧਾਵਾ ਨੇ ਸ਼ਾਂਤੀ ਬਹਾਲੀ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਧਰ ਹਿੰਸਾ ਗ੍ਰਸਤ ਖਜੂਰੀ ਖਾਸ ਵਿਚ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਨੇ ਫਲੈਗ ਮਾਰਚ ਕੀਤਾ।

4.02

ਖਜੂਰੀ ਖਾਸ 'ਚ ਲੋਕਾਂ ਵਿਚ ਪਹੁੰਚੇ ਸਪੈਸ਼ਲ ਸੀਪੀ ਐਸਐਨਸੀ੍ਰਵਾਸਤਵ


ਸਪੈਸ਼ਲ ਸੀਪੀ ਕਾਨੂੰਨ ਅਤੇ ਵਿਵਸਥਾ ਐਸਐਨਸ੍ਰੀਵਾਸਤਵ ਵੀਰਵਾਰ ਨੂੰ ਖਜੂਰੀ ਖਾਸ ਵਿਚ ਲੋਕਾਂ ਵਿਚ ਪਹੁੰਚਿਆ ਅਤੇ ਸਾਰਿਆਂ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸਾਰੇ ਮਿਲ ਕੇ ਭਾਈਚਾਰੇ ਦੇ ਨਾਲ ਇਕੱਠੇ ਕੰਮ ਕਰਨ। ਪੁਲਿਸ ਲੋਕਾਂ ਦੀ ਸੁਰੱਖਿਆ ਲਈ ਤਤਪਰ ਹੈ।

3.25PM

ਬੋਰਡ ਪ੍ਰੀਖਿਆ ਨਾ ਦੇਣ ਵਾਲੇ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ, ਜਲਦ ਨਵੀਂ ਮਿਤੀ ਦਾ ਐਲਾਨ ਕਰੇਗਾCBSE

ਸੀਬੀਐਸਸੀ ਨੇ ਵੀਰਵਾਰ ਨੂੰ ਦਿੱਲੀ ਵਿਚ ਹਿੰਸਾ ਕਾਰਲ ਪ੍ਰੀਖਿਆ ਨਾ ਦੇਣ ਵਾਲੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਹੈ। ਸੀਬੀਐੱਸਈ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਉਨ੍ਹਾਂ ਵਿਦਿਆਰਥੀਆਂ ਦੀ ਲਿਸਟ ਮੰਗੀ ਹੈ ਜੋ ਹਿੰਸਾ ਕਾਰਨ ਪ੍ਰੀਖਿਆ ਨਹੀਂ ਦੇ ਸਕੇ। ਸੀਬੀਐਸਈ ਉਨ੍ਹਾਂ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਪ੍ਰੀਖਿਆ ਆਯੋਜਿਤ ਕਰੇਗਾ ਅਤੇ ਇਸ ਲਈ ਮਿਤੀ ਦਾ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ ਉਤਰ ਪੂਰਬੀ ਦਿੱਲੀ ਵਿਚ ਹਿੰਸਾ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਸਨ।

2.50PM


ਆਪ ਵਿਧਾਇਕ 'ਤੇ ਰਾਜਨੀਤੀ ਗਰਮਾਈ, ਮਨੋਜ ਤਿਵਾੜੀ ਦਾ ਟਵੀਟ-ਦੰਗੇ ਦੀ ਸੋਚੀ ਸਮਝੀ ਸਾਜਿਸ਼ ਬੇਨਕਾਬ


ਦਿੱਲੀ ਹਿੰਸਾ ਮਾਮਲੇ ਵਿਚ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਤਾਹਿਰ ਹੁਸੈਨ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ। ਤਾਹਿਰ ਹੁਸੈਨ ਦੇ ਘਰ ਦੀ ਛੱਤ 'ਤੇ ਇੱਟਾਂ ਮਿਲਣ 'ਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਟਵੀਟ ਕੀਤਾ-ਆਮ ਆਦਮੀ ਪਾਰਟੀ ਦੇ ਵਿਧਾਇਕ ਤਾਹਿਰ ਹੁਸੈਨ ਦੇ ਘਰ ਤੋਂ ਤੇਜਾਬ ਦੀਆਂ ਥੈਲੀਆਂ, ਪੈਟਰੋਲ ਬੰਬਾਂ, ਕੱਟਿਆ ਨਾਲ ਭਰੇ ਪੱਥਰਾਂ ਦੀ ਬਰਾਮਦਗੀ ਨਾਲ ਦੰਗਿਆਂ ਦੀ ਸੋਚੀ ਸਮਝੀ ਸਾਜਿਸ਼ ਬੇਨਕਾਬ ਹੋ ਗਈ ਹੈ। ਟਵੀਟ ਵਿਚ ਉਨ੍ਹਾਂ ਕਿਹਾ ਕਿ ਕਿਹੜੇ ਕਿਹੜੇ ਨਿਰਦੇਸ਼ ਲੈ ਕੇ ਕਰ ਰਿਹਾ ਸੀ, ਦੇਸ਼ ਖ਼ਿਲਾਫ਼ ਸਾਜਿਸ਼ ਉਸ ਦੇ ਮੋਬਾਈਲ ਨੂੰ ਜ਼ਬਤ ਕਰ ਜਾਂਚ ਹੋਵੇ, ਦੋਸ਼ੀਆਂ ਨੂੰ ਤਤਕਾਲ ਸਜ਼ਾ ਮਿਲੇ।


2.09PM


ਸਵਰਾ ਭਾਸਕਰ ਤੇ ਆਪ ਵਿਧਾਇਕ ਸਮੇਤ ਕਈ ਨਾਮੀ ਹਸਤੀਆਂ 'ਤੇ ਐਫਆਈਆਰ ਦੀ ਮੰਗ, ਹਾਈਕੋਰਟ 'ਚ ਪਟੀਸ਼ਨ ਦਾਇਰ


ਦਿੱਲੀ ਹਿੰਸਾ ਮਾਮਲੇ ਵਿਚ ਵਕੀਲ ਸੰਜੀਵ ਕੁਮਾਰ ਨੇ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਸਮਾਜਿਕ ਕਾਰਜਕਰਤਾ ਹਰਸ਼ ਮੰਡੇਰ, ਰੇਡਿਓ ਜੌਕੀ ਸਾਇਮਾ, ਅਦਾਕਾਰਾ ਸਵਰਾ ਭਾਸਕਰ ਅਤੇ ਆਪ ਵਿਧਾਇਕ ਅਮਾਨੁਲੱਾਹ ਖਾਨ ਖ਼ਿਲਾਫ਼ ਐਫਆਈਆਰ ਦਰਜ ਕਰਨ ਲਈ ਪੁਲਿਸ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਐਨਆਈਏ ਤੋਂ ਕਰਾਉਣ ਦੀ ਵੀ ਮੰਗ ਕੀਤੀ ਗਈ ਹੈ।


1.49PM

ਮੌਜਾਪੁਰ 'ਚ ਦੁਕਾਨ 'ਚ ਲੱਗੀ ਅੱਗ 12 ਘੰਟੇ ਬਾਅਦ ਭੜਕੀ, ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ

ਪੂਰਬੀ ਦਿੱਲੀ ਦੇ ਮੌਜਪੁਰ ਰੋਡ 'ਤੇ ਸਥਿਤ ਇਕ ਦੁਕਾਨ ਵਿਚ ਬੁੱਧਵਾਰ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਾ ਦਿੱਤੀ ਸੀ। ਇਹ ਅੱਗ ਵੀਰਵਾਰ ਨੂੰ ਫਿਰ ਤੋਂ ਭੜਕ ਗਈ। ਸੂਚਨਾ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਲਈ ਲੱਗੀਆਂ ਹੋਈਆਂ ਹਨ।


1.44 PM

ਹਿੰਸਾਗ੍ਰਸਤ ਇਲਾਕਿਆਂ ਵਿਚ 4 ਨਾਮੀ ਹਸਤੀਆਂ ਕਰਨਗੀਆਂ ਦਿੱਲੀ ਪੁਲਿਸ ਦੀ ਪ੍ਰਤੀਨਿਧਤਾ


ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ Solicitor General Tushar Mehta, Addl Solicitor General MK Acharya, ਐਡਵੋਕੇਟ ਅਮਿਤ ਮਹਾਜਨ ਅਤੇ ਰਜਤ ਨਇਅਰ ਨੂੰ ਦਿੱਲੀ ਪੁਲਿਸ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਹੈ। ਇਹ ਸਾਰੇ ਉਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਪ੍ਰਤੀਨਿਧਤਾਕ ਕਰਨਗੇ।

1.37PM

ਸ਼ਹਦਰਾ ਦੇ ਜਗ ਪ੍ਰਵੇਸ਼ ਚੰਦਰ ਹਸਪਤਾਲ ਵਿਚ ਵੀ ਇਕ ਵਿਅਕਤੀ ਦੀ ਮੌਤ

ਉਤਰ ਪੂਰਬੀ ਦਿੱਲੀ ਜ਼ਿਲ੍ਹੇ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ ਹੋਈ ਹਿੰਸਾ ਵਿਚ ਹੁਣ ਤਕ 34 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ਼ ਵੱਖ ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਦਰਾ ਸਥਿਤ ਜਗ ਪ੍ਰਵੇਸ਼ ਹਸਪਤਾਲ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

1.16 PM

ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਵੰਡੀ ਜਾਵੇਗੀ ਰਾਹਤ ਸਮੱਗਰੀ, ਕੇਜਰੀਵਾਲ ਸਰਕਾਰ ਨੇ ਲਿਆ ਫੈਸਲਾ


ਉਤਰੀ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਫੈਸਲਾ ਲਿਆ ਕਿ ਪ੍ਰਭਾਵਿਤ ਇਲਾਕਿਆਂ ਵਿਚ ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਮੁੱਹਈਆ ਕਰਵਾਈ ਜਾਵੇਗੀ। ਦਿੱਲੀ ਸਰਕਾਰ ਨੇ ਵੀਰਵਾਰ ਨੂੰ ਐਮਰਜੈਂਸੀ ਮੀਟਿੰਗ ਸੱਦ ਕੇ ਮੰਤਰੀ ਮੰਡਲ ਦੇ ਸਹਿਯੋਗੀਆਂ ਨਾਲ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਹੈ।

ਉੱਤਰ ਪੂਰਬੀ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਸੋਮਵਾਰ ਤੋਂ ਸ਼ੁਰੂ ਹੋਇਆ ਹਿੰਸਕ ਪ੍ਰਦਰਸ਼ਨ ਚੌਥੇ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਵੀਰਵਾਰ ਸਵੇਰੇ ਕਈ ਇਲਾਕਿਆਂ 'ਚ ਲੋਕ ਘਰਾਂ 'ਚੋਂ ਨਿਕਲੇ ਤੇ ਰੋਜ਼ਾਨਾ ਦੀ ਤਰ੍ਹਾਂ ਕੰਮਕਾਜ ਲਈ ਦਫ਼ਤਰ ਪਹੁੰਚੇ। ਉੱਥੇ ਹੀ ਬੁੱਧਵਾਰ ਰਾਤ ਨੂੰ ਉੱਤਰ ਪੂਰਬੀ ਦਿੱਲੀ ਦੇ ਤਿੰਨ ਇਲਾਕਿਆਂ 'ਚ ਤੋੜ-ਫੋੜ ਦੀਆਂ ਘਟਨਾਵਾਂ ਹੋਇਆ। ਇਸ 'ਚ ਮ੍ਰਿਤਕਾਂ ਦੀ ਸੰਖਿਆ 28 ਤਕ ਪਹੁੰਚ ਗਈ ਹੈ। 26 ਲੋਕਾਂ ਦੀ ਮੌਤ ਜੀਟੀਬੀ ਹਸਪਤਾਲ 'ਚ ਹੋਈ ਤੇ 2 ਲੋਕਾਂ ਦੀ ਜਾਨ ਐੱਲਐੱਨਜੇਪੀ ਹਸਪਾਤਲ 'ਚ ਗਈ।

Atul Garg, Director, Fire Department ਦੇ ਮੁਤਾਬਕ ਅਧਿਕਾਰੀ ਵੱਖ-ਵੱਖ ਇਲਾਕਿਆਂ 'ਚ ਰਹਿ ਕੇ ਨਜ਼ਰ ਬਣਾਈ ਹੋਏ ਹਨ। 100 Fire Department ਦੇ ਅਧਿਕਾਰੀ ਸੜਕ 'ਤੇ ਉੱਤਰੇ ਹਨ। ਵਿਭਾਗ ਨੂੰ ਰਾਤ 12 ਵਜੇ ਤੋਂ ਸਵੇਰੇ 8 ਵਜੇ ਤਕ 19 ਫੋਨ ਕਾਲ ਆਈਆਂ ਹਨ।

12:07 PM

ਤਾਹਿਰ ਹੁਸੈਨ ਨੂੰ ਲੈ ਕੇ ਬੋਲੇ ਏਏਪੀ ਨੇਤਾ ਸੰਜੇ ਸਿੰਘ, ਦੋਸ਼ੀ ਹੈ ਕਾਰਵਾਈ ਹੋਵੇ

ਅੰਕਿਤ ਸ਼ਰਮਾ ਦੇ ਪਿਤਾ ਦੁਆਰਾ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ 'ਤੇ ਹੱਤਿਆ ਦਾ ਦੋਸ਼ ਲਾਉਣ 'ਤੇ ਏਏਪੀ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਜੇਕਰ ਕੋਈ ਵੀ ਦੋਸ਼ੀ ਹੈ ਤਾਂ ਉਸ 'ਤੇ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹੇ 'ਚ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ 'ਚ ਕਈ Whatsapp group 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤੇ ਉਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਸਮਾਚਾਰ ਏਜੰਸੀ ਏਐੱਨਆਈ ਦੇ ਮੁਤਾਬਿਕ ਦਿੱਲੀ ਦੇ ਬਾਹਰ ਲੋਕਾਂ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਹੈ।

10:57 Am

100 Fire Department ਦੇ ਅਧਿਕਾਰੀ ਲੈ ਰਹੇ ਹਾਲਾਤ ਦਾ ਜਾਇਜ਼ਾ

Atul Garg, Director, Fire Department ਦੇ ਮੁਤਾਬਕ ਅਧਿਕਾਰੀ ਵੱਖ-ਵੱਖ ਇਲਾਕਿਆਂ 'ਚ ਰਹਿ ਕੇ ਨਜ਼ਰ ਬਣਾਈ ਹੋਈ ਹੈ। 100 ਫਾਇਰ ਬਿਗ੍ਰੇਡ ਦੇ ਅਧਿਕਾਰੀ ਸੜਕ 'ਤੇ ਉੱਤਰੇ ਹਨ। ਥਾਂ-ਥਾਂ 'ਤੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

10:12am

ਕਈ ਥਾਵਾਂ 'ਤੇ ਹਾਲਾਤ ਠੀਕ, ਕੰਮਕਾਜ ਲਈ ਨਿਕਲੇ ਲੋਕ

ਉੱਤਰ ਪੂਰਬੀ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਸੋਮਵਾਰ ਤੋਂ ਹੋਇਆ ਹਿੰਸਕ ਪ੍ਰਦਰਸ਼ਨ ਚੌਥੇ ਦਿਨ ਪ੍ਰਵੇਸ਼ ਕਰ ਗਿਆ ਹੈ। ਵੀਰਵਾਰ ਸਵੇਰੇ ਕਈ ਇਲਾਕਿਆਂ 'ਚ ਲੋਕ ਘਰਾਂ 'ਚੋਂ ਨਿਕਲੇ ਤੇ ਰੋਜ਼ਾਨਾ ਦੀ ਤਰ੍ਹਾਂ ਕੰਮਕਾਜ ਲਈ ਦਫ਼ਤਰ ਪਹੁੰਚੇ। ਉੱਥੇ ਹੀ ਬੁੱਧਵਾਰ ਰਾਤ ਨੂੰ ਉੱਤਰ ਪੂਰਬੀ ਦਿੱਲੀ ਦੇ ਤਿੰਨ ਇਲਾਕਿਆਂ 'ਚ ਤੋੜਫੋੜ ਦੀਆਂ ਘਟਨਾਵਾਂ ਹੋਈਆਂ। ਇਸ 'ਚ ਮ੍ਰਿਤਕਾਂ ਦੀ ਸੰਖਿਆ 32 ਤਕ ਪਹੁੰਚ ਗਈ ਹੈ।

Posted By: Rajnish Kaur