ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੇ ਵਿਰੋਧ ਨੂੰ ਲੈ ਕੇ 15 ਦਸੰਬਰ ਤੋਂ ਜਾਰੀ ਧਰਨਾ 31ਵੇਂ ਦਿਨ 'ਚ ਪ੍ਰਵੇਸ਼ ਕਰ ਚੁੱਕਿਆ ਹੈ। ਬੁੱਧਵਾਰ ਨੂੰ ਵੱਡੀ ਗਿਣਤੀ 'ਚ ਲੋਕ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਪਹੁੰਚੇ ਹਨ। ਸਮਾਚਾਰ ਏਜੰਸੀ ਏਐੱਨਆਈ ਮੁਤਾਬਿਕ, 'ਸ਼ਾਹੀਨ ਬਾਗ ਇਲਾਕੇ 'ਚ ਸੜਕ 'ਤੇ ਚੱਲ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਪੰਜਾਬ ਤੋਂ ਲੋਕ ਪਹੁੰਚੇ, ਨਾਲ ਹੀ ਭਾਰਤੀ ਕਿਸਾਨ ਯੂਨੀਅਨ ਨੇ ਵੀ ਸ਼ਾਹੀਨ ਬਾਗ 'ਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਦਾ ਹੌਂਸਲਾ ਵਧਾਇਆ।'

- ਦਿੱਲੀ ਦੇ ਸ਼ਾਹੀਨ ਬਾਗ 'ਚ 15 ਦਸੰਬਰ ਤੋਂ ਜਾਰੀ ਧਰਨਾ 31ਵੇਂ ਦਿਨ 'ਚ ਪ੍ਰਵੇਸ਼ ਕਰ ਚੁੱਕਿਆ ਹੈ। ਬੁੱਧਵਾਰ ਨੂੰ ਵੱਡੀ ਗਿਣਤੀ 'ਚ ਲੋਕ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਪਹੁੰਚੇ ਹਨ।

- ਸਮਾਚਾਰ ਏਜੰਸੀ ਏਐੱਨਆਈ ਮੁਤਾਬਿਕ, ਸ਼ਾਹੀਨ ਬਾਗ ਇਲਾਕੇ 'ਚ ਸੜਕ 'ਤੇ ਚੱਲ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਪੰਜਾਬ ਤੋਂ ਲੋਕ ਪਹੁੰਚੇ, ਨਾਲ ਹੀ ਭਾਰਤੀ ਕਿਸਾਨ ਯੂਨੀਅਨ ਨੇ ਵੀ ਸ਼ਾਹੀਨ ਬਾਗ 'ਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਦਾ ਹੌਂਸਲਾ ਵਧਾਇਆ।

ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਸ਼ਾਹੀਨ ਬਾਗ 'ਚ ਹੋਰ ਵੱਧੀ ਭੀੜ

ਸੀਏਏ ਤੇ ਐੱਨਆਰਸੀ ਦੇ ਵਿਰੋਧ 'ਚ ਸ਼ਾਹੀਨ ਬਾਗ 'ਚ ਰੋਡ ਬੰਦ ਕਰ ਚੱਲ ਰਹੇ ਧਰਨੇ 'ਤੇ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਇੱਥੇ ਦਿਨ ਭਰ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ। ਪ੍ਰਦਰਸ਼ਨਕਾਰੀਆਂ 'ਚ ਪੁਲਿਸਿਆ ਕਾਰਵਾਈ ਦਾ ਡਰ ਸੀ। ਇਹ ਲੋਕ ਆਪਣੀ ਗਿਣਤੀ ਵਧਾਉਣ 'ਚ ਜੁੱਟੇ ਰਹੇ। ਇੱਥੇ ਦੱਸਿਆ ਗਿਆ ਕਿ ਅੱਧਾ ਘੰਟੇ ਦੇ ਅਦਰ ਪੁਲਿਸ ਇਹ ਮਾਰਗ ਖ਼ਾਲੀ ਕਰਵਾਉਣ ਲਈ ਆਉਣ ਵਾਲੀ ਹੈ। ਸੋਸ਼ਲ ਮੀਡੀਆ ਤੋਂ ਇਹ ਸੂਚਨਾ ਮਿਲਦਿਆਂ ਹੀ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਅਚਾਨਕ ਤੋਂ ਵਧਣ ਲੱਗੀ। ਇਸ 'ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਸਨ।

Posted By: Amita Verma