ਜੇਐਨਐਨ,ਬਾਰਾਬੰਕੀ : ਮੰਗਲਵਾਰ ਦੇਰ ਰਾਤ ਲਖਨਊ-ਅਯੁੱਧਿਆ ਹਾਈਵੇਅ 'ਤੇ ਇਕ ਵੱਡਾ ਹਾਦਸਾ ਵਾਪਰਿਆ। ਲਖਨਊ ਤੋਂ ਆ ਰਿਹਾ ਇਕ ਟਰੱਕ ਰਾਮਸਨੇਹੀਘਾਟ ਵਿਖੇ ਕਲਿਆਣੀ ਨਦੀ ਦੇ ਪੁਲ 'ਤੇ ਖਰਾਬ ਖੜੀ ਡਬਲ-ਡੈਕਰ ਬੱਸ ਵਿਚ ਟਕਰਾਅ ਗਿਆ। ਇਸ ਕਾਰਨ ਬੱਸ ਵਿਚ ਸਵਾਰ ਲੋਕ ਅਤੇ ਇਸ ਦੇ ਹੇਠਾਂ ਸੌਂ ਰਹੇ ਲੋਕ ਉਸ ਦੀ ਲਪੇਟ ਵਿਚ ਆ ਗਏ। ਮੁੱਢਲੀ ਜਾਣਕਾਰੀ ਅਨੁਸਾਰ, ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 13 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਮ ਸਨੇਹੀਘਾਟ ਸੀ.ਐੱਚ.ਸੀ ਲਿਜਾਇਆ ਗਿਆ, ਜਿੱਥੋਂ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਟੀਮ ਨੇ ਸਥਾਨਕ ਲੋਕਾਂ ਨਾਲ ਸਖਤ ਮਿਹਨਤ ਕਰਨ ਤੋਂ ਬਾਅਦ ਲਾਸ਼ਾਂ ਨੂੰ ਹਾਈਵੇ ਤੋਂ ਹਟਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ।

ਹਰਿਆਣਾ ਤੋਂ ਬਿਹਾਰ ਜਾ ਰਹੀ ਨਿੱਜੀ ਟਰੈਵਲਜ਼ ਦੀ ਇਕ ਡਬਲ ਡੈਕਰ ਬੱਸ ਦੇਰ ਰਾਤ ਹਾਈਵੇਅ' ਤੇ ਅਯੁੱਧਿਆ ਜ਼ਿਲੇ ਦੀ ਸਰਹੱਦ 'ਤੇ ਕਲਿਆਣੀ ਨਦੀ ਨੇੜੇ ਖਰਾਬ ਹੋ ਗਈ। ਇਸ ਤੋਂ ਬਾਅਦ, ਯਾਤਰੀ ਹੇਠਾਂ ਉਤਰ ਗਏ ਅਤੇ ਬੱਸ ਦੇ ਹੇਠਾਂ ਅਤੇ ਉਸਦੇ ਆਲੇ-ਦੁਆਲੇ ਲੇਟ ਗਏ। ਇਸ ਦੌਰਾਨ ਲਖਨਊ ਤੋਂ ਆ ਰਿਹਾ ਇਕ ਟਰੱਕ ਬੱਸ ਨਾਾਲ ਟਕਰਾਅ ਗਿਆ। ਇਸ ਕਾਰਨ ਬੱਸ ਅਤੇ ਟਰੱਕ ਦੀ ਲਪੇਟ ਵਿਤਚ ਆ ਕੇ 11 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਬੱਸ ਵਿੱਚ ਕਿੰਨੇ ਲੋਕ ਸਵਾਰ ਸਨ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਰਿਸ਼ਭ ਟਰੈਵਲਜ਼ ਦੀ ਹੈ। ਯਾਤਰੀਆਂ ਨੇ ਦੱਸਿਆ ਕਿ ਐਕਸਲ ਟੁੱਟਣ ਕਾਰਨ ਬੱਸ ਰਾਹ ਵਿਚ ਹੀ ਖਰਾਬ ਹੋ ਗਈ ਸੀ।

ਭਾਰੀ ਬਾਰਸ਼ ਦੇ ਵਿਚਕਾਰ ਬਚਾਅ ਕਾਰਜ

ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਹੀ ਭਾਰੀ ਬਾਰਸ਼ ਸ਼ੁਰੂ ਹੋ ਗਈ। ਬਾਰਸ਼ ਦੇ ਵਿਚਕਾਰ ਐਸਡੀਐਮ ਜਤਿੰਦਰ ਕਟਿਆਰ ਅਤੇ ਸੀਓ ਪੰਕਜ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ। ਐਸਪੀ ਯਮੁਨਾ ਪ੍ਰਸਾਦ ਨੇ 11 ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਉਸੇ ਸਮੇਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਹਾਈਵੇ 'ਤੇ ਵਾਹਨਾਂ ਦੀ ਲੰਬੀ ਕਤਾਰ ਸੀ। ਇਸ ਕਾਰਨ ਤਕਰੀਬਨ ਤਿੰਨ ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ। ਹਾਦਸੇ ਦਾ ਸ਼ਿਕਾਰ ਹੋਏ ਲੋਕ ਬਿਹਾਰ ਦੇ ਸੀਤਾਮੜੀ, ਸੁਪੌਲ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਵਸਨੀਕ ਹਨ।

Posted By: Tejinder Thind