ਨਈ ਦੁਨੀਆ, ਨਵੀਂ ਦਿੱਲੀ : ਭਾਰਤ ਦੇ ਕੰਟਰੋਲਰ ਤੇ ਮਹਾਲੇਖਾ ਪਰੀਸ਼ਕ (CAG) ਨੇ ਇਕ ਨੋਟਿਸ ਜਾਰੀ ਕਰ ਕੇ ਆਡਿਟਰ, ਲੇਖਾਕਾਰ ਤੇ ਕਈ ਹੋਰ ਮਹੱਤਵਪੂਰਨ ਅਹੁਦਿਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਸੀਏਜੀ ਵੱਲੋਂ ਜਾਰੀ ਨੋਟਿਫਿਕੇਸ਼ਨ ਮੁਤਾਬਿਕ ਕੈਗ 'ਚ ਕੁੱਲ 10811 ਅਹੁਦਿਆਂ ਦੀ ਭਰਤੀ ਕੀਤੀ ਜਾ ਰਹੀ ਹੈ। ਕੈਗ ਵੱਲੋਂ ਜਾਰੀ ਕੀਤੇ ਗਏ ਵਿਗਿਆਪਨ ਮੁਤਾਬਿਕ ਜੋ ਉਮੀਦਵਾਰ ਇਨ੍ਹਾਂ ਸਰਕਾਰੀ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹ ਕੈਗ ਦੀ ਅਧਿਕਾਤਰ ਵੈੱਬਸਾਈਟ 'ਤੇ ਵਿਜਿਟ ਕਰ ਸਕਦੇ ਹਨ।

ਅਪਲਾਈ ਕਰਨ ਦੀ ਆਖਰੀ ਤਾਰੀਕ

ਕੈਗ ਵੱਲੋਂ ਜਾਰੀ ਕੀਤੀ ਗਈ ਨੋਟਿਫਿਕੇਸ਼ਨ ਮੁਤਾਬਿਕ, ਉਕਤ ਸਾਰੇ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ 19 ਫਰਵਰੀ ਹੈ। ਉਸ ਤੋਂ ਬਾਅਦ ਭੇਜੇ ਗਏ ਆਨਲਾਈਨ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਸਿੱਖਿਅਕ ਯੋਗਤਾ

ਸਾਰੇ ਅਹੁਦਿਆਂ ਲਈ ਉਮੀਦਵਾਰ ਦੀ ਘੱਟੋਂ-ਘੱਟ ਸਿਖਿਅਕ ਯੋਗਤਾ ਗ੍ਰੈਜੂਏਟ ਮੰਗੀ ਗਈ ਹੈ। ਬੈਚਲਜ਼ ਡਿਗਰੀ ਵਾਲੇ ਸਾਰੇ ਉਮੀਦਵਾਰ ਸੀਏਜੀ ਭਰਤੀ ਪ੍ਰੀਖਿਆ 'ਚ ਹਿੱਸਾ ਲੈ ਸਕਦੇ ਹਨ। ਇਸ ਤੋਂ ਇਲਾਵਾ ਗ੍ਰੈਜੂਏਟ ਦੇ ਡਿਗਰੀ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ

ਜੇ ਤੁਸੀਂ ਵੀ ਸੀਏਜੀ ਆਡਿਟਰ ਜਾਂ ਅਕਾਊਂਟੇਂਟ ਐਪਲੀਕੇਸ਼ਨ ਦੇ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਮਰ ਸੀਮਾ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ। ਇਸ ਤੋਂ ਇਲਾਵਾ ਸਾਰੇ ਵਰਗ ਦੇ ਵਿਦਿਆਰਥੀਆਂ ਲਈ ਉਮਰ ਛੋਟ ਸਰਕਾਰ ਦੇ ਨਿਯਮਾਂ ਮੁਤਾਬਿਕ ਲਾਗੂ ਰਹੇਗੀ।

ਸੈਲਰੀ ਤੇ ਭਰਤੀ

ਕੈਗੇ ਲੇਖਾ ਇੰਸਪੈਕਟਰ ਤੇ ਲੇਖਾਕਾਰ ਦੇ ਅਹੁਦਿਆਂ ਲਈ ਚੋਣ ਉਮੀਦਵਾਰਾਂ ਨੂੰ ਭਾਰਤ ਦੇ ਕੰਟਰੋਲਰ ਤੇ ਮਹਾਲੇਖਾ ਪਰੀਸ਼ਕ ਪੱਧਰ-5 (29200 ਰੁਪਏ ਤੋਂ ਲੈ ਕੇ 92300 ਰੁਪਏ) ਦੀ ਸੈਲਰੀ ਦਿੱਤੀ ਜਾਵੇਗੀ। ਨਾਲ ਹੀ ਹੋਰ ਭੱਤਿਆਂ ਵੀ ਦਿੱਤਾ ਜਾਵੇਗਾ। ਹੋਰ ਜਾਣਕਾਰੀ ਕੈਗ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ।

Posted By: Amita Verma