ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ ਪੰਜਵਾਂ ਬਜਟ ਪੇਸ਼ ਕੀਤਾ। ਬਜਟ 'ਚ ਵੱਖ-ਵੱਖ ਸੈਕਟਰਾਂ ਨੂੰ ਲੈ ਕੇ ਕਈ ਐਲਾਨ ਕੀਤੇ ਗਏ ਹਨ ਪਰ ਕਿਹੜੀਆਂ ਚੀਜ਼ਾਂ 'ਤੇ ਆਮ ਆਦਮੀ ਨੂੰ ਰਾਹਤ ਮਿਲੀ ਅਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ। ਆਓ ਜਾਣਦੇ ਹਾਂ।

ਕੀ ਹੋਇਆ ਸਸਤਾ

  • ਬਜਟ 'ਚ ਖਿਡੌਣਿਆਂ 'ਤੇ ਕਸਟਮ ਡਿਊਟੀ ਘਟਾ ਕੇ 13 ਫੀਸਦ ਕਰ ਦਿੱਤੀ ਗਈ ਹੈ। ਇਸ ਨਾਲ ਖਿਡੌਣਿਆਂ ਦੀ ਕੀਮਤ 'ਚ ਕਮੀ ਆਵੇਗੀ।
  • ਇਲੈਕਟ੍ਰਾਨਿਕ ਵਾਹਨਾਂ 'ਚ ਵਰਤੀਆਂ ਜਾਣ ਵਾਲੀਆਂ ਬੈਟਰੀਆਂ 'ਤੇ ਕਸਟਮ ਡਿਊਟੀ ਮਾਫ਼ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਇਲੈਕਟ੍ਰਾਨਿਕ ਵਾਹਨ ਸਸਤੇ ਹੋ ਜਾਣਗੇ।
  • ਮੋਬਾਈਲ ਫੋਨਾਂ 'ਚ ਵਰਤੀਆਂ ਜਾਣ ਵਾਲੀਆਂ ਲਿਥੀਅਮ ਬੈਟਰੀਆਂ 'ਤੇ ਕਸਟਮ ਡਿਊਟੀ ਵੀ ਘਟਾ ਦਿੱਤੀ ਗਈ ਹੈ।
  • ਟੈਲੀਵਿਜ਼ਨ ਪੈਨਲਾਂ 'ਤੇ ਦਰਾਮਦ ਡਿਊਟੀ ਘਟਾ ਕੇ 2.5 ਫੀਸਦੀ ਕਰ ਦਿੱਤੀ ਗਈ ਹੈ।
  • ਸ਼੍ਰਿੰਪ ਫੀਡ, ਪੂੰਜੀਗਤ ਸਾਮਾਨ, ਸਾਈਕਲ ਤੇ ਬਾਇਓ ਗੈਸ ਨਾਲ ਸਬੰਧਤ ਵਸਤੂਆਂ ਸਸਤੀਆਂ ਹੋ ਗਈਆਂ ਹਨ।

ਕੀ ਹੋਇਆ ਮਹਿੰਗਾ

ਇਸ ਦੇ ਨਾਲ ਇਹ ਵੀ ਹੋਏ ਐਲਾਨ

ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਵਿਸ਼ਵ ਵਿਚ ਇਕ ਚਮਕਦਾ ਸਿਤਾਰਾ ਹੈ ਤੇ ਲਗਾਤਾਰ ਆਪਣੇ ਭਵਿੱਖ ਵੱਲ ਵਧ ਰਹੀ ਹੈ। 2014 ਤੋਂ ਬਾਅਦ ਸਰਕਾਰ ਦੀ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋ ਕੇ 1.97 ਲੱਖ ਕਰੋੜ ਰੁਪਏ ਹੋ ਗਈ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ 'ਤੇ ਖਰਚ 66 ਫੀਸਦੀ ਵਧ ਕੇ 79 ਹਜ਼ਾਰ ਕਰੋੜ ਹੋ ਗਿਆ ਹੈ। ਬੱਚਤ ਵਧਾਉਣ ਲਈ ਮਹਿਲਾ ਬੱਚਤ ਸਨਮਾਨ ਪੱਤਰ ਦਾ ਐਲਾਨ ਕੀਤਾ ਗਿਆ। ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੀ ਸੀਮਾ 15 ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਚੌਥੇ ਪੜਾਅ ਤਹਿਤ 30 ਹੁਨਰ ਅੰਤਰਰਾਸ਼ਟਰੀ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨਕਮ ਟੈਕਸ ਸਲੈਬ ਵਿੱਚ ਵੀ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੇਲਵੇ ਲਈ 2.40 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ।

Posted By: Seema Anand