ਲਖਨਊ : ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਅਤੇ ਮਤਾਦਨ ਦੌਰਾਨ ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਬਸਪਾ ਮੁਖੀ ਮਾਇਆਵਤੀ ਹੁਣ ਐਕਸ਼ਨ ਮੋਡ 'ਚ ਹਨ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ (RLD) ਨਾਲ ਗਠਜੋੜ ਤੋਂ ਬਾਅਦ ਵੀ 10 ਸੀਟਾਂ ਮਿਲਣ 'ਤੇ ਮਾਇਆਵਤੀ ਸੰਤੁਸ਼ਟ ਨਹੀਂ।

ਨਵੀਂ ਦਿੱਲੀ ਵਿਚ ਭਲਕੇ ਹੋਣ ਵਾਲੀ ਪਾਰਟੀ ਆਗੂਆਂ ਨਾਲ ਬੈਠਕ ਤੋਂ ਪਹਿਲਾਂ ਹੀ ਮਾਇਆਵਤੀ ਨੇ ਛੇ ਸੂਬਿਆਂ ਦੇ ਲੋਕ ਸਭਾ ਚੋਣ ਇੰਚਾਰਜਾਂ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਤਿੰਨ ਸੂਬਿਆਂ ਦੇ ਸੂਬਾ ਪ੍ਰਧਾਨਾਂ ਨੂੰ ਵੀ ਅਹੁਦੇ ਤੋਂ ਬੇਦਖ਼ਲ ਕਰ ਦਿੱਤਾ ਹੈ। ਬਸਪਾ ਮੁਖੀ ਮਾਇਆਵਤੀ ਨੇ ਲੋਕ ਸਭਾ ਚੋਣਾਂ 'ਚ ਖ਼ਰਾਬ ਪ੍ਰਦਰਸ਼ਨ 'ਤੇ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਉੱਤਰਾਖੰਡ, ਬਿਹਾਰ, ਝਾਰਖੰਡ, ਰਾਜਸਥਾਨ, ਗੁਜਰਾਤ ਤੇ ਓਡੀਸ਼ਾ ਦੇ ਲੋਕ ਸਭਾ ਇੰਚਾਰਜ ਨੂੰ ਹਟਾਇਆ ਹੈ। ਇਸ ਦੇ ਨਾਲ ਹੀ ਬਸਪਾ ਕੌਮੀ ਪ੍ਰਧਾਨ ਮਾਇਆਵਤੀ ਨੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਬਸਪਾ ਪ੍ਰਧਾਨ ਨੂੰ ਵੀ ਅਹੁਦੇ ਤੋਂ ਬੇਦਖ਼ਲ ਕਰ ਦਿੱਤਾ ਹੈ।

ਮਾਇਆਵਤੀ ਅੱਜਕਲ੍ਹ ਦਿੱਲੀ ਵਿਚ ਹਨ। ਉਨ੍ਹਾਂ ਕਲ੍ਹ ਦਿੱਲੀ 'ਚ ਹੀ ਸੂਬਾ ਇੰਚਾਰਜਾਂ ਤੇ ਸੂਬਾ ਪ੍ਰਧਾਨਾਂ ਨਾਲ ਬੈਠਕ ਸੱਦੀ ਸੀ। ਇਸ ਵਿਚ ਸੂਬਾ ਵਾਰ ਲੋਕ ਸਭਾ ਚੋਣਾਂ ਦੀ ਸਥਿਤੀ 'ਤੇ ਚਰਚਾ ਕੀਤੀ। ਲੋਕ ਸਭਾ ਚੋਣਾਂ ਵਿਚ ਬਸਪਾ ਨੂੰ ਅਨਮਾਨ ਤੋਂ ਬਹੁਤ ਘੱਟ ਸੀਟਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਮਾਇਆਵਤੀ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਸਮੀਖਿਆ ਦੌਰਾਨ ਖ਼ਰਾਬ ਪਰਫਾਰਮੈਂਸ 'ਤੇ ਮੱਧ ਪ੍ਰਦੇਸ਼ ਦੇ ਸੂਬਾ ਪ੍ਰਧਾਨ ਛੋਟੂ ਰਾਮ ਦਿੱਲੇ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਨੂੰ ਹਟਾ ਦਿੱਤਾ ਹੈ। ਦਿੱਲੀ ਨੇਚ ਸੁਰਿੰਦਰ ਸਿਘ ਦੀ ਜਗ੍ਹਾ ਲਛਮਣ ਸਿੰਘ ਤੇ ਮੱਧ ਪ੍ਰਦੇਸ਼ ਵਿਚ ਡੀਪੀ ਚੌਧਰੀ ਦੀ ਜਗ੍ਹਾ ਰਮਾਕਾਂਤ ਪੁੱਤਲ ਨੂੰ ਨਵਾਂ ਸੂਬਾ ਪ੍ਰਧਾਨ ਬਣਾਇਆ ਹੈ।

ਮਾਇਆਵਤੀ ਹੁਣ ਭਲਕੇ ਯੂਪੀ ਦੇ ਜ਼ੋਨ ਇੰਚਾਰਜ ਤੇ ਜ਼ਿਲ੍ਹਾ ਇੰਚਾਰਜਾਂ ਨਾਲ ਲੋਕ ਸਭਾ ਉਮੀਦਵਾਰਾਂ ਤੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਬੈਠਕ ਕਰਨਗੇ। ਬੈਠਕ 'ਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਨਿਰਦੇਸ਼ ਭੇਜ ਦਿੱਤਾ ਗਿਆ ਹੈ।

Posted By: Seema Anand