ਜੇਐੱਨਐੱਨ, ਪਿਥੌਰਗੜ੍ਹ : ਚੀਨ-ਨੇਪਾਲ ਦੀਆਂ ਸਰਕਾਰਾਂ ਦੇ ਬਦਲੇ ਸੁਰਾਂ ਵਿਚਾਲੇ ਸਰਹੱਦੀ ਜ਼ਿਲ੍ਹਿਆਂ 'ਚ ਸੜਕਾਂ ਨੂੰ ਦਰੁਸਤ ਕਰਨ ਦਾ ਕੰਮ ਭਾਵੇਂ ਤੇਜ਼ ਹੋਵੇ ਪਰ ਸੰਚਾਰ ਸਹੂਲਤ ਹਾਲੇ ਵੀ ਲੜਖੜਾ ਰਹੀ ਹੈ। ਨੇਪਾਲ ਸਰਹੱਦ ਨਾਲ ਲੱਗਦੇ ਦਰਜਨ ਦੇ ਕਰੀਬ ਪਿੰਡਾਂ 'ਚ ਪਹਿਲਾਂ ਤੋਂ ਹੀ ਲੜਖੜਾਈ ਬੀਐੱਸਐੱਨਐੱਲ ਸੇਵਾ ਬੁੱਧਵਾਰ ਤੋਂ ਠੱਪ ਹੋ ਗਈ ਹੈ। ਇਸ ਨਾਲ ਸਰਕਾਰੀ ਕੰਮਕਾਜ ਦੇ ਨਾਲ ਹੀ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਵੀ ਪ੍ਰਭਾਵਿਤ ਹੋਈ ਹੈ। ਇਸ ਨਾਲ ਮਾਪਿਆਂ ਦਾ ਪਾਰਾ ਚੜ੍ਹ ਗਿਆ ਹੈ। ਧਾਰਚੂਲਾ, ਪੰਚੇਸ਼ਵਰ ਤੇ ਜੌਲਜੀਵੀ ਖੇਤਰ 'ਚ ਲੋਕ ਪਿਥੌਰਾਗੜ੍ਹ ਮੁੱਖ ਦਫ਼ਤਰ ਪੁੱਜੇ ਤੇ ਡੀਐੱਮ ਦਫ਼ਤਰ 'ਚ ਪ੍ਰਦਰਸ਼ਨ ਕੀਤਾ।

ਨੇਪਾਲ-ਚੀਨ ਸਰਹੱਦ ਨਾਲ ਲੱਗਦੇ ਪਿਥੌਰਗੜ੍ਹ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ 'ਚ ਬੀਐੱਸਐੱਨਐੱਲ 'ਤੇ ਹੀ ਸੰਚਾਰ ਸਹੂਲਤ ਟਿਕੀ ਹੈ। ਜੋ ਅਕਸਰ ਚਰਮਰਾਈ ਰਹਿੰਦੀ ਹੈ। ਨੇਪਾਲੀ ਕੰਪਨੀਆਂ ਦੀ ਸੰਚਾਰ ਸੇਵਾ ਏਨੀ ਜ਼ਬਰਦਸਤ ਹੈ ਕਿ ਉਨ੍ਹਾਂ ਦੀ ਰੇਂਜ ਭਾਰਤ ਖੇਤਰ 'ਚ 40 ਤੋਂ 50 ਕਿਲੋਮੀਟਰ ਦੀ ਦੂਰੀ ਤਕ ਆਉਂਦੀ ਹੈ। ਬੁੱਧਵਾਰ ਨੂੰ ਬੀਐੱਸਐੱਨਐੱਲ ਦੀ ਸੇਵਾ ਠੱਪ ਹੋ ਗਈ, ਜੋ ਵੀਰਵਾਰ ਨੂੰ ਵੀ ਨਹੀਂ ਸੁਧਰੀ। ਨੇਪਾਲ ਸਰਹੱਦ ਨਾਲ ਲੱਗਦੇ ਧਾਰਚੂਲਾ ਤੋਂ ਪੰਚੇਸ਼ਵਰ ਤੇ ਫਿਰ ਜੌਲਜੀਵੀ ਖੇਤਰ 'ਚ ਹਲਦੂ, ਸੇਲ, ਸੱਲਾ, ਤੜੇਮੀਆਂ, ਪੀਪਲੀ, ਰੌੜਾ, ਝੂਲਾਘਾਟ, ਬਲਤੜੀ ਤੇ ਕਾਨੜੀ ਸਮੇਤ ਇਕ ਦਰਜਨ ਬੀਐੱਸਐੱਨਐੱਲ ਸੇਵਾ ਤੋਂ ਟੁੱਟ ਗਏ ਹਨ। ਇਸ ਨਾਲ ਕਰੀਬ 40 ਹਜ਼ਾਰ ਦੀ ਆਬਾਦੀ ਪ੍ਰਭਾਵਿਤ ਹੈ। ਬੀਐੱਸਐੱਨਐੱਲ ਦੇ ਡਵੀਜ਼ਨ ਇੰਜੀਨੀਅਰ ਐੱਨਐੱਸ ਰਾਵਤ ਨੇ ਦੱਸਿਆ ਕਿ ਮੌਸਮ ਦੀ ਵਜ੍ਹਾ ਨਾਲ ਸਰਹੱਦੀ ਖੇਤਰਾਂ 'ਚ ਸੰਚਾਰ ਸਹੂਲਤ ਲੜਖੜਾ ਰਹੀ ਹੈ। ਟੀਮਾਂ ਲਗਾਤਾਰ ਕੰਮ ਰਹੀ ਹੈ। ਇਨ੍ਹਾਂ ਪਿੰਡਾਂ 'ਚ ਸਮੱਸਿਆ ਦਾ ਹੱਲ ਬਹੁਤ ਛੇਤੀ ਹੋ ਜਾਵੇਗਾ।