ਰਮੇਸ਼ ਚੰਦਰਾ, ਨੈਨੀਤਾਲ : ਮਹੀਨਿਆਂ ਤੋਂ ਵਿਗਿਆਨਕਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਧੂਮਕੇਤੂ ਐਟਲਸ ਸੰਵਰਨ ਤੋਂ ਪਹਿਲੇ ਹੀ ਖਿਲਰ ਗਿਆ। ਇਸ ਦੇ ਟੁੱਟੇ ਹਿੱਸੇ ਸੂਰਜ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਇਸ ਦੇ ਦੁਖਦ ਅੰਤ ਨਾਲ ਖਗੋਲ ਪ੍ਰੇਮੀ ਨਿਰਾਸ਼ ਹਨ, ਵਿਗਿਆਨਕਾਂ ਦਾ ਮੰਨਣਾ ਸੀ ਕਿ ਇਹ ਬੱਚਦਾ ਤਾਂ ਸਭ ਤੋਂ ਵੱਧ ਚਮਕਣ ਵਾਲਾ ਧੂਮਕੇਤੂ ਹੁੰਦਾ। ਇਸ ਖਗੋਲੀ ਘਟਨਾ ਨੂੰ ਲੈ ਕੇ ਆਰੀਆ ਭੱਟ ਪੁਲਾੜ ਵਿਗਿਆਨ ਖੋਜ ਸੰਸਥਾਨ (ਏਰੀਜ਼) ਸਮੇਤ ਦੁਨੀਆ ਦੇ ਵਿਗਿਆਨਕ ਉਤਸੁਕ ਸਨ।

ਭਾਰਤੀ ਤਾਰਾ ਭੌਤਿਕ ਸੰਸਥਾਨ ਬੈਂਗਲੁਰੂ ਦੇ ਸੇਵਾਮੁਕਤ ਵਿਗਿਆਨਕ ਪ੍ਰਰੋ. ਆਰ ਸੀ ਕਪੂਰ ਅਨੁਸਾਰ ਪਿਛਲੇ ਸਾਲ ਹੀ ਇਸ ਦੀ ਖੋਜ ਹੋਈ ਸੀ। ਇਹ ਜਿਵੇਂ-ਜਿਵੇਂ ਸੂਰਜ ਵੱਲ ਵੱਧਣ ਲੱਗਾ ਸੀ ਇਸ ਦੀ ਚਮਕ ਤੇਜ਼ ਹੋਣ ਲੱਗੀ ਸੀ। ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਉਹ ਇਸ ਤਰ੍ਹਾਂ ਟੁੱਟ ਕੇ ਖਿਲਰ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਇਸ ਸਾਲ ਦਾ ਸਭ ਤੋਂ ਜ਼ਿਆਦਾ ਚਮਕਣ ਵਾਲਾ ਧੂਮਕੇਤੂ ਸਾਬਿਤ ਹੋਵੇਗਾ। ਇਸ ਕਾਰਨ ਵਿਗਿਆਨਕ ਬੇਸਬਰੀ ਨਾਲ ਇਸ ਦੇ ਕਰੀਬ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੇ ਟੱੁਕੜੇ ਹੁਣ ਸੂਰਜ ਵੱਲ ਤੇਜ਼ੀ ਨਾਲ ਵੱਧ ਰਹੇ ਹਨ।

23 ਮਈ ਨੂੰ ਦਿਸਦਾ ਸਭ ਤੋਂ ਜ਼ਿਆਦਾ ਚਮਕਦਾਰ : ਏਰੀਜ਼ ਦੇ ਖਗੋਲ ਵਿਗਿਆਨਕ ਡਾ. ਸ਼ਸ਼ੀ ਭੂਸ਼ਣ ਪਾਂਡੇ ਅਨੁਸਾਰ ਧੂਮਕੇਤੂ ਐਟਲਸ 23 ਮਈ ਨੂੰ ਸਭ ਤੋ ਜ਼ਿਆਦਾ ਚਮਕਦਾਰ ਨਜ਼ਰ ਆਉਣ ਵਾਲਾ ਸੀ। ਇਸ ਨੂੰ ਲੈ ਕੇ ਉਤਸੁਕਤਾ ਬਣੀ ਹੋਈ ਸੀ।

ਅਣਜਾਣ ਦਿਸ਼ਾ ਤੋਂ ਦੂਜਾ ਧੂਮਕੇਤੂ ਆ ਰਿਹਾ ਕਰੀਬ : ਧੂਮਕੇਤੂ ਐਟਲਸ ਪਿੱਛੋਂ ਇਕ ਦੂਜਾ ਧੂਮਕੇਤੂ ਸਵਾਨ ਸੂਰਜ ਵੱਲ ਅੱਗੇ ਵੱਧ ਰਿਹਾ ਹੈ। ਸੀ 2020 ਐੱਫ-8 ਯਾਨੀ ਸਵਾਨ ਦੀ ਪਿਛਲੇ ਮਹੀਨੇ ਖੋਜ ਹੋਈ ਸੀ। ਇਹ ਧੂਮਕੇਤੂ ਸਾਡੇ ਸੌਰਮੰਡਲ ਤੋਂ ਬਾਹਰ ਅਣਜਾਣ ਦਿਸ਼ਾ ਤੋਂ ਆਇਆ ਹੈ। ਇਸ ਦੀ ਚਮਕ 5.6 ਮੈਗਨੀਟਿਊਟ ਹੈ। ਇਹ 12 ਮਈ ਨੂੰ ਧਰਤੀ ਦੇ ਕਰੀਬ ਤੋਂ ਹੋ ਕੇ ਲੰਘੇਗਾ। ਇਸ ਪਿੱਛੋਂ 27 ਮਈ ਨੂੰ ਸੂਰਜ ਦਾ ਚੱਕਰ ਲਗਾ ਕੇ ਪਰਤ ਜਾਵੇਗਾ।

ਸੌਰਮੰਡਲ ਦੇ ਅਟੁੱਟ ਅੰਗ ਹਨ ਧੂਮਕੇਤੂ : ਧੂਮਕੇਤੂ ਸਾਡੇ ਸੌਰਮੰਡਲ ਦੇ ਅਟੁੱਟ ਅੰਗ ਹਨ ਜੋ ਸੌਰਮੰਡਲ ਦੇ ਆਖਰੀ ਕਿਨਾਰੇ ਵਿਚ ਰਹਿੰਦੇ ਹਨ। ਗ੍ਹਿਆਂ ਦੀ ਤਰ੍ਹਾਂ ਉਹ ਵੀ ਸੂਰਜ ਦਾ ਚੱਕਰ ਲਗਾਉਂਦੇ ਹਨ। ਸੂਰਜ ਦੇ ਨੇੜੇ ਪੁੱਜਣ 'ਤੇ ਇਨ੍ਹਾਂ ਦੀ ਪੂਛ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਚਮਕ ਵੀ ਵਧਣ ਲੱਗਦੀ ਹੈ। ਤਦ ਇਨ੍ਹਾਂ ਨੂੰ ਕੋਰੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਕਾਫ਼ੀ ਮਾਤਰਾ ਵਿਚ ਬਰਫ਼ ਹੁੰਦੀ ਹੈ। ਸੂਰਜ ਦੀ ਕਿਰਣ ਪੈਣ 'ਤੇ ਇਹ ਚਮਕਣ ਲੱਗਦੇ ਹਨ।