ਹਾਂਗਕਾਂਗ (ਰਾਇਟਰ) : ਬਿ੍ਟੇਨ ਨੇ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਵਰਕਰ ਨਾਥਨ ਲਾ ਨੂੰ ਸਿਆਸੀ ਸ਼ਰਨ ਦੇ ਦਿੱਤੀ ਹੈ। ਉਹ ਬੀਤੇ ਸਾਲ ਜੁਲਾਈ ਤੋਂ ਬਿ੍ਟੇਨ ਵਿਚ ਰਹਿ ਰਹੇ ਹਨ। ਚੀਨ ਵੱਲੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਥੋਪੇ ਜਾਣ ਤੋਂ ਬਾਅਦ ਨਾਥਨ ਨੇ ਹਾਂਗਕਾਂਗ ਨੂੰ ਛੱਡ ਦਿੱਤਾ ਸੀ। ਹਾਂਗਕਾਂਗ 'ਚ ਇਹ ਵਿਵਾਦਤ ਕਾਨੂੰਨ ਲਾਗੂ ਕਰਨ 'ਤੇ ਚੀਨ ਦੀ ਪੱਛਮੀ ਦੇਸ਼ਾਂ ਨੇ ਤਿੱਖੀ ਆਲੋਚਨਾ ਕੀਤੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਨਾਥਨ ਨੂੰ ਸਿਆਸੀ ਸ਼ਰਨ ਦਿੱਤੇ ਜਾਣ ਨਾਲ ਬਿ੍ਟੇਨ ਅਤੇ ਚੀਨ ਵਿਚਾਲੇ ਤਣਾਅ ਵਧ ਸਕਦਾ ਹੈ।

ਨਾਥਨ ਨੇ ਬੁੱਧਵਾਰ ਦੇਰ ਰਾਤ ਇਕ ਟਵੀਟ ਜ਼ਰੀਏ ਦੱਸਿਆ, 'ਬੀਤੇ ਚਾਰ ਮਹੀਨਿਆਂ ਵਿਚ ਕਈ ਦੌਰ ਦੇ ਇੰਟਰਵਿਊ ਤੋਂ ਬਾਅਦ ਬਿ੍ਟੇਨ ਦੇ ਗ੍ਹਿ ਮਾਮਲਿਆਂ ਦੇ ਦਫ਼ਤਰ ਨੇ ਇਹ ਸੂਚਨਾ ਦਿੱਤੀ ਕਿ ਮੇਰੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ।' ਦੱਸਣਯੋਗ ਹੈ ਕਿ ਬਿ੍ਟੇਨ ਨੇ ਸਾਲ 1997 ਵਿਚ ਚੀਨ ਨੂੰ ਇਸ ਸ਼ਰਤ ਨਾਲ ਹਾਂਗਕਾਂਗ ਸੌਂਪਿਆ ਸੀ ਕਿ ਉਹ ਇਸ ਖੇਤਰ ਦੀ ਖ਼ੁਦਮੁਖਤਾਰੀ ਅਤੇ ਨਾਗਰਿਕ ਅਧਿਕਾਰਾਂ ਨੂੰ ਬਰਕਰਾਰ ਰੱਖੇਗਾ, ਪਰ ਚੀਨ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ। ਬਿ੍ਟੇਨ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਅਤੇ ਲੋਕਤੰਤਰ ਸਮਰਥਕ ਸੰਸਦ ਮੈਂਬਰ ਨੂੰ ਅਯੋਗ ਕਰਾਰ ਦੇਣ ਵਾਲੇ ਕਦਮ ਹਾਂਗਕਾਂਗ ਦੀ ਖ਼ੁਦਮੁਖਤਾਰੀ ਨੂੰ ਕਮਜ਼ੋਰ ਕਰਦੇ ਹਨ।

ਹਾਂਗਕਾਂਗ ਦੇ ਨਾਗਰਿਕਾਂ ਲਈ ਫੰਡ ਸਥਾਪਿਤ

ਬਿ੍ਟਿਸ਼ ਸਰਕਾਰ ਨੇ ਆਪਣੇ ਦੇਸ਼ 'ਚ ਵੱਸਣ ਦੀ ਚਾਹਤ ਰੱਖਣ ਵਾਲੇ ਹਾਂਗਕਾਂਗ ਦੇ ਨਾਗਰਿਕਾਂ ਲਈ 4.3 ਕਰੋੜ ਪਾਊਂਡ (ਕਰੀਬ 440 ਕਰੋੜ ਰੁਪਏ) ਦੇ ਫੰਡ ਦੀ ਸਥਾਪਨਾ ਕੀਤੀ ਹੈ। ਇਸ ਰਾਸ਼ੀ ਨਾਲ ਨੌਕਰੀ, ਘਰ ਅਤੇ ਸਕੂਲ ਖੋਲ੍ਹਣ ਵਿਚ ਮਦਦ ਕੀਤੀ ਜਾਵੇਗੀ। ਇਸ ਨਾਲ ਚੀਨ ਦੇ ਕੰਟਰੋਲ ਵਾਲੇ ਹਾਂਗਕਾਂਗ ਦੇ ਅਜਿਹੇ ਨਾਗਰਿਕ ਲਾਭ ਪ੍ਰਰਾਪਤ ਕਰ ਸਕਦੇ ਹਨ ਜਿਨ੍ਹਾਂ ਕੋਲ ਬਿ੍ਟਿਸ਼ ਨੈਸ਼ਨਲ ਪਾਸਪੋਰਟ ਹੈ। ਬਿ੍ਟੇਨ ਦਾ ਮੰਨਣਾ ਹੈ ਕਿ ਆਗਾਮੀ ਪੰਜ ਸਾਲਾਂ ਦੌਰਾਨ ਉਸ ਦੇ ਇੱਥੇ ਤਿੰਨ ਲੱਖ ਤੋਂ ਜ਼ਿਆਦਾ ਹਾਂਗਕਾਂਗ ਦੇ ਨਾਗਰਿਕ ਵੱਸ ਸਕਦੇ ਹਨ।