ਜਾਗਰਣ ਬਿਊਰੋ, ਨਵੀਂ ਦਿੱਲੀ : ਅਜਿਹੇ ਸਮੇਂ ਜਦੋਂ ਕੂਟਨੀਤਕ ਸਰਕਲ 'ਚ ਇਹ ਗੱਲ ਕਹੀ ਜਾ ਰਹੀ ਹੈ ਕਿ ਮਾਮਲਪੁਰਮ 'ਚ ਪੀਐੱਮ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਚਿਨਪਿੰਗ ਦੀ ਮੁਲਾਕਾਤ ਨੇ ਜਿਹੜਾ ਮਾਹੌਲ ਬਣਾਇਆ ਸੀ, ਉਹ ਖ਼ਤਮ ਹੋ ਗਿਆ ਹੈ, ਉਦੋਂ ਇਕ ਵਾਰੀ ਫਿਰ ਦੋਵਾਂ ਨੇਤਾਵਾਂ ਦੀ ਮੁਲਾਕਾਤ ਹੋਣ ਜਾ ਰਹੀ ਹੈ।

ਇਹ ਮੁਲਾਕਾਤ ਬੁੱਧਵਾਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ 'ਚ ਹੋਵੇਗੀ। ਦੋਵੇਂ ਨੇਤਾ ਉੱਥੇ ਬਿ੍ਕਸ ਦੇਸ਼ਾਂ ਦੀ ਸਿਖਰ ਬੈਠਕ 'ਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਬਿ੍ਕਸ ਬੈਠਕ 'ਚ ਮੋਦੀ ਵਲੋਂ ਸਰਹੱਦ ਪਾਰ ਅੱਤਵਾਦ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਏ ਜਾਣ ਤੇ ਅੱਤਵਾਦ ਦੇ ਖਿਲਾਫ਼ ਸਹਿਯੋਗ ਸਮਝੌਤਾ ਹੋਣ ਦੀ ਉਮੀਦ ਹੈ। ਵੈਸੇ ਇਸ ਵਾਰੀ ਬਿ੍ਕਸ ਦੇ ਪੰਜ ਮੁਲਕਾਂ ਵਿਚਾਲੇ ਨਿਵੇਸ਼ ਤੇ ਕਾਰੋਬਾਰ ਨੂੰ ਲੈ ਕੇ ਇਕ ਅਹਿਮ ਸਮਝੌਤਾ ਹੋਣ ਵਾਲਾ ਹੈ।

ਮੋਦੀ ਤੇ ਚਿਨਪਿੰਗ ਦੀ ਦੂਜੀ ਗ਼ੈਰ ਰਸਮੀ ਬੈਠਕ ਪਿਛਲੇ ਮਹੀਨੇ 11 ਅਕਤੂਬਰ ਨੂੰ ਹੋਈ ਸੀ। ਪਰ ਉਸਦੇ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਕਸ਼ਮੀਰ ਨੂੰ ਲੈ ਕੇ ਕਾਫ਼ੀ ਤਲਖ ਬਿਆਨਬਾਜ਼ੀ ਹੋਈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਧਾਰਾ 370 ਖ਼ਤਮ ਕਰਨ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਸੀ। ਜਵਾਬ 'ਚ ਭਾਰਤ ਨੇ ਉਸਨੂੰ ਯਾਦ ਦਿਵਾਇਆ ਸੀ ਕਿ ਕਿਸ ਤਰ੍ਹਾਂ ਉਸਨੇ ਭਾਰਤੀ ਹਿੱਸੇ ਦੇ ਕਸ਼ਮੀਰ ਦੇ ਇਕ ਵੱਡੇ ਖੇਤਰਫਲ 'ਤੇ ਕਬਜ਼ਾ ਜਮ੍ਹਾ ਕੇ ਰੱਖਿਆ ਹੈ।

ਇਸ ਤੋਂ ਇਲਾਵਾ ਭਾਰਤ ਨੇ ਸਾਰੇ ਦਬਾਵਾਂ ਦੇ ਬਾਵਜੂਦ ਚੀਨ ਦੀ ਮੈਂਬਰਸ਼ਿਪ ਵਾਲੇ ਮੁਕਤ ਵਪਾਰ ਸਮਝੌਤੇ ਆਰਸੇਪ 'ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ। ਹੁਣ ਦੇਖਣਾ ਹੈ ਕਿ ਮੋਦੀ ਤੇ ਚਿਨਪਿੰਗ ਦਰਮਿਆਨ ਹੋਣ ਵਾਲੀ ਮੁਲਾਕਾਤ ਤੇ ਚਿਨਪਿੰਗ ਦੇ ਇਲਾਵਾ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੇ ਨਾਲ ਵੀ ਬੈਠਕ ਕਰਨਗੇ ਤੇ ਦੋ ਪੱਖੀ ਮੁੱਦਿਆਂ ਦੀ ਸਮੀਖਿਆ ਕਰਨਗੇ। ਪੁਤਿਨ ਤੇ ਮੋਦੀ ਵਿਚਾਲੇ ਇਹ ਦੋ ਮਹੀਨੇ ਬਾਅਦ ਹੋਣ ਵਾਲੀ ਮੁਲਾਕਾਤ ਹੈ। ਸਤੰਬਰ 'ਚ ਸੇਂਟ ਪੀਟਰਸਬਰਗ 'ਚ ਭਾਰਤ-ਰੂਸ ਸਾਲਾਨਾ ਸਿਖਰ ਬੈਠਕ ਹੋਈ ਸੀ।

ਉਸ ਬੈਠਕ ਦੇ ਬਾਅਦ ਰੂਸ ਤੇ ਭਾਰਤ ਵਿਚਾਲੇ ਊਰਜਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਬੁੱਧਵਾਰ ਨੂੰ ਪੀਐੱਮ ਮੋਦੀ ਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਐੱਮ ਬੋਲਸੋਨਾਰੋ ਨਾਲ ਇਕ ਦੋ-ਪੱਖੀ ਵਾਰਤਾ ਹੋਵੇਗੀ। ਦੋਵੇਂ ਨੇਤਾ ਭਾਰਤ ਤੇ ਬ੍ਰਾਜ਼ੀਲ ਦੇ ਸਨਅਤਕਾਰਾਂ ਦੀ ਇਕ ਸਾਂਝੀ ਬੈਠਕ ਨੂੰ ਵੀ ਸੰਬੋਧਨ ਕਰਨਗੇ। ਭਾਰਤੀ ਵਿਦੇਸ਼ ਮੰਤਰਾਲੇ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਬ੍ਰਾਜ਼ੀਲ ਤੇ ਭਾਰਤ ਦੋ ਪੱਖੀ ਕਾਰੋਬਾਰ ਨੂੰ ਲੈ ਕੇ ਨਵੇਂ ਸਮਝੌਤੇ 'ਤੇ ਦਸਤਖਤ ਕਰਨ ਦੀ ਤਿਆਰੀ 'ਚ ਹਨ।

ਬ੍ਰਾਜ਼ੀਲ ਲਈ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਬਿ੍ਕਸ ਸਿਖਰ ਬੈਠਕ ਦੇ ਬਾਰੇ ਕਿਹਾ ਕਿ 'ਅਗਲੇ ਦੋ ਦਿਨਾਂ ਤਕ ਮੇਰੀ ਬਿ੍ਕਸ ਬਿਜ਼ਨਸ ਫੋਰਮ ਤੇ ਬਿ੍ਕਸ ਬਿਜ਼ਨਸ ਕੌਂਸਲ ਤੇ ਨਿਊ ਡੈਵਲਪਮੈਂਟ ਬੈਂਕ ਦੀ ਬੈਠਕ ਨੂੰ ਵੀ ਸੰਬੋਧਨ ਕਰਾਂਗਾ। ਮੁੱਖ ਮਕਸਦ ਹੋਵੇਗਾ ਕਿ ਕਿਸ ਤਰ੍ਹਾਂ ਮੈਂਬਰ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੁੰ ਹੋਰ ਮਜ਼ਬੂਤ ਕੀਤਾ ਜਾਵੇ।'