ਜੇਐਨਐਨ, ਲਖਨਊ : ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿਚ ਇਕ ਵਕੀਲ 'ਤੇ ਹੱਥਗੋਲਾ ਸੁੱਟ ਕੇ ਹਮਲਾ ਕੀਤਾ ਗਿਆ। ਘਟਨਾ 12 ਵਜੇ ਦੀ ਦੱਸੀ ਜਾ ਰਹੀ ਹੈ। ਪੀੜਤ ਵਕੀਲ ਦਾ ਨਾਂ ਸੰਜੀਵ ਲੋਧੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ 3 ਬੰਬ ਫਟੇ ਜਦਕਿ 3 ਬੰਬ ਬਿਨਾ ਫਟੇ ਮਿਲੇ ਹਨ। ਧਮਾਕੇ ਦੌਰਾਨ ਕਚਹਿਰੀ ਵਿਚ ਮੌਜੂਦ ਕਈ ਵਕੀਲਾਂ ਨੂੰ ਮਾਮੂਲੀ ਰੂਪ ਵਿਚ ਸੱਟਾਂ ਆਈਆਂ ਹਨ। ਬੰਬ ਦੀ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।


ਵਜੀਰਗੰਜ ਪੁਲਿਸ ਮੌਕੇ 'ਤੇ ਕਚਹਿਰੀ ਵਿਚ ਬੰਬ ਦੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਵਜੀਰਗੰਜ ਪੁਲਿਸ ਮੌਕੇ 'ਤੇ ਪਹੁੰਚ ਗਈ। ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਧਮਾਕੇ ਦੀ ਇਹ ਘਟਨਾ ਕਚਹਿਰੀ ਦੇ ਗੇਟ ਨੰਬਰ 3 'ਤੇ ਹੋਈ। ਬਦਮਾਸ਼ਾਂ ਵੱਲੋਂ 10 ਬੰਬ ਸੁੱਟੇ ਗਏ ਜਿਨ੍ਹਾਂ ਵਿਚੋਂ 3 ਫਟੇ। ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਦੇ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿਚ ਜੁਟੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਜੀਵ ਲੋਧੀ ਲਖਨਊ ਬਾਰ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ ਹੈ। ਉਹ ਗੰਭੀਰ ਜ਼ਖ਼ਮੀ ਹੋਇਆ ਹੈ। ਬਦਮਾਸ਼ਾਂ ਨੇ ਉਸ 'ਤੇ ਹਮਲਾ ਸੀਜੇਐਮ ਕੋਰਟ ਵਿਚ ਕੀਤਾ।


ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਫਰਾਰ ਹੋ ਚੁੱਕੇ ਬਦਮਾਸ਼ਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਡੀਸੀਪੀ ਵੈਸਟ, ਏਡੀਸੀਪੀ ਵੈਸਟ ਅਤੇ ਐਸਐਚਓ ਮੌਜੂਦ ਹਨ। ਵਕੀਲਾਂ ਵਿਚ ਘਟਨਾ ਨੂੰ ਲੈ ਕੇ ਨਾਰਾਜ਼ਗੀ ਹੈ।

Posted By: Tejinder Thind