ਨਈ ਦੁਨੀਆ, ਨਵੀਂ ਦਿੱਲੀ : ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਗਰਾਊਂਡ ਮੈਦਾਨ 'ਚ ਭਾਜਪਾ ਦੀ ਵੱਡੀ ਰੈਲੀ ਹੋ ਰਹੀ ਹੈ। ਰੈਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਵਜੇ ਸੰਬੋਧਨ ਕਰਨਗੇ। ਖਾਸ ਗੱਲ ਇਹ ਵੀ ਹੈ ਕਿ ਗੁਜ਼ਰੇ ਜ਼ਮਾਨੇ ਦੇ ਸੁਪਰਸਟਾਰ ਮਿਥੁਨ ਚੱਕਰਵਰਤੀ (#MithunChakraborty) ਸਟੇਜ 'ਤੇ ਪਹੁੰਚ ਗਏ ਹਨ ਤੇ ਉਨ੍ਹਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਈ ਗਈ ਹੈ। ਮਿਥੁਨ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਮਿਥੁਨ ਚੱਕਰਵਰਤੀ ਦੇਰ ਰਾਤ ਕੋਲਕਾਤਾ ਪਹੁੰਚ ਗਏ ਸਨ। ਮਿਥੁਨ ਦਾ ਨੇ ਹਾਲਾਂਕਿ ਰਾਤ ਨੂੰ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਇਹ ਜ਼ਰੂਰ ਕਿਹਾ ਕਿ ਐਤਵਾਰ ਨੂੰ ਉਹ ਕੋਈ ਧਮਾਕਾ ਕਰ ਸਕਦੇ ਹਨ। ਭਾਜਪਾ ਨੇ ਰੈਲੀ ਲਈ ਖਾਸ ਬੰਦੋਬਸਤ ਕੀਤੇ ਹਨ। ਸੂਬੇ ਦੇ ਪਾਰਟੀ ਇੰਚਾਰਜ ਕੈਲਾਸ਼ ਵਿਜੈਵਰਗੀਯ ਦਾ ਕਹਿਣਾ ਹੈ ਕਿ ਇਹ ਹੁਣ ਤਕ ਦੀ ਸਭ ਤੋਂ ਵੱਡੀ ਰੈਲੀ ਹੋਣ ਜਾ ਰਹੀ ਹੈ।

ਮਿਥੁਨ ਚੱਕਰਵਰਤੀ ਦੇ ਨਾਲ ਹੀ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਦਾ ਨਾਂ ਵੀ ਉਨ੍ਹਾਂ ਵੱਡੀਆਂ ਹਸਤੀਆਂ 'ਚ ਲਿਆ ਜਾ ਰਿਹਾ ਸੀ ਜੋ ਇਸ ਰੈਲੀ ਦੌਰਾਨ ਭਾਜਪਾ 'ਚ ਸ਼ਾਮਲ ਹੋ ਸਕਦੀਆਂ ਹਨ। ਮਿਥੁਨ ਨੇ ਤਾਂ ਭਾਜਪਾ ਦਾ ਪੱਲਾ ਫੜ ਲਿਆ, ਪਰ ਸੌਰਵ ਗਾਂਗੁਲੀ ਨੂੰ ਲੈ ਕੇ ਚਰਚਾ ਹੈ ਕਿ ਉਹ ਰੈਲੀ 'ਚ ਨਹੀਂ ਪਹੁੰਚਣਗੇ।

Posted By: Seema Anand