ਜੈਪੁਰ, ਜੇਐੱਨਐੱਨ : ਰਾਜਸਥਾਨ ਦੇ ਕੋਟਾ ਜ਼ਿਲ੍ਹੇ 'ਚ ਲਗਪਗ ਤਿੰਨ ਦਰਜਨ ਲੋਕਾਂ ਨਾਲ ਭਰੀ ਬੇੜੀ ਦੇ ਚੰਬਲ ਨਦੀ 'ਚ ਡੁੱਬਣ ਜਾਣ ਕਾਰਨ ਵੱਡਾ ਹਾਦਸਾ ਹੋ ਗਿਆ ਹੈ। ਪਹਿਲਾਂ ਤੋਂ ਖਸਤਾ ਹਾਲਤ ਬੇੜੀ 'ਚ 35 ਲੋਕ ਸਵਾਰ ਦੱਸੇ ਜਾ ਰਹੇ ਹਨ। ਇਨ੍ਹਾਂ 'ਚੋਂ ਇਕ ਦਰਜਨ ਔਰਤਾਂ ਤੇ ਲਗਪਗ ਅੱਧਾ ਦਰਜਨ ਬੱਚੇ ਵੀ ਸ਼ਾਮਲ ਸੀ। ਹਾਦਸੇ 'ਚ ਸੂਚਨਾ 'ਤੇ ਪਹੁੰਚੇ ਬਚਾਅ ਦਲ ਨੇ 19 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਦੂਜੇ ਪਾਸੇ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀ ਗਈਅਣ ਹਨ। 4 ਲੋਕ ਹਾਲੇ ਵੀ ਲਾਪਤਾ ਹਨ। ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਲਾਤ ਨੂੰ ਦੇਖਦੇ ਹੋਏ ਕੋਟਾ ਤੋਂ ਮੈਡੀਕਲ ਟੀਮ ਬੁਲਾ ਕੇ ਮੌਕੇ 'ਤੇ ਹੀ ਪ੍ਰਬੰਧ ਕਰਵਾ ਕੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਕੁਲੈਕਟਰ ਉਜਵਲ ਰਾਠੌਰ ਤੇ ਪੁਲਿਸ ਇੰਚਾਰਜ ਸ਼ਰਦ ਚੌਧਰੀ ਮੌਕੇ 'ਤੇ ਪਹੁੰਚੇ ਤੇ ਬਚਾਅ ਕੰਮਾਂ ਦੀ ਨਿਗਰਾਨੀ ਕੀਤੀ। ਮੁੱਖ ਮੰਤਰੀ ਅਸ਼ੋਕ ਗਹਿਲੋਤ, ਲੋਕਸਭਾ ਪ੍ਰਧਾਨ ਤੇ ਓਮ ਬਿਡਲਾ ਤੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਸਵੇਰੇ ਲਗਪਗ 9 ਵਜੇ ਗੋਠੜਾ ਕਲਾ ਪਿੰਡ ਨੇੜੇ ਹੋਇਆ। ਹਾਦਸੇ 'ਚ ਸ਼ਿਕਾਰ ਹੋਏ ਲੋਕ ਪੁਰਾਣੀ ਖਸਤਾ ਹਾਲਤ ਬੇੜੀ 'ਚ ਸਵਾਰ ਹੋ ਕੇ ਕਮਲੇਸ਼ਵਰ ਧਾਮ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸੀ। ਬੇੜੀ 'ਚ ਜ਼ਿਆਦਾ ਲੋਕ ਸਵਾਰ ਸੀ ਤੇ ਇਸ 'ਚ 10 ਮੋਟਰਸਾਈਕਲ ਸਣੇ ਹੋਰ ਸਾਮਾਨ ਵੀ ਰੱਖਿਆ ਹੋਇਆ ਸੀ ਜਿਸ ਕਾਰਨ ਬੇੜੀ ਚੰਬਲ ਨਦੀ 'ਚ ਕੁਝ ਦੂਰ ਜਾ ਪਲਟ ਗਈ। ਲੋਕ ਪਾਣੀ 'ਚ ਰੁੜ ਗਏ। ਇਨ੍ਹਾਂ 'ਚੋਂ 2 ਲੋਕ ਤਾਂ ਤੈਰ ਕੇ ਬਾਹਰ ਆ ਗਏ। ਗੋਤਾਖੋਰਾਂ ਨੇ 20 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਪ੍ਰਸ਼ਾਸਨ ਮੁਤਾਬਕ ਬੇੜੀ ਨੂੰ ਡੁੱਬਦਾ ਦੇਖ ਕੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੇ ਬਚਾਉਣ ਦਾ ਯਤਨ ਕੀਤਾ ਪਰ ਚੰਬਲ ਨਦੀ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਨ੍ਹਾਂ ਅਸਫਲ ਰਹੇ। ਪਿੰਡ ਵਾਸੀਆਂ ਮੁਤਾਬਕ ਬੇਡ਼ੀ ਮੱਛੀਆਂ ਫਡ਼ਣ ਦੇ ਕੰਮ ਆਉਂਦੀ ਹੈ।

Posted By: Ravneet Kaur