ਜੇਐੱਨਐੱਨ, ਨਾਰਾਇਣਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ 'ਚ ਤਾਇਨਾਤ ਆਈਟੀਬੀ ਦੇ ਜਵਾਨ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਉਲਝ ਗਏ ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਿਕ ਜਵਾਨਾਂ ਦੀ ਆਪਸੀ ਗੋਲ਼ੀਬਾਰੀ 'ਚ 6 ਜਵਾਨਾਂ ਦੀ ਮੌਤ ਹੋ ਗਈ ਹੈ ਤੇ 2 ਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਰਾਇਪੁਰ ਲਿਆਂਦਾ ਜਾ ਰਿਹਾ ਹੈ। ਪਛਾਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਮ੍ਰਿਤਕ ਜਵਾਨਾਂ 'ਚੋਂ ਇਕ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੇ ਇਕ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਹੈ। ਮ੍ਰਿਤ ਜਵਾਨਾਂ 'ਚੋਂ 2 ਹਵਲਦਾਰ ਤੇ 4 ਸਿਪਾਹੀ ਹਨ। ਸਥਾਨਕ ਸੂਤਰਾਂ ਮੁਤਾਬਿਕ ਨਾਰਾਇਣਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ 60 ਕਿਲੋਮੀਟਰ ਦੂਰ ਕੜੇਨਾਰ ਇਲਾਕੇ 'ਚ ਆਈਟੀਬੀਪੀ ਦੇ ਜਵਾਨ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਤਾਇਨਾਤ ਸਨ। ਇੱਥੇ ਕੈਂਪ 'ਚ ਆਪਸੀ ਵਿਵਾਦ ਇੰਨਾ ਵਧਿਆ ਕਿ ਉਨ੍ਹਾਂ ਨੂੰ ਆਪਸ 'ਚ ਹੀ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।

ਘਟਨਾ ਦੀ ਪੁਸ਼ਟੀ ਕਰਦੇ ਹੋਏ ਐੱਸਪੀ ਮੋਹਿਤ ਗਰਗ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕੈਂਪ 'ਚ ਜਵਾਨਾਂ ਵਿਚਕਾਰ ਆਪਸ 'ਚ ਗੋਲ਼ੀਬਾਰੀ ਹੋਣ ਕਾਰਨ ਛੇ ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ, ਉੱਥੇ ਹੀ ਦੋ ਜਵਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਹੈਲੀਕਾਪਟਰ ਤੋਂ ਰਾਇਪੁਰ ਕੀਤਾ ਜਾ ਰਿਹਾ ਹੈ।

ਘਟਨਾ ਦੀ ਪੁਸ਼ਟੀ ਕਰਦਿਆਂ ਐੱਸਪੀ ਮੋਹਿਤ ਗਰਗ ਨੇ ਦੱਸਿਆ ਕਿ ਬੁੱਧਵਾਰ ਦੀ ਸਵੇਰੇ ਕੈਂਪ 'ਚ ਜਵਾਨਾਂ ਵਿਚਕਾਰ ਆਪਸ 'ਚ ਗੋਲ਼ੀਬਾਰੀ ਹੋਣ ਨਾਲ ਛੇ ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ। ਉੱਥੇ ਹੀ ਦੋ ਜਵਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਹੈਲੀਕਾਪਟਰ ਰਾਹੀਂ ਰਾਇਪੁਰ ਲਿਜਾਇਆ ਜਾ ਰਿਹਾ ਹੈ।

ਘਟਨਾ 'ਚ ਮਾਰੇ ਗਏ ਤੇ ਜ਼ਖ਼ਮੀ ਜਵਾਨਾਂ ਦੀ ਹੋਈ ਪਛਾਣ

ਘਟਨਾ 'ਚ ਮਾਰੇ ਗਏ ਜਵਾਨਾਂ 'ਚ ਹੈੱਡ ਕਾਂਸਟੇਬਲ ਮਹਿੰਦਰ ਸਿੰਘ ਵਾਸੀ ਪਿੰਡ ਸੰਦਿਆਰ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼। ਹੈੱਡ ਕਾਂਸਟੇਬਲ ਦਲਜੀਤ ਸਿੰਘ, ਨਿਵਾਸੀ ਗ੍ਰਾਮ ਜਾਗਪੁਰ, ਜ਼ਿਲ੍ਹਾ ਲੁਧਿਆਣਾ, ਪੰਜਾਬ। ਕਾਂਸਟੇਬਲ ਮਸੁਦੁਲ ਰਹਿਮਾਨ, ਨਿਵਾਸੀ ਗ੍ਰਾਮ ਬਿਲਕੁਮਰੀ, ਜ਼ਿਲ੍ਹਾ ਨਦੀਆ, ਪੱਛਮੀ ਬੰਗਾਲ। ਕਾਂਸਟੇਬਲ ਸੁਰਜੀਤ ਸਰਕਾਰ, ਨਿਵਾਸੀ ਗ੍ਰਾਮ ਨਾਰਥ ਸ਼੍ਰੀਰਾਮਪੁਰ, ਜ਼ਿਲ੍ਹਾ ਬਰਦਵਾਨ, ਪੱਛਮੀ ਬੰਗਾਲ। ਕਾਂਸਟੇਬਲ ਬਿਸ਼ਵਰੂਪ ਮਹਿਤੋ, ਨਿਵਾਸੀ ਗ੍ਰਾਮ ਖੁਰਮੁਰਾ, ਜ਼ਿਲ੍ਹਾ ਪੁਸਲੀਆ, ਪੱਛਮੀ ਬੰਗਾਲ ਤੇ ਕਾਂਸਟੇਬਲ ਬਿਜੇਸ, ਨਿਵਾਸੀ ਗ੍ਰਾਮ ਇਰਾਵਾਟੋਰ, ਜ਼ਿਲ੍ਹਾ ਕੋਝੀਕੋਡ, ਕੇਰਲ ਸ਼ਾਮਲ ਹਨ।

Posted By: Seema Anand