ਜੇਐੱਨਐੱਨ, ਭੋਪਾਲ : ਸਾਬਕਾ ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆਂ ਨੂੰ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਬੇਸ਼ੱਕ ਛੇ ਮਹੀਨੇ ਲੰਘ ਚੁੱਕੇ ਹਨ ਪਰ ਉਨ੍ਹਾਂ ਦੇ ਭਾਸ਼ਣਾਂ 'ਚ ਹੁਣ ਤਕ ਭਾਜਪਾ ਦਾ ਰੰਗ ਨਹੀਂ ਚੜ੍ਹ ਸਕਿਆ। ਰਾਜ ਸਬਾ ਮੈਂਬਰ ਸਿੰਧੀਆ ਦੇ ਭਾਸ਼ਣਾਂ ਦਾ ਕੇਂਦਰ ਸਿਰਫ਼ ਕਾਂਗਰਸ ਤੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਹੀ ਰਹਿੰਦੇ ਹਨ। ਪਾਰਟੀ ਹਾਈ ਕਮਾਨ ਇਸ ਗੱਲ ਤੋਂ ਚਿੰਤਤ ਹੈ ਕਿ ਸਿੰਧੀਆ ਰਾਮ ਮੰਦਰ, ਧਾਰਾ-370, ਤਿੰਨ ਤਲਾਕ ਤੇ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਏਕਾਤਮਕ ਮਾਨਵ ਦਰਸ਼ਨ ਦੀ ਸੋਚ ਨੂੰ ਜ਼ੁਬਾਨ 'ਤੇ ਲਿਆਉਣ 'ਚ ਸੰਕੋਚ ਕਿਉਂ ਕਰ ਰਹੇ ਹਨ? ਉਹ ਆਰਐੱਸਐੱਸ ਦੀ ਪਹਿਲ ਤੇ ਨਰਿੰਦਰ ਮੋਦੀ ਸਰਕਾਰ ਦੀਆਂ ਕਾਮਯਾਬੀਆਂ ਦਾ ਜ਼ਿਕਰ ਨਹੀਂ ਕਰਦੇ।

ਮੱਧ ਪ੍ਰਦੇਸ਼ 'ਚ 27 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਕੇਂਦਰ 'ਚ ਸਿੰਧੀਆਂ ਹੀ ਹਨ। ਚੋਣ ਨਤੀਜਿਆਂ ਦਾ ਦਾਰੋਮਦਾਰ ਵੀ ਸਿੰਧੀਆ 'ਤੇ ਹੀ ਹੈ। ਓਧਰ ਜ਼ਿਮਨੀ ਚੋਣਾਂ 'ਚ ਭਾਜਪਾ ਸਥਾਨਕ ਮੁੱਦਿਆਂ ਦੀ ਬਜਾਏ ਰਾਸ਼ਟਰਵਾਦ 'ਤੇ ਜ਼ੋਰ ਦੇਣ ਦੀ ਰਣਨੀਤੀ 'ਤੇ ਚੱਲ ਰਹੀ ਹੈ। ਅਸਲ 'ਚ ਸਿੰਧੀਆਂ ਦੇ ਭਾਸ਼ਣ ਦਾ ਰੰਗ-ਰੂਪ ਬਦਲ ਕੇ ਭਾਜਪਾ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣਾ ਚਾਹੁੰਦੀ ਹੈ। ਪਹਿਲਾ, ਲੋਕਾਂ 'ਚ ਇਹ ਸੰਦੇਸ਼ ਜਾਵੇ ਕਿ ਭਾਜਪਾ 'ਚ ਆਉਣ ਵਾਲੀਆਂ ਦੂਜੀਆਂ ਪਾਰਟੀਆਂ ਦੇ ਨੇਤਾ ਮੌਕਾਪ੍ਰਸਤ ਨਾ ਹੋ ਕੇ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦੇ ਹਨ, ਜਿਹੜੇ ਇਸ ਨੂੰ ਆਤਮਸਾਤ ਵੀ ਕਰਦੇ ਹਨ। ਦੂਜਾ ਸਿਆਸੀ ਲਾਹਾ ਇਹ ਹੈ ਕਿ ਜ਼ਿਮਨੀ ਚੋਣਾਂ ਤੋਂ ਬਾਅਦ ਸੱਤਾ ਕਾਇਮ ਰਹਿਣ ਦੀ ਸਥਿਤੀ 'ਚ ਪਾਰਟੀ ਦਾਅਵਾ ਕਰ ਸਕੇਗੀ ਕਿ ਰਾਮ ਮੰਦਰ ਮਾਮਲੇ 'ਚ ਮੱਧ ਪ੍ਰਦੇਸ਼ ਨੇ ਬਤੌਰ ਧੰਨਵਾਦ ਭਾਜਪਾ ਨੂੰ ਸੂਬੇ ਦੀ ਸੱਤਾ ਦਾ ਤੋਹਫ਼ਾ ਦਿੱਤਾ ਹੈ। ਇਸ ਦੌਰਾਨ ਪਾਰਟੀ ਦੀ ਚਿੰਤਾ ਇਹ ਹੈ ਕਿ ਜੇਕਰ ਜ਼ਿਮਨੀ ਚੋਣ ਦੇ ਨਤੀਜੇ ਉਲਟ ਆਏ ਤਾਂ ਦੇਸ਼ ਭਰ ਦਾ ਸਿਆਸੀ ਸੰਤੁਲਨ ਵਿਗੜ ਜਾਵੇਗਾ। ਇਸ ਹਾਲਤ 'ਚ ਸਿਰਫ਼ ਸਿੰਧੀਆ ਲਈ ਹੀ ਪ੍ਰਰੀਖਿਆ ਦੀ ਘੜੀ ਨਹੀਂ, ਬਲਕਿ ਸੱਤਾ 'ਚ ਕਾਇਮ ਰਹਿਣ ਲਈ ਭਾਜਪਾ ਦੀ ਵੀ ਅਗਨੀ ਪ੍ਰਰੀਖਿਆ ਹੈ।

27 'ਚੋਂ 16 ਸੀਟਾਂ 'ਤੇ ਸਪਸ਼ਟ ਤੌਰ 'ਤੇ ਸਿੰਧੀਆ ਦਾ ਅਸਰ ਮੰਨਿਆ ਜਾਂਦਾ ਰਿਹਾ ਹੈ। ਉਨ੍ਹਾਂ ਦੇ ਕਾਂਗਰਸ 'ਚ ਰਹਿੰਦਿਆਂ ਵੀ ਇਨ੍ਹਾਂ ਸੀਟਾਂ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੀ ਸੀ ਤੇ ਹੁਣ ਭਾਜਪਾ ਵੀ ਉਨ੍ਹਾਂ ਨੂੰ ਅੱਗੇ ਰੱਖ ਕੇ ਚੱਲ ਰਹੀ ਹੈ। ਸਿੰਧੀਆ ਦੀ ਮੁਸ਼ਕਲ ਇਹ ਹੈ ਕਿ ਬਚਪਨ ਤੋਂ ਲੈਕੇ ਕਾਂਗਰਸ ਛੱਡਣ ਤਕ ਉਨ੍ਹਾਂ ਨੂੰ ਜਿਹੜਾ ਮਾਹੌਲ ਮਿਲਿਆ, ਉਹ ਕਾਂਗਰਸ ਦਾ ਰਿਹਾ ਹੈ। ਉਹ 19 ਸਾਲ ਤਕ ਕਾਂਗਰਸ ਦੀ ਸਰਗਰਮ ਸਿਆਸਤ 'ਚ ਰਹੇ। ਇਹੀ ਕਾਰਨ ਹੈ ਉਨ੍ਹਾਂ ਦੇ ਭਾਸ਼ਣਾਂ 'ਚ ਮੁਸਲਮਾਨਾਂ ਨਾਲ ਜੁੜੇ ਮੁੱਦਿਆਂ ਤੋਂ ਲੈਕੇ ਸੰਘ ਦੇ ਹਾਰਡਕੋਰ ਮੁੱਦੇ ਤਕ ਸੁਣਾਈ ਨਹੀਂ ਦਿੰਦੇ। ਸਿੰਧੀਆਂ ਦੀ ਵੱਖਰੀ ਤਰ੍ਹਾਂ ਦੀ ਹਮਲਾਵਰ ਸ਼ੈਲੀ, ਜਿਸ ਨੂੰ ਉਹ 2018 'ਚ ਭਾਜਪਾ ਖ਼ਿਲਾਫ਼ ਧਾਰਦਾਰ ਰੱਖਦੇ ਸਨ ਤੇ ਹੁਣ ਕਾਂਗਰਸ ਖ਼ਿਲਾਫ਼। ਇਸ ਫੇਰ 'ਚ ਉਹ ਭਾਸ਼ਣ ਦੇ ਵਧੇਰੇ ਹਿੱਸਿਆਂ 'ਚ ਸਾਬਕਾ ਮੁੱਖ ਮੰਤਰੀ ਕਮਲ ਨਾਥ ਦੇ ਦੋਸ਼ਾਂ ਦਾ ਜਵਾਬ ਦਿੰਦੇ ਹਨ। ਇਹ ਸਮਝਾਉਣ ਦੀ ਕੋਸ਼ਿਸ ਕਰਦੇ ਹਨ ਕਿ ਉਹ ਉਨ੍ਹਾਂ ਦੇ ਸਮਰਥਕ ਸਾਬਕਾ ਵਿਧਾਇਕ ਗੱਦਾਰ ਨਹੀਂ ਹਨ। ਸ਼ਾਇਦ ਇਹੀ ਭਾਜਪਾ ਦੇ ਦਿੱਗਜਾਂ ਦੀ ਚਿੰਤਾ ਦਾ ਕਾਰਨ ਵੀ ਹੈ ਕਿ ਸਿੰਧੀਆ ਦੇ ਸਫ਼ਾਈ ਦੇਣ ਨਾਲ ਕਾਂਗਰਸ ਦਾ ਗੱਦਾਰ ਏਜੰਡਾ ਜ਼ਿਮਨੀ ਚੋਣਾਂ ਵਾਲੇ ਖੇਤਰਾਂ 'ਚ ਜੜ੍ਹਾਂ ਨਾ ਜਮ੍ਹਾਂ ਲਵੇ।

ਵਿਕਾਸ ਤੇ ਵਿਚਾਰਧਾਰਾ ਦੇ ਮੁੱਦੇ 'ਤੇ ਭਾਜਪਾ ਦੇ ਨੇਤਾ ਜਨਤਾ ਨੂੰ ਸੰਬੋਧਨ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਰਾਸ਼ਟਰਵਾਦ ਦੇ ਮੁੱਦਿਆਂ ਨੂੰ ਉਠਾਇਆ ਜਾਵੇਗਾ। ਸਿੰਧੀਆ ਜੀ ਵੀ ਉਨ੍ਹਾਂ ਨੇਤਾਵਾਂ 'ਚੋਂ ਇਕ ਹੋਣਗੇ।

-ਰਜਨੀਸ਼ ਅਗਰਵਾਲ, ਤਰਜਮਾਨ ਮੱਧ ਪ੍ਰਦੇਸ਼