ਨਵੀਂ ਦਿੱਲੀ: ਬੁੱਧਵਾਰ ਨੂੰ ਭਾਜਪਾ ਦੀ ਸੰਸਦੀ ਵਰਕਿੰਗ ਕਮੇਟੀ ਦਾ ਗਠਨ ਹੋਇਆ। ਵਰਕਿੰਗ ਕਮੇਟੀ ਅਨੁਸਾਰ ਪ੍ਰਧਾਨ ਨਰਿੰਦਰ ਮੋਦੀ ਲੋਕ ਸਭਾ 'ਚ ਭਾਜਪਾ ਆਗੂ ਹੋਣਗੇ ਜਦਕਿ ਰਾਜਨਾਥ ਸਿੰਘ ਨੂੰ ਉਪ ਆਗੂ ਚੁਣਿਆ ਗਿਆ ਹੈ। ਥਾਵਰਚੰਦ ਗਹਿਲੋਤ ਰਾਜ ਸਭਾ ਲੀਡਰ ਆਫ਼ ਦਾ ਪਾਰਟੀ ਜਦਕਿ ਪਿਊਸ਼ ਗੋਇਲ ਉਪ ਆਗੂ ਦੀ ਜ਼ਿੰਮੇਵਾਰੀ ਸੰਭਾਲਣਗੇ।


ਥਾਰਵਚੰਦ ਗਹਿਲੋਤ ਰਾਜ ਸਭਾ 'ਚ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਜਗ੍ਹਾ ਪਾਰਟੀ ਦੇ ਆਗੂ ਹੋਣਗੇ। ਸਰਕਾਰ ਦੇ ਚੀਫ਼ ਵਿਪ ਪ੍ਰਹਲਾਦ ਜੋਸ਼ੀ ਹੋਣਗੇ, ਜਦਕਿ ਅਰਜੁਨ ਰਾਮ ਮੇਘਵਾਲ ਲੋਕ ਸਭਾ 'ਚ ਡਿਪਟੀ ਚੀਫ਼ ਵਿਪ ਦੀ ਜ਼ਿੰਮੇਵਾਰੀ ਨਿਭਾਉਣਗੇ। ਰਾਜ ਸਭਾ 'ਚ ਡਿਪਟੀ ਵਿਪ ਦੀ ਜ਼ਿੰਮੇਵਾਰੀ ਮੁਰਲੀਧਰਣ ਅਤੇ ਲੋਕ ਸਭਾ 'ਚ ਪਾਰਟੀ ਚੀਫ਼ ਵਿਪ ਦੀ ਜ਼ਿੰਮਵਾਰੀ ਡਾ.ਸੰਜੈ ਜਾਏਸਵਾਲ ਨੂੰ ਸੌਂਪੀ ਗਈ ਹੈ। ਰਾਜ ਸਭਾ 'ਚ ਇਹ ਜ਼ਿੰਮੇਵਾਰੀ ਨਾਰਾਇਣ ਲਾਲ ਪੰਚਾਰਿਆ ਨਿਭਾਉਣਗੇ।


ਗੋਪਾਲ ਸ਼ੈੱਟੀ ਪਾਰਟੀ ਦੇ ਖਜ਼ਾਨਚੀ ਦੀ ਜ਼ਿੰਮੇਵਾਰੀ ਸੰਭਾਲਣਗੇ। ਦੱਸ ਦੇਈਏ ਕਿ ਗੋਪਾਲ ਸ਼ੈੱਟੀ ਨੇ ਉੱਤਰੀ ਮੁੰਬਈ ਸੀਟ ਤੋਂ ਕਾਂਗਰਸੀ ਉਮੀਦਵਾਰ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੂੰ ਹਰਾਇਆ ਸੀ। ਲੋਕ ਸਭਾ ਚੋਣਾਂ 'ਚ ਪੀਐੱਮ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਮਿਲੀ ਸੀ। ਭਾਜਪਾ ਨੇ ਇਕੱਲਿਆ 303 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।

Posted By: Akash Deep