ਜੇਐੱਨਐੱਨ, ਓਨਾਵ : ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੂੰ ਸੋਮਵਾਰ ਦੁਪਹਿਰ ਪਾਕਿਸਤਾਨ ਦੇ ਕਿਸੇ ਅੱਤਵਾਦੀ ਸੰਗਠਨ ਨੇ ਮੋਬਾਈਲ 'ਤੇ ਕਾਲ ਕਰ ਕੇ ਜਾਨੋਂ ਮਾਰਨ ਤੇ ਰਿਹਾਇਸ਼ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਹੈ। ਸੰਸਦ ਮੈਂਬਰ ਨੇ ਮੁਕੱਦਮਾ ਦਰਜ ਕਰਵਾਉਣ ਲਈ ਸਦਰ ਥਾਣੇ ਦੇ ਇੰਚਾਰਜ ਨੂੰ ਲਿਖਤੀ ਸ਼ਿਕਾਇਤ ਦਿੱਤੀ ਤੇ ਡੀਐੱਮ ਤੇ ਐੱਸਪੀ ਤੋਂ ਇਲਾਵਾ ਵਧੀਕ ਪ੍ਰਮੁੱਖ ਸਕੱਤਰ ਗ੍ਹਿ ਨਾਲ ਗੱਲਬਾਤ ਨਾਲ ਵੀ ਕੀਤੀ। ਸੰਸਦ ਮੈਂਬਰ ਨੇ ਸ਼ਿਕਾਇਤ 'ਚ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4.24 ਫਿਰ 4.26 ਵਜੇ +92-315...989 ਨੰਬਰ 'ਤੇ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਕਾਲ ਆਈ, ਜਿਸ 'ਚ ਪਾਕਿਸਤਾਨ ਦੇ ਕਿਸੇ ਅੱਤਵਾਦੀ ਸੰਗਠਨ ਦੇ ਅੱਤਵਾਦੀ ਨੇ ਗੱਲ ਕੀਤੀ।