ਜੇਐੱਨਐੱਨ, ਪਟਨਾ : ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਭੋਜਪੁਰੀ ਦੇ ਮਸ਼ਹੂਰ ਅਦਾਕਾਰ-ਗਾਇਕ ਮਨੋਜ ਤਿਵਾੜੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਰਹਿਣ ਵਾਲੇ ਇਸ ਅਦਾਕਾਰ ਦੇ ਪ੍ਰਸ਼ੰਸਕ ਇਸ ਖ਼ਬਰ ਤੋਂ ਮਾਯੂਸ ਹਨ। ਉਹ ਪੱਛਮੀ ਬੰਗਾਲ 'ਚ ਭਾਜਪਾ ਦੇ ਸਟਾਰ ਕੈਂਪੇਨਰਾਂ 'ਚ ਸ਼ਾਮਲ ਸਨ। ਕੁਝ ਹੀ ਦਿਨ ਪਹਿਲਾਂ ਉਹ ਪੱਛਮੀ ਬੰਗਾਲ 'ਚ ਚੋਣ ਪ੍ਰਚਾਰ ਨੂੰ ਵਿਰਾਮ ਦੇਣ ਤੋਂ ਬਆਅਦ ਦਿੱਲੀ ਪਰਤੇ ਹਨ। ਬੁਖ਼ਾਰ ਚੜ੍ਹਨ 'ਤੇ ਉਨ੍ਹਾਂ ਨੇ ਆਪਣੀ ਜਾਂਚ ਕਰਵਾਈ ਤੇ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਆਉਣ ਤੋਂ ਬਾਅਦ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਚੌਕਸੀ ਵਰਤਣ ਤੇ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣ ਦੀ ਸਲਾਹ ਟਵੀਟ ਰਾਹੀਂ ਦਿੱਤੀ ਹੈ।

Posted By: Seema Anand