ਸਟੇਟ ਬਿਊਰੋ, ਕੋਲਕਾਤਾ : ਤਿ੍ਪੁਰਾ ਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਤੇ ਭਾਜਪਾ ਦੇ ਸੀਨੀਅਰ ਆਗੂ ਤਥਾਗਤ ਰਾਏ ਨੂੰ ਪਾਰਟੀ ਦੇ ਸੈਲੀਬਿ੍ਟੀ ਉਮੀਦਵਾਰਾਂ 'ਤੇ ਵਿਅੰਗ ਕੱਸਣ ਤੇ ਬੰਗਾਲ ਭਾਜਪਾ ਦੇ ਆਗੂਆਂ 'ਤੇ ਟਿੱਪਣੀ ਦੇ ਮਾਮਲੇ 'ਚ ਕੇਂਦਰੀ ਲੀਡਰਸ਼ਿਪ ਨੇ ਦਿੱਲੀ ਤਲਬ ਕੀਤਾ ਹੈ। ਤਥਾਗਤ ਰਾਏ ਨੇ ਕਿਹਾ ਕਿ ਉਹ ਇਸ ਸਮੇਂ ਕੋਰੋਨਾ ਤੋਂ ਇਨਫੈਕਟਿਡ ਹੈ ਇਸ ਲਈ ਹਾਲੇ ਉਨ੍ਹਾਂ ਦਾ ਦਿੱਲੀ ਜਾਣਾ ਸੰਭਵ ਨਹੀਂ ਹੈ। ਕਾਬਿਲੇਗ਼ੌਰ ਹੈ ਕਿ ਬੰਗਾਲ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਉਮੀਦ ਤੋਂ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਤਥਾਗਤ ਰਾਏ ਨੇ ਪਾਰਟੀ ਲੀਡਰਸ਼ਿਪ 'ਤੇ ਹੀ ਹੱਲਾ ਬੋਲਿਆ ਸੀ।