ਕੋਲਕਾਤਾ (ਪੀਟੀਆਈ) : ਕੋਲਕਾਤਾ ਹਾਈ ਕੋਰਟ ਨੇ ਭਾਜਪਾ ਆਗੂ ਮੁਕੁਲ ਰਾਏ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੀ ਗਿ੍ਫ਼ਤਾਰੀ 'ਤੇ 8 ਨਵੰਬਰ ਤਕ ਰੋਕ ਲਾ ਦਿੱਤੀ ਹੈ। ਹਾਈ ਕੋਰਟ ਹੁਣ 5 ਨਵੰਬਰ ਨੂੰ ਮੁਕੁਲ ਦੀ ਪੇਸ਼ਗੀ ਜ਼ਮਾਨਤ 'ਤੇ ਸੁਣਵਾਈ ਕਰੇਗੀ। ਮਾਮਲੇ 'ਚ ਅਦਾਲਤ ਨੇ ਮੁਕੁਲ ਰਾਏ ਨੂੰ ਪਹਿਲੀ ਵਾਰ ਗਿ੍ਫ਼ਤਾਰੀ ਤੋਂ ਰਾਹਤ 29 ਅਗਸਤ ਨੂੰ ਦਿੱਤੀ ਸੀ। ਇਸ ਤੋਂ ਬਾਅਦ ਸਮੇਂ-ਸਮੇਂ ਅਦਾਲਤ ਇਹ ਮਿਆਦ ਵਧਾਉਂਦੀ ਰਹੀ ਹੈ। ਦੱਸਣਾ ਬਣਦਾ ਹੈ ਕਿ ਮੁਕੁਲ ਰਾਏ 'ਤੇ ਰੇਲ ਬੋਰਡ ਦਾ ਮੈਂਬਰ ਬਣਾਉਣ ਦੇ ਨਾਂ 'ਤੇ ਪੈਸੇ ਲੈਣ ਦਾ ਦੋਸ਼ ਹੈ।