Gujarat Local Body Polls: ਗੁਜਰਾਤ ਮਹਾਨਗਰ ਪਾਲਿਕਾ ਚੋਣਾਂ ’ਚ ਭਾਜਪਾ ਦਾ ਪਰਚਮ, ਕਾਂਗਰਸ ਨੂੰ ਕਰਾਰੀ ਹਾਰ
Publish Date:Wed, 24 Feb 2021 12:19 AM (IST)
v>
ਅਹਿਮਦਾਬਾਦ : ਗੁਜਰਾਤ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਨੇ ਸਾਰੀਆਂ ਛੇ ਮਹਾਨਗਰ ਪਾਲਿਕਾ ਵਿਚ ਆਪਣੀ ਸੱਤਾ ਬਰਕਰਾਰ ਰੱਖੀ ਹੈ। ਮੰਗਲਵਾਰ ਸ਼ਾਮ ਤਕ ਐਲਾਨੀਆਂ ਗਈਆਂ 474 ਸੀਟਾਂ ਵਿੱਚੋਂ ਭਾਜਪਾ ਨੂੰ 409 ਸੀਟਾਂ ’ਤੇ ਜਿੱਤ ਮਿਲੀ ਹੈ। ਕਾਂਗਰਸ ਨੂੰ 43 ਅਤੇ ਆਮ ਆਦਮੀ ਪਾਰਟੀ ਨੂੰ 18 ਸੀਟਾਂ ’ਤੇ ਸਫ਼ਲਤਾ ਮਿਲੀ ਹੈ। ਛੇ ਮਹਾਨਗਰ ਪਾਲਿਕਾ ਦੀਆਂ 576 ਸੀਟਾਂ ’ਤੇ 21 ਫਰਵਰੀ ਨੂੰ ਵੋਟਿੰਗ ਹੋਈ ਸੀ।
Posted By: Susheel Khanna