ਸਟੇਟ ਬਿਊਰੋ, ਰਾਂਚੀ : ਭਾਜਪਾ ਦੇ ਝਾਰਖੰਡ ਦੇ ਸੂਬਾਈ ਬੁਲਾਰੇ ਪ੍ਰਤੁਲ ਸ਼ਾਹਦੇਵ ਨੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) 'ਤੇ ਇਕ ਵਾਰ ਫਿਰ ਆਦਿਵਾਸੀ-ਮੂਲਵਾਸੀਆਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ। ਵੀਰਵਾਰ ਨੂੰ ਭਾਜਪਾ ਦੇ ਸੂਬਾਈ ਹੈੱਡਕੁਆਰਟਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤੁਲ ਨੇ ਕਿਹਾ ਕਿ ਗ਼ਰੀਬ ਆਦਿਵਾਸੀ-ਮੂਲ ਵਾਸੀਆਂ ਦੇ ਹੱਕ ਦੀਆਂ ਝੂਠੀਆਂ ਗੱਲਾਂ ਕਰਨ ਵਾਲੇ ਝਾਮੁਮੋ ਨੇ ਟਿਕਟਾਂ ਦੀ ਬੋਲੀ ਲਾ ਕੇ ਲੋਕਤੰਤਰ ਨੂੰ ਤਾਰ-ਤਾਰ ਕਰ ਦਿੱਤਾ। ਪ੍ਰਤੁਲ ਨੇ ਕਿਹਾ ਕਿ ਦਰਅਸਲ ਝਾਮੁਮੋ ਦੀ ਮੌਜੂਦਾ ਲੀਡਰਸ਼ਿਪ ਨੇ ਇਹ ਕਦੇ ਨਹੀਂ ਚਾਹਿਆ ਕਿ ਸਮਾਜ ਵਿਚ ਆਖ਼ਰੀ ਕਤਾਰ ਵਿਚ ਖੜ੍ਹਾ ਆਦਿਵਾਸੀ-ਮੂਲਵਾਸੀ ਰਾਜਨੀਤਕ ਰੂਪ ਤੋਂ ਸਮਰੱਥ ਹੋਵੇ। ਇਸ ਲਈ ਝਾਮੁਮੋ ਇਨ੍ਹਾਂ ਵਰਗਾਂ ਵਿਚ ਵੀ ਕ੍ਰੀਮੀ ਲੇਅਰ ਨੂੰ ਅੱਗੇ ਲਿਆ ਕੇ ਟਿਕਟ ਦੇਣਾ ਚਾਹੁੰਦਾ ਹੈ। ਗ਼ਰੀਬ ਆਦਿਵਾਸੀ ਮੂਲ ਵਾਸੀਆਂ ਦੇ ਉਥਾਨ ਨਾਲ ਇਨ੍ਹਾਂ ਨੂੰ ਕੋਈ ਮਤਲਬ ਨਹੀਂ। ਤਦ ਤਾਂ ਝਾਰਖੰਡ ਮੁਕਤੀ ਮੋਰਚਾ 51 ਹਜ਼ਾਰ ਦਾ ਭਾਰੀ ਫੰਡ ਅਰਜ਼ੀ ਦੇ ਨਾਲ ਵਸੂਲ ਰਿਹਾ ਹੈ। ਟਿਕਟ ਮਿਲਣ ਪਿੱਛੋਂ ਪਤਾ ਨਹੀਂ ਕਿੰਨੇ ਲੱਖ ਰੁਪਏ ਲਏ ਜਾਣਗੇ। ਪ੍ਰਤੁਲ ਨੇ ਕਿਹਾ ਕਿ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਿਚ ਆਖਰੀ ਕਤਾਰ ਵਿਚ ਖੜ੍ਹੇ ਵਰਕਰਾਂ ਦੀ ਵੀ ਬਹੁਤ ਇੱਜ਼ਤ ਹੁੰਦੀ ਹੈ ਅਤੇ ਚੋਣ ਲੜਨ ਦੇ ਸਮਾਨ ਮੌਕੇ ਮਿਲਦੇ ਹਨ। ਭਾਜਪਾ ਟਿਕਟ ਲਈ ਕੋਈ ਚੰਦਾ ਨਹੀਂ ਲੈ ਰਹੀ ਹੈ। ਲੋਕ ਰਾਏ ਰਾਹੀਂ ਪੂਰੇ ਸੂਬੇ ਦੇ ਵਰਕਰਾਂ ਦੀ ਰਾਇ ਨੂੰ ਵੀ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ।

ਸਾਡੀ ਪਾਰਟੀ ਕੋਈ ਕਾਰਪੋਰੇਟ ਪਾਰਟੀ ਨਹੀਂ ਹੈ। ਵਰਕਰਾਂ ਦੇ ਸਹਿਯੋਗ ਨਾਲ ਹੀ ਸਾਡੀ ਪਾਰਟੀ ਚੱਲਦੀ ਹੈ। ਇਹੀ ਕਾਰਨ ਹੈ ਕਿ ਜੋ ਵਰਕਰ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਅਰਜ਼ੀ ਨੇ ਨਾਲ 51 ਹਜ਼ਾਰ ਰੁਪਏ ਪਾਰਟੀ ਫੰਡ ਵਿਚ ਜਮ੍ਹਾਂ ਕਰਨ ਨੂੰ ਕਿਹਾ ਗਿਆ ਹੈ। ਇਹ ਕੋਈ ਨਵਾਂ ਫ਼ੈਸਲਾ ਨਹੀਂ ਹੈ। ਪਿਛਲੀ ਚੋਣ ਵਿਚ ਵੀ ਅਸੀਂ ਬਿਨੈਕਾਰਾਂ ਤੋਂ ਪੰਜ ਹਜ਼ਾਰ ਤੋਂ ਲੈ ਕੇ 21 ਹਜ਼ਾਰ ਰੁਪਏ ਲਏ ਸਨ।

-ਵਿਨੋਦ ਕੁਮਾਰ ਪਾਂਡੇ, ਬੁਲਾਰਾ ਝਾਮੁਮੋ