ਜੇਐੱਨਐੱਨ, ਨਵੀਂ ਦਿੱਲੀ : ਉੱਤਰ ਪ੍ਰਦੇਸ਼ 'ਚ ਜਬਰ ਜਨਾਹ ਦੀ ਵਾਰਦਾਤ 'ਤੇ ਸੂਬਾ ਸਰਕਾਰ ਨੂੰ ਘੇਰਣ ਵਾਲੀ ਕਾਂਗਰਸ ਤੇ ਭਾਜਪਾ ਨੇ ਸ਼ਨਿਚਰਵਾਰ ਨੂੰ ਠੀਕ ਉਸੇ ਅੰਦਾਜ਼ 'ਚ ਕਰਾਰਾ ਜਵਾਬੀ ਹਮਲਾ ਬੋਲਿਆ। ਭਾਜਪਾ ਨੇ ਪੰਜਾਬ 'ਚ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਤੇ ਉਸ ਦੀ ਹੱਤਿਆ 'ਤੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਦੀ ਚੁੱਪੀ 'ਤੇ ਸਵਾਲ ਚੁੱਕਿਆ। ਭਾਜਪਾ ਦੀ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਪੰਜਾਬ ਦੇ ਹੁਸ਼ਿਆਰਪੁਰ 'ਚ 6 ਸਾਲ ਮਾਸੂਮ ਨਾਲ ਦਰਿੰਦਗੀ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਵਾਰਦਾਤ 'ਤੇ ਕਾਂਗਰਸ ਦੀ ਚੁੱਪੀ ਦੁੱਖਦ ਹੈ।

ਸੀਤਾਰਮਨ ਨੇ ਇਸ ਘਟਨਾ ਨੂੰ ਲੈ ਕੇ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਤੇਜਸਵੀ ਯਾਦਵ ਨੇ ਬਿਹਾਰ ਦੀ ਬੇਟੀ ਨਾਲ ਹੋਈ ਦਰਿੰਦਗੀ ਦੀ ਵਾਰਦਾਤ 'ਤੇ ਸਵਾਲ ਨਹੀਂ ਪੁੱਛ ਕੇ ਉਨ੍ਹਾਂ ਨਾਲ ਚੋਣ ਪ੍ਰਚਾਰ 'ਚ ਬਿਜੀ ਹਨ। ਰਾਹੁਲ ਗਾਂਧੀ ਨੂੰ ਰਾਜਸਥਾਨ ਵਰਗੇ ਕਾਂਗਰਸ ਸ਼ਾਸਿਤ ਸੂਬਿਆਂ 'ਚ ਜਬਰ ਜਨਾਹ ਦੀਆਂ ਵਾਰਦਾਤਾਂਂ ਨਹੀਂ ਦਿਖਾਈ ਦਿੰਦੀਆਂ ਹਨ ਜਦਕਿ ਹਾਥਰਸ ਲਈ ਸਾਰੇ ਕਾਂਗਰਸੀ ਆਗੂ ਪ੍ਰਦਰਸ਼ਨ ਕਰਨ ਲਗਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਮਹਿਲਾ ਸੁਰੱਖਿਆ ਦੇ ਗੰਭੀਰ ਮਸਲੇ 'ਤੇ ਰਾਜਨੀਤੀ ਕਰ ਕੇ ਆਪਣਾ ਅਕਸ ਤਲਾਸ਼ ਰਹੀ ਹੈ ਜੋ ਦੁੱਖਦ ਹੈ।

ਸੀਤਾਰਮਨ ਨੇ ਕਿਹਾ ਕਿ ਪੰਜਾਬ ਦੇ ਹੁਸ਼ਿਆਰਪੁਰ 'ਚ ਬਿਹਾਰ ਪਰਵਾਸੀ ਮਜ਼ਦੂਰ ਦੀ ਬੇਟੀ ਨਾਲ ਹੈਵਾਨਿਅਤ ਹੋਈ। ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿੰਅਕਾ ਗਾਂਧੀ ਨੇ ਹਾਥਰਸ ਮਾਮਲੇ ਵਰਗੀ ਸਰਗਰਮੀ ਦਿਖਾਈ ਉਵੇਂ ਹੀ ਹੁਸ਼ਿਆਰਪੁਰ ਤੇ ਰਾਜਸਥਾਨ 'ਚ ਹੋਈ ਦਰਿੰਦਗੀ ਦੀਆਂ ਘਟਨਾਵਾਂ 'ਤੇ ਕਿਉਂ ਨਹੀਂ ਦਿਖਾਈ। ਹਰ ਮਾਮਲੇ 'ਤੇ ਟਵੀਟ ਕਰਨ ਵਾਲੇ ਰਾਹੁਲ ਗਾਂਧੀ ਨੇ ਇਸ ਘਟਨਾ 'ਤੇ ਕੋਈ ਟਵੀਟ ਨਹੀਂ ਕੀਤਾ ਤੇ ਨਾ ਹੀ ਉਹ ਕਿਸੇ ਪਿਕਨਿਕ 'ਤੇ ਗਏ ਹਨ। ਕਾਂਗਰਸ ਪਾਰਟੀ ਦੀ ਮੁਖੀ ਖ਼ੁਦ ਇਕ ਮਹਿਲਾ ਹੈ। ਕੀ ਇਸ ਤਰ੍ਹਾਂ ਦਾ 'ਸਲੈਕਟਿਵ ਆਊਟਰੇਜ' ਯਾਨੀ ਕੁਝ ਘਟਨਾਵਾਂ 'ਤੇ ਪ੍ਰਤਿਕਿਰਿਆਵਾਂ ਦੇਣਾ ਕਾਂਗਰਸ ਨੂੰ ਸ਼ੋਭਾ ਦਿੰਦਾ ਹੈ।

Posted By: Amita Verma