ਨਵੀਂ ਦਿੱਲੀ : ਦੂਰ ਸੰਚਾਰ ਮੰਤਰੀ ਮਨੋਜ ਸਿਨਹਾ ਨੇ ਕਿਹਾ ਹੈ ਕਿ 5ਜੀ ਟੈਲੀਕਾਮ ਤਕਨੀਕ ਨਾਲ ਮੁਲਕ ਦੇ ਅਰਥਚਾਰੇ ਉੱਤੇ ਇਕ ਟਿ੍ਲੀਅਨ ਡਾਲਰ (70 ਲੱਖ ਕਰੋੜ ਰੁਪਏ) ਤੋਂ ਵੱਧ ਦਾ ਵਿੱਤੀ ਅਸਰ ਪੈਣ ਦਾ ਅੰਦਾਜ਼ਾ ਹੈ। ਭਾਰਤ ਇਸ ਨਵੀਨਤਮ ਤਕਨੀਕ ਵਿਚ ਮੋਹਰੀ ਰਹਿਣ ਲਈ ਯਤਨ ਕਰ ਰਿਹਾ ਹੈ।

ਉਨ੍ਹਾਂ ਨੇ ਸੰਕਲਪ ਦੁਹਰਾਇਆ ਕਿ ਭਾਰਤ 5ਜੀ ਦੇ ਮਾਮਲੇ ਵਿਚ ਖੁੰਝੇਗਾ ਨਹੀਂ। ਉਨ੍ਹਾਂ ਨੇ ਪਿਛਲੇ ਪੰਜ ਵਰਿ੍ਹਆਂ ਵਿਚ ਟੈਲੀਕਾਮ ਖੇਤਰ ਦੀ ਪ੍ਗਤੀ ਦਾ ਹਵਾਲਾ ਦਿੰਦਿਆਂ ਆਖਿਆ ਕਿ ਡਾਟਾ ਖਪਤ ਵਧਣ, ਬ੍ਾਡਬੈਂਡ ਵਰਤੋਂ ਕਰਨ ਵਾਲਿਆਂ ਵਿਚ ਵਾਧਾ ਤੇ ਸਸਤੀਆਂ ਦਰਾਂ ਸਦਕਾ ਇਹ ਤਬਦੀਲੀ ਵਾਪਰੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਆਖਿਆ ਕਿ ਡਿਜੀਟਲ ਨੈੱਵਟਰਕ ਦੀ ਸੁਰੱਖਿਆ ਤੇ ਅਜਾਰੇਦਾਰੀ ਨੂੰ ਸਰਕਾਰ ਤਰਜੀਹ ਦੇਵੇਗੀ। ਸਿਨਹਾ ਮੁਤਾਬਕ ਜਿੱਥੇ ਅਸੀਂ ਡਿਜੀਟਲ ਤਬਦੀਲੀ ਦੀ ਨਵੀਂ ਲਹਿਰ ਦੀ ਤਿਆਰੀ ਕਰਦੇ ਪਏ ਹਾਂ ਉਥੇ ਕਮਿਊਨੀਕੇਸ਼ੰਜ਼ ਦੀ ਸੁਰੱਖਿਆ ਤੇ ਖ਼ੁਦਮੁਖ਼ਤਾਰੀ ਅਹਿਮ ਮੁੱਦੇ ਹਨ। ਇਹ ਅਹਿਮ ਹੈ ਕਿ ਅਸੀਂ ਸਕਿਓਰਟੀ ਟੈਸਟਿੰਗ 'ਤੇ ਫੋਕਸ ਕਰੀਏ ਤੇ ਸਮੁੱਚੇ ਸੁਰੱਖਿਆ ਮਾਪਦੰਡਾਂ 'ਤੇ ਖਰੇ ਉਤਰੀਏ।