ਨਵੀਂ ਦਿੱਲੀ : ਸਰਕਾਰ ਭਾਰਤ-22 ਐਕਸਚੇਂਜ ਟਰੇਡ ਫੰਡ (ਈਟੀਐੱਫ) ਦੀ ਇਕ ਹੋਰ ਪੇਸ਼ਕਸ਼ ਲੈ ਕੇ ਆ ਰਹੀ ਹੈ। ਇਹ ਪੇਸ਼ਕਸ਼ 14 ਫਰਵਰੀ ਨੂੰ ਖੁੱਲ੍ਹੇਗੀ। ਇਸ ਦੇ ਜ਼ਰੀਏ ਸਰਕਾਰ ਨੂੰ ਘੱਟੋ ਘੱਟ 3500 ਕਰੋੜ ਰੁਪਏ ਮਿਲਣਗੇ। ਭਾਰਤ-22 ਈਟੀਐੱਫ ਵਿਚ ਓਐੱਨਜੀਸੀ, ਆਈਓਸੀ, ਐੱਸਬੀਆਈ, ਬੀਪੀਸੀਐੱਲ, ਕੋਲ ਇੰਡੀਆ ਤੇ ਨਾਲਕੋ ਸਮੇਤ 22 ਜਨਤਕ ਅਦਾਰੇ ਸ਼ਾਮਿਲ ਹਨ। ਈਟੀਐੱਫ ਦਾ ਪੈਸਾ ਇਨ੍ਹਾਂ ਦੇ ਸ਼ੇਅਰਾਂ ਵਿਚ ਨਿਵੇਸ਼ ਕੀਤਾ ਜਾਂਦਾ ਹੈ।

ਅਫਸਰਾਂ ਨੇ ਦੱਸਿਆ ਕਿ ਸੰਸਥਾਗਤ ਤੇ ਪ੍ਚੂਨ ਨਿਵੇਸ਼ਕਾਂ ਲਈ ਈਟੀਐੱਫ ਦੀ ਵਿਕਰੀ ਇੱਕੇ ਦਿਨ ਹੋਵੇਗੀ। ਦੋਵੇਂ ਕਿਸਮਾਂ ਦੇ ਨਿਵੇਸ਼ਕ ਇੱਕੇ ਦਿਨ ਬਿਨੈ ਕਰ ਸਕਣਗੇ। 14 ਫਰਵਰੀ ਨੂੰ ਖੁੱਲ੍ਹ ਰਹੀ ਪੇਸ਼ਕਸ਼ ਵਿਚ ਵਧੀਕ ਇਸ਼ੂ ਜਾਰੀ ਕੀਤੇ ਜਾਣਗੇ। ਇਸ ਇਸ਼ੂ ਦਾ ਆਕਾਰ 3500 ਕਰੋੜ ਰੁਪਏ ਦਾ ਹੋਵੇਗਾ। ਸਰਕਾਰ ਕੋਲ ਵਧੀਕ ਯੋਗਦਾਨ ਮਿਲਣ 'ਤੇ ਉਸ ਨੂੰ ਰੋਕਣ ਦਾ ਬਦਲ ਹੋਵੇਗਾ।

ਈਟੀਐੱਫ ਜਾਰੀ ਕਰਨ ਨਾਲ ਸਰਕਾਰ ਨੂੰ ਚਾਲੂ ਵਿੱਤੀ ਵਰ੍ਹੇ ਵਿਚ ਡਿਸਇੰਵੈਸਟਮੈਂਟ ਲਈ ਤੈਅ 8000 ਕਰੋੜ ਰੁਪਏ ਦਾ ਟੀਚਾ ਸਰ ਕਰਨ ਵਿਚ ਮਦਦ ਮਿਲੇਗੀ। ਆਮ ਤੌਰ 'ਤੇ ਈਟੀਐੱਫ ਦਾ ਫਾਲੋ ਆਨ ਫੰਡ (ਐੱਫਐੱਫਓ) ਚਾਰ ਦਿਨਾਂ ਲਈ ਖੱੁਲ੍ਹਦਾ ਹੈ। ਅਗਲੇ ਤਿੰਨ ਦਿਨ ਪ੍ਚੂਨ ਤੇ ਸੰਸਥਾਗਤ ਨਿਵੇਸ਼ਕਾਂ ਨੂੰ ਵਿਕਰੀ ਹੁੰਦੀ ਹੈ।

ਐਕਸਿਸ ਬੈਂਕ ਦੀ ਸ਼ੇਅਰ ਵਿਕਰੀ ਨੂੰ ਹੁੰਗਾਰਾ

ਸਪੈਸੀਫਾਈਡ ਅੰਡਰਟੇਕਿੰਗ ਆਫ ਯੂਨਾਈਟਿਡ ਟਰੱਸਟ ਆਫ ਇੰਡੀਆ (ਐੱਸਯੂਯੂਟੀਆਈ) ਦੇ ਜ਼ਰੀਏ ਨਾਲ ਸਰਕਾਰ ਦੀ ਐਕਸਿਸ ਬੈਂਕ ਵਿਚ ਹਿੱਸੇਦਾਰੀ ਦੀ ਵਿਕਰੀ ਲਈ ਚੰਗਾ ਹੁੰਗਾਰਾ ਮਿਲਿਆ ਹੈ। ਸੰਸਥਾਗਤ ਨਿਵੇਸ਼ਕਾਂ ਨੇ 8000 ਕਰੋੜ ਰੁਪਏ ਤੋਂ ਵੱਧ ਦੀਆਂ ਬੋਲੀਆਂ ਲਾਈਆਂ ਹਨ। ਪਹਿਲੇ ਦਿਨ ਕੁਲ ਬੋਲੀਆਂ ਆਫਰ ਫਾਰ ਸੇਲ ਦੇ ਮੁਕਾਬਲੇ 2.56 ਗੁਣਾ ਰਹੀਆਂ। ਨੈਸ਼ਨਲ ਸਟਾਕ ਐਕਸਚੇਂਜ ਦੇ ਅੰਕੜਿਆਂ ਮੁਤਾਬਕ 4.56 ਕਰੋੜ ਸ਼ੇਅਰਾਂ ਦੀ ਪੇਸ਼ਕਸ਼ ਵਿਰੱੁਧ 11.69 ਕਰੋੜ ਸ਼ੇਅਰਾਂ ਦੀਆਂ ਬੋਲੀਆਂ ਲਾਈਆਂ ਗਈਆਂ।