ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਬਾਜ਼ਾਰਾਂ ਦੇ ਮਜ਼ਬੂਤ ਰੁਝਾਨਾਂ ਅਤੇ ਸਥਾਨਕ ਜਿਊਲਰਾਂ ਵੱਲੋਂ ਵਧੀ ਖ਼ਰੀਦਦਾਰੀ ਕਰਕੇ ਵੀਰਵਾਰ ਨੂੰ ਕੌਮੀ ਰਾਜਧਾਨੀ ਵਿਚ ਸੋਨਾ ਉਛਲ ਕੇ 34 ਹਜ਼ਾਰ ਰੁਪਏ ਦੇ ਪੱਧਰ ਤੋਂ ਉਪਰ ਚਲਾ ਗਿਆ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਸੋਨਾ 280 ਰੁਪਏ ਉਛਲ ਕੇ 34,020 ਰੁਪਏ ਪ੍ਰਤੀ 10 ਗ੍ਰਾਮ 'ਤੇ ਪੁੱਜ ਗਿਆ।

ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦਦਾਰੀ ਵਧਣ ਨਾਲ ਚਾਂਦੀ ਵੀ 710 ਰੁਪਏ ਉਛਲ ਕੇ 39,060 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ। ਵਿਦੇਸ਼ੀ ਬਾਜ਼ਾਰਾਂ ਵਿਚ ਸੋਨਾ ਪੰਜ ਸਾਲ ਦੇ ਉਪਰਲੇ ਪੱਧਰ 'ਤੇ ਪੁੱਜ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰਾਂ 'ਚ ਸੋਨੇ ਵਿਚ 1,385.54 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) ਅਤੇ ਚਾਂਦੀ ਵਿਚ 15.35 ਡਾਲਰ ਪ੍ਰਤੀ ਅੌਂਸ 'ਤੇ ਕਾਰੋਬਾਰ ਹੋਇਆ। ਕੌਮੀ ਰਾਜਧਾਨੀ ਵਿਚ 99.5 ਫ਼ੀਸਦੀ ਖਰਾ ਸੋਨਾ ਵੀ ਮਜ਼ਬੂਤੀ ਨਾਲ 33,850 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਪੁੱਜ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,800 ਰੁਪਏ ਹਰੇਕ ਦੇ ਭਾਅ 'ਤੇ ਕਾਇਮ ਰਹੀ। ਚਾਂਦੀ ਹਾਜ਼ਰ 710 ਰੁਪਏ ਉਛਲ ਕੇ 39,060 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ। ਵੀਕਲੀ ਡਿਲੀਵਰੀ ਵੀ 742 ਰੁਪਏ ਉਛਲ ਕੇ 38,044 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਹੋ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80 ਹਜ਼ਾਰ ਰੁਪਏ ਖ਼ਰੀਦ ਅਤੇ 81 ਹਜ਼ਾਰ ਰੁਪਏ ਵਿਕਰੀ ਦੇ ਪੱਧਰ 'ਤੇ ਕਾਇਮ ਰਹੀ।