ਜੇਐੱਨਐੱਨ, ਏਐੱਨਆਈ : ਕੋਰੋਨਾ ਵਾਇਰਸ ਖ਼ਿਲਾਫ਼ ਦੇਸ਼ 'ਚ ਜਾਰੀ ਜੰਗ 'ਚ ਹਰ ਕੋਈ ਯੋਗਦਾਨ ਦੇ ਰਿਹਾ ਹੈ। ਆਗੂਆਂ ਤੋਂ ਲੈ ਕੇ ਆਮ ਜਨਤਾ ਤਕ ਹਰ ਕੋਈ ਇਸ ਲੜਾਈ 'ਚ ਹਿੱਸੇਦਾਰ ਰਿਹਾ ਹੈ। ਇਸ ਮੁਸ਼ਕਲ ਸਮੇਂ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਆਪਣੀ ਤਨਖ਼ਾਹ 'ਚੋਂ 50 ਹਜ਼ਾਰ ਰੁਪਏ ਪੀਐੱਮ ਕੇਅਰਸ ਫੰਡ 'ਚ ਦਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਇਕ ਸਾਲ ਤਕ ਹਰ ਮਹੀਨੇ ਉਹ ਇਹ ਰਕਮ ਪੀਐੱਮ ਕੇਅਰ ਫੰਡਸ 'ਚ ਜਮ੍ਹਾਂ ਕਰਵਾਉਣਗੇ। ਸਬੰਧਿਤ ਪ੍ਰਸ਼ਾਸਨ ਨੂੰ ਉਨ੍ਹਾਂ ਨੇ ਇਕ ਪੱਤਰ ਲਿਖ ਕੇ ਕਿਹਾ ਸੀ ਕਿ ਇਕ ਸਾਲ ਤਕ ਉਨ੍ਹਾਂ ਦੀ ਤਨਖ਼ਾਹ 'ਚੋਂ 50 ਹਜ਼ਾਰ ਰੁਪਏ ਕੱਟ ਕੇ ਪੀਐੱਮ ਕੇਅਰਸ ਫੰਡ 'ਚ ਟਰਾਂਸਫਰ ਕੀਤੇ ਜਾਣ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਇਹ ਫੰਡ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਕੋਈ ਵੀ ਯੋਗਦਾਨ ਪਾ ਸਕਦਾ ਹੈ।

Posted By: Amita Verma